ਈਰਾਨੀ ਜਨਰਲ ਸੁਲੇਮਾਨੀ ਦੇ ਜਨਾਜੇ 'ਚ ਮਚੀ ਹਫੜਾ-ਤਫੜੀ, 35 ਲੋਕਾਂ ਦੀ ਮੌਤ

ਅਮਰੀਕੀ ਹਮਲੇ 'ਚ ਮਾਰੇ ਗਏ ਈਰਾਨ ਦੇ ਤਾਕਤਵਰ ਕਾਸਿਮ ਸੁਲੇਮਾਨ ਨੂੰ ਆਖਰੀ ...

ਈਰਾਨ — ਅਮਰੀਕੀ ਹਮਲੇ 'ਚ ਮਾਰੇ ਗਏ ਈਰਾਨ ਦੇ ਤਾਕਤਵਰ ਕਾਸਿਮ ਸੁਲੇਮਾਨ ਨੂੰ ਆਖਰੀ ਵਿਦਾਈ ਦੇਣ ਲਈ ਮੰਗਲਵਾਰ ਨੂੰ ਉਨ੍ਹਾਂ ਨੇ ਗ੍ਰਹਿ ਨਗਰ ਕਰਮਾਨ ਦੀਆਂ ਸੜਕਾਂ 'ਤੇ ਲੱਖਾਂ ਲੋਕਾਂ ਦਾ ਸੈਲਾਬ ਉਮੜ ਗਿਆ। ਇਸ ਦੌਰਾਨ ਮਚੀ ਹਫੜਾ-ਤਫੜੀ 'ਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ, ਜਦਕਿ 48 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਰਿਪੋਰਟ ਮੁਤਾਬਕ ਸੁਲੇਮਾਨੀ ਦੇ ਜਨਾਜੇ ਦੇ ਜਲੂਸ 'ਚ 10 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। ਕਰਮਾਨ 'ਚ ਰੇਵਾਲਿਊਸ਼ਨਰੀ ਗਾਰਡ ਦੀ ਵਿਦੇਸ਼ੀ ਸ਼ਾਖਾ ਦੇ ਕਮਾਂਡਰ ਦੇ ਗ੍ਰਹਿ ਨਗਰ 'ਚ ਬਹੁਤ ਵੱਡੀ ਸੰਖਿਆ 'ਚ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਆਏ। ਤੇਹਰਾਨ, ਕੋਮ, ਮਸ਼ਹਦ ਅਤੇ ਅਹਵਾਜ 'ਚ ਵੀ ਸੜਕਾਂ 'ਤੇ ਲੱਖਾਂ ਲੋਕ ਮੌਜੂਦ ਸਨ। ਵੱਡੀ ਸੰਖਿਆਂ 'ਚ ਲੋਕ ਆਜ਼ਾਦੀ ਚੌਂਕ 'ਤੇ ਜਮ੍ਹਾ ਹੋਏ, ਜਿੱਥੇ ਰਾਸ਼ਟਰੀ ਝੰਡੇ 'ਚ ਲਵੱਟੇ 2 ਤਾਬੂਤ ਰੱਖੇ ਹੋਏ ਸਨ। ਇਕ ਤਾਬੂਤ ਸੁਲੇਮਾਨੀ ਦਾ ਅਤੇ ਦੂਜਾ ਤਾਬੂਤ ਉਨ੍ਹਾਂ ਦੇ ਕਰੀਬੀ ਸਹਿਯੋਗੀ ਬ੍ਰਿਗੇਡੀਅਰ ਜਨਰਲ ਹੁਸੈਨ ਪੁਰਜਾਫਰੀ ਦਾ ਸੀ। ਸ਼ੀਰਾਜ ਨਾਲ ਆਪਣੇ ਕਮਾਂਡਰ ਨੂੰ ਅੰਤਿਮ ਵਿਦਾਈ ਦੇਣ ਲਈ ਕਰਮਾਨ ਆਏ ਲੋਕਾਂ 'ਚੋਂ ਇਕ ਦਾ ਕਹਿਣਾ ਸੀ ਕਿ ਅਸੀਂ ਪਵਿੱਤਰ ਸੁਰੱਖਿਆ ਦੇ ਮਹਾਨ ਕਮਾਂਡਰ ਨੂੰ ਸ਼ਰਧਾਂਜਲੀ ਦੇਣ ਆਏ ਹਾਂ।

ਈਰਾਨ ਨੇ ਸਾਰੇ ਅਮਰੀਕੀ ਸੁਰੱਖਿਆ ਬਲਾਂ ਨੂੰ ਕੀਤਾ ਅੱਤਵਾਦੀ ਐਲਾਨ

ਸੁਲੇਮਾਨੀ ਜੀ ਜਗ੍ਹਾ ਆਇਆ ਜਨਰਲ ਬੋਲਾ —
ਜਲੂਸ 'ਚ ਸ਼ਾਮਲ ਹਿੰਮਤ ਦੇਹਗਾਨ ਦਾ ਕਹਿਣਾ ਸੀ ਹੱਜ ਕਾਸਿਮ ਨਾਲ ਲੋਕ ਨਾ ਸਿਰਫ ਕਰਮਾਨ ਜਾਂ ਈਰਾਨ 'ਚ ਮੁਹੱਬਤ ਕਰਦੇ ਸਨ, ਬਲਕਿ ਪੂਰੀ ਦੁਨੀਆ 'ਚ ਲੋਕ ਉਨ੍ਹਾਂ ਨਾਲ ਮੁਹੱਬਤ ਕਰਦੇ ਸਨ। 56 ਸਾਲਾ ਸਾਬਕਾ ਸੈਨਿਕ ਨੇ ਕਿਹਾ ਹੈ ਕਿ ਪੂਰੀ ਦੁਨੀਆ, ਮੁਲਸਮਾਨਾਂ, ਸ਼ਿਆਓਂ, ਈਰਾਕ, ਸੀਰੀਆ, ਅਫਗਾਨਿਸਤਾਨ ਅਤੇ ਖਾਸ ਤੌਰ 'ਤੇ ਈਰਾਨ, ਸਾਰੇ ਆਪਣੀ ਸੁਰੱਖਿਆ ਲਈ ਉਨ੍ਹਾਂ ਦੇ ਅਹਿਸਾਨਮੰਦ ਹਨ। ਦੱਸ ਦੱਈਏ ਕਿ ਅਮਰੀਕੀ ਰਾਸ਼ਟਰਪਤੀ ਡੇਨਾਲਡ ਟਰੰਪ ਦੇ ਆਦੇਸ਼ 'ਤੇ ਸ਼ੁੱਕਰਵਾਰ ਨੂੰ ਬਗਦਾਦ ਹਵਾਈ ਅੱਡੇ ਕੋਲ ਕੀਤੇ ਗਏ ਡ੍ਰੋਨ ਹਮਲੇ 'ਚ ਸੁਲੇਮਾਨੀ ਦੀ ਮੌਤ ਹੋ ਗਈ ਸੀ। ਹਮਲੇ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਬੇਮਿਸਾਲ ਤਰੀਕੇ ਨਾਲ ਵੱਧ ਗਿਆ ਹੈ ਅਤੇ ਈਰਾਨ ਨੇ ਇਸ ਦਾ ਬਦਲਾ ਲੈਣ ਦੀ ਕਸਮ ਖਾਦੀ ਹੈ।

Get the latest update about International News, check out more about Funeral Procession, Irani General Suleimani, True Scoop News & Punjabi News

Like us on Facebook or follow us on Twitter for more updates.