2020 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ, 170 ਯਾਤਰੀਆਂ ਦੀ ਮੌਤ

ਈਰਾਨ ਦੀ ਰਾਜਧਾਨੀ ਤਹਿਰਾਨ ਸਥਿਤ ਇਮਾਮ ਖੁਮੌਨੀ ਅੰਤਰਰਾਸ਼ਟਰੀ ...

ਤਹਿਰਾਨ— ਈਰਾਨ ਦੀ ਰਾਜਧਾਨੀ ਤਹਿਰਾਨ ਸਥਿਤ ਇਮਾਮ ਖੁਮੌਨੀ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਬੋਇੰਗ 737 ਜਹਾਜ਼ 'ਚ ਜਹਾਜ਼ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਜਹਾਜ਼ ਯੂਕਰੇਨ ਦਾ ਸੀ ਅਤੇ ਇਸ 'ਚ 170 ਯਾਤਰੀ ਸਵਾਰ ਸਨ। ਦੱਸ ਦੱਈਏ ਕਿ ਜਹਾਜ਼ ਕ੍ਰੈਸ਼ ਹੋਣ ਕਾਰਨ ਸਾਰੇ ਯਾਤਰੀ ਮਾਰੇ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਅਮਰੀਕੀ ਹਮਲੇ 'ਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਦਲੇ ਦੀ ਕਾਰਵਾਈ 'ਚ ਈਰਾਨ ਵੱਲੋਂ ਇਰਾਕ 'ਚ ਅਮਰੀਕੀ ਫੌਜ ਦੇ ਦੋ ਟਿਕਾਣਿਆਂ 'ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਮਗਰੋਂ ਇਹ ਜਹਾਜ਼ ਹਾਦਸਾ ਹੋਇਆ ਹੈ।

ਭਾਰਤ 'ਚ ਕ੍ਰੈਸ਼ ਹੋਇਆ ਬੋਇੰਗ 737-800 ਜਹਾਜ਼ —
ਬੋਇੰਗ 737-800 2 ਇੰਜਣ ਵਾਲਾ ਜੈੱਟ ਹੈ। ਦੁਨੀਆਭਰ ਦੇ ਹਜ਼ਾਰਾਂ ਏਅਰਲਾਇੰਸ ਇਸ ਮਾਡਲ ਦੇ ਜਹਾਜ਼ ਇਸਤੇਮਾਲ ਕਰਦੀਆਂ ਹਨ। 1990 'ਚ ਆਇਆ ਇਹ ਜਹਾਜ਼ ਬੋਇੰਗ 737 ਮੈਕਸ ਜਹਾਜ਼ ਦਾ ਪੁਰਾਣਾ ਵਰਜ਼ਨ ਹੈ। ਬੋਇੰਗ 737-800 ਵੀ ਇਸ 'ਚ ਪਹਿਲਾਂ ਕਈ ਦੁਰਘਟਨਾਗ੍ਰਸਤ ਦਾ ਸ਼ਿਕਾਰ ਹੋ ਗਿਆ ਸੀ। ਇਸ 'ਚ 150 ਲੋਕਾਂ ਦੀ ਮੌਤ ਹੋਈ ਸੀ। ਬੋਇੰਗ 737-800 ਕ੍ਰੈਸ਼ ਦਾ ਸਭ ਤੋਂ ਤਾਜ਼ਾ ਮਾਮਲਾ ਮਾਰਚ 2016 ਦਾ ਹੈ। ਫਲਾਈ ਦੁਬਈ ਏਅਰਲਾਈਨ ਦਾ ਜਹਾਜ਼ ਰੂਸ ਦੇ ਰੋਸਤੋਵ-ਆਨ ਏਅਰਪੋਰਟ 'ਤੇ ਲੈਂਡ ਕਰਨ ਦੀ ਕੋਸ਼ਿਸ਼ 'ਚ ਕ੍ਰੈਸ਼ ਹੋਇਆ ਸੀ। ਇਸ 'ਚ ਵੀ 62 ਲੋਕ ਮਾਰੇ ਗਏ ਸਨ।

ਈਰਾਨੀ ਜਨਰਲ ਸੁਲੇਮਾਨੀ ਦੇ ਜਨਾਜੇ 'ਚ ਮਚੀ ਹਫੜਾ-ਤਫੜੀ, 35 ਲੋਕਾਂ ਦੀ ਮੌਤ

ਬੋਇੰਗ-737 ਜਹਾਜ਼ਾਂ ਲਈ ਖਰਾਬ ਸਾਲ ਰਿਹਾ 2019 ਅਤੇ 2018 —
ਪਿਛਲੇ ਸਾਲ ਮਾਰਚ 'ਚ ਬੋਇੰਗ-737 ਮਾਡਲ ਦਾ ਹੀ ਇਕ ਜਹਾਜ਼ ਟੈੱਕਆਫ ਦੇ 6 ਮਿੰਟ ਬਾਅਦ ਕ੍ਰੈਸ਼ ਹੋ ਗਿਆ ਸੀ। ਇਸ 'ਚ 157 ਯਾਤਰੀਆਂ ਦੀ ਮੌਤ ਹੋਈ ਸੀ। 2018 'ਚ ਵੀ ਇੰਡੋਨੇਸ਼ੀਆ ਦੇ ਜਕਾਰਤਾ 'ਚ ਲਾਇਨ ਏਅਰਲਾਇੰਸ ਦਾ ਬੋਇੰਗ-737 ਉਡਾਨ ਭਰਨ ਤੋਂ ਬਾਅਦ ਹੀ ਕ੍ਰੈਸ਼ ਹੋਇਆ ਸੀ। ਇਸ 'ਚ 112 ਲੋਕਾਂ ਦੀ ਮੌਤ ਹੋਈ ਸੀ।

Get the latest update about Punjabi News, check out more about True Scoop News, 170 Passengers Died, Ukraine Plane Crash & International News

Like us on Facebook or follow us on Twitter for more updates.