ਕੀ ਪਟਿਆਲਾ 'ਚ ਹੋਈ ਹਿੰਸਾ ਲਈ ਇੰਟੈਲੀਜੈਂਸ ਅਤੇ ਲੋਕਲ ਪ੍ਰਸ਼ਾਸਨ ਹੈ ਜਿੰਮੇਵਾਰ ? ਪੜ੍ਹੋ ਗਰਾਉਂਡ ਰਿਪੋਰਟ

ਪਟਿਆਲਾ 'ਚ ਬੀਤੇ ਸ਼ੁੱਕਰਵਾਰ ਨੂੰ ਹੋਈ ਮੰਦਭਾਗੀ ਘਟਨਾ ਨੇ ਜਿਥੇ ਪੰਜਾਬ 'ਚ ਅਸ਼ਾਂਤੀ ਫੈਲਾਅ ਦਿੱਤੀ ਹੈ। ਓਥੇ ਹੀ ਪਟਿਆਲਾ ਦੇ ਲੋਕਲ ਪ੍ਰਸਾਸ਼ਨ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਕੱਲ ਪਟਿਆਲਾ 'ਚ 2 ਸਮੂਹਾਂ ਸ਼ਿਵ ਸੈਨਾ ਅਤੇ ਖਾਲਿਸਤਾਨ ਸਮਰਥਕਾਂ ਦੀਆਂ ਸਿੱਖ ਜਥੇਬੰਦੀਆਂ 'ਚ ਹੋਈ ਝੜਪ ਨੇ ਇੰਟੈਲੀਜੈਂਸ ਅਤੇ ਲੋਕਲ ਪ੍ਰਸਾਸ਼ਨ ਨੂੰ ਸਵਾਲ ਦੇ ਘੇਰੇ 'ਚ ਲੈ ਲਿਆ ਹੈ...

ਪਟਿਆਲਾ 'ਚ ਬੀਤੇ ਸ਼ੁੱਕਰਵਾਰ ਨੂੰ ਹੋਈ ਮੰਦਭਾਗੀ ਘਟਨਾ ਨੇ ਜਿਥੇ ਪੰਜਾਬ 'ਚ ਅਸ਼ਾਂਤੀ ਫੈਲਾਅ ਦਿੱਤੀ ਹੈ। ਓਥੇ ਹੀ ਪਟਿਆਲਾ ਦੇ ਲੋਕਲ ਪ੍ਰਸ਼ਾਸਨ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਕੱਲ ਪਟਿਆਲਾ 'ਚ 2 ਸਮੂਹਾਂ ਸ਼ਿਵ ਸੈਨਾ ਅਤੇ ਖਾਲਿਸਤਾਨ ਸਮਰਥਕਾਂ ਦੀਆਂ ਸਿੱਖ ਜਥੇਬੰਦੀਆਂ 'ਚ ਹੋਈ ਝੜਪ ਨੇ ਇੰਟੈਲੀਜੈਂਸ ਅਤੇ ਲੋਕਲ ਪ੍ਰਸਾਸ਼ਨ ਨੂੰ ਸਵਾਲ ਦੇ ਘੇਰੇ 'ਚ ਲੈ ਲਿਆ ਹੈ। ਇਸ ਸਮੇ ਹਰ ਇੱਕ ਦੇ ਮੰਨ 'ਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਸ ਝੜਪ ਦੇ ਵਧਣ ਦੀ ਜਿੰਮੇਵਾਰ ਇੰਟੈਲੀਜੈਂਸ ਤੇ ਲੋਕਲ ਪ੍ਰਸ਼ਾਸਨ ਹੈ। ਕੀ ਇਹ ਸੂਬਾ ਇੰਟੈਲੀਜੈਂਸ ਦਾ ਫੇਲੀਅਰ ਹੈ। ਇਹ ਸਵਾਲ ਇਸ ਲਈ ਸਾਹਮਣੇ ਆ ਰਹੇ ਹਨ ਕਿਉਂਕਿ ਇਸ ਸਥਿਤੀ ਨੂੰ ਸਟੇਟ ਇੰਟੈਲੀਜਨਸ ਅਤੇ ਲੋਕਲ ਪ੍ਰਸ਼ਾਸਨ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। 

ਦਸ ਦਈਏ ਕਿ ਸ਼ਿਵ ਸੈਨਾ (ਬਾਲ ਠਾਕਰੇ) ਦੇ ਨੇਤਾ ਹਰੀਸ਼ ਸਿੰਗਲਾ ਵਲੋਂ ਕੁਝ ਸਮਾਂ ਪਹਿਲਾ ਤੋਂ ਹੀ ਖਾਲਿਸਤਾਨ ਦੇ ਵਿਰੋਧ 'ਚ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚਲਦਿਆਂ ਪਟਿਆਲਾ 'ਚ ਸਿੱਖ ਜੱਠਬੰਦੀਆਂ ਵਲੋਂ ਵੀ ਇਸ ਪ੍ਰਦਰਸ਼ਨ ਦਾ ਦਾ ਵਿਰੋਧ ਕਰਨ ਦੀ ਗੱਲ ਸੋਚੀ ਗਈ ਸੀ। ਕੱਲ੍ਹ ਸ਼ੁੱਕਰਵਾਰ 29 ਅਪ੍ਰੈਲ ਨੂੰ ਜਦੋ ਸ਼ਿਵ ਸੈਨਾ ਵਲੋਂ ਖਾਲਿਸਤਾਨ ਦੇ ਵਿਰੋਧ 'ਚ ਇਕੱਠ ਕੀਤਾ ਜਾ ਰਿਹਾ ਸੀ ਤਾਂ ਇਸ ਦੇ ਮੁਕਾਬਲੇ ਸਿੱਖ ਜਥੇਬੰਦੀਆਂ ਨੇ ਵੀ ਇਕੱਠ ਕਰਨਾ ਸ਼ੁਰੂ ਕਰ ਦਿੱਤਾ।  ਜਿਸ ਦੇ ਚਲਦਿਆਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਇਹਨਾਂ ਜਥੇਬੰਦੀਆਂ ਨੂੰ ਇਕੱਠਾ ਹੁੰਦੇ, ਪਰਦਰਸ਼ਨ ਕਰਦੇ ਦੇਖਿਆ ਗਈ। ਹਾਲਾਂਕਿ ਪਟਿਆਲਾ ਪ੍ਰਸ਼ਾਸਨ ਵਲੋਂ ਸ਼ਿਵ ਸੈਨਾ ਜਾ ਬਾਕੀ ਸੰਗਠਨਾਂ ਨੂੰ ਲਿਖਤੀ ਤੌਰ  ਤੇ ਇਸ ਪ੍ਰਦਰਸ਼ਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਫਿਰ ਵੀ ਸ਼ਿਵ ਸੈਨਾ ਦੇ ਸਮਰਥਕ ਆਰੀਆ ਸਮਾਜ ਮੰਦਿਰ ਜੋ ਕਿ ਪਟਿਆਲਾ 'ਚ ਹਿੰਦੂ ਗਤੀਵਿਧੀਆ ਦਾ ਗੜ੍ਹ ਮੰਨਿਆ ਜਾਂਦਾ ਹੈ, ਉਨ੍ਹਾਂ ਓਥੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਥੇ ਵੀ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਦੂਜੇਪਾਸੇ, ਸਿੱਖ ਜਥੇਬੰਦੀਆਂ ਨੇ ਵੀ ਇਸ ਵਿਰੋਧ ਦੇ ਮੁਕਾਬਲੇ ਦੁੱਖ ਨਿਵਾਰਨ ਗੁਰਦੁਆਰਾ ਅਤੇ ਨਹਿਰੂ ਗੇਟ 'ਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। 


ਇਹ ਵੀ ਦਸ ਦਈਏ ਕਿ ਜਿਥੇ ਇਹ ਹਿੰਸਕ ਝੜਪ ਹੋਈ ਹੈ ਫਵਾਰਾ ਚੌਂਕ ਤੋਂ ਕਾਲੀ ਮਾਤਾ ਮੰਦਿਰ ਦੇ ਕੋਲ ਮਹਿਜ 2 ਕਿਮੀ ਦਾ ਫਾਸਲਾ ਹੈ। ਇਸ 2 ਕਿਮੀ ਦੇ ਏਰੀਆ 'ਚ ਵੀ ਪੁਲਿਸ ਦੀ ਨਾਕਾਮੀ ਦੇਖੀ ਗਈ। ਕਿਉਂਕਿ ਇਸ ਫਾਸਲੇ ਦੇ ਅੰਦਰ ਰਹਿੰਦਿਆਂ ਪੁਲਿਸ ਪ੍ਰਸਾਸ਼ਨ ਬਹੁਤ ਕੁਝ ਕਰ ਸਕਦੀ ਸੀ। ਜਾਣਕਾਰੀ ਅਨੁਸਾਰ ਇੱਕ ਹਫ਼ਤੇ ਤੋਂ ਟਕਰਾਅ ਦੀ ਸਥਿਤੀ ਬਣੀ ਹੋਈ ਸੀ। ਇਸ ਦੇ ਬਾਵਜੂਦ ਪੁਲੀਸ ਨੇ ਇਸ ਨੂੰ ਰੋਕਣ ਲਈ ਠੋਸ ਪ੍ਰਬੰਧ ਨਹੀਂ ਕੀਤੇ। ਇੰਟੈਲੀਜੈਂਸ ਵਿੰਗ ਨੇ ਇਸ ਸਬੰਧੀ ਪੁਲਿਸ ਨੂੰ ਇਨਪੁਟ ਵੀ ਦਿੱਤੇ ਸਨ ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਲਕੇ ਵਿੱਚ ਲਿਆ ਤੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ।

ਇਸ ਹਿੰਦਕ ਝੜਪ 'ਚ ਲੋਕਾਂ ਨੂੰ ਕਾਲੀ ਮਾਤਾ ਮੰਦਿਰ ਤੋਂ ਪਥਰਾਅ ਕਰਦੇ ਦੇਖਿਆ ਗਿਆ ਕੁਝ ਲੋਕਾਂ ਦੇ ਹੱਥਾਂ 'ਚ ਨੰਗੀਆਂ ਤਲਵਾਰ, ਗੰਡਾਸੇ ਦੇਖੇ ਗਏ। ਇੱਕ ਦੂਜੇ ਤੇ ਪਥਰਾਅ ਤੋਂ ਬਾਅਦ ਜਦੋ ਹਾਲਤ ਬੇਕਾਬੂ ਹੁੰਦੇ ਨਜ਼ਰ ਆਏ ਤਾਂ ਮੂਕੇ ਤੇ ਮੌਜੂਦ ਐਸਐਸਪੀ ਨੇ ਹਵਾਈ ਫਾਇਰ ਕਰਕੇ ਇਹਨਾਂ ਲੋਕਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸਵਾਲ ਇਥੇ ਇਹ ਉੱਠਦਾ ਹੈ ਕਿ ਕੀ ਪਹਿਲਾ ਹੀ ਲੋਕਾਂ ਨੂੰ ਇਨ੍ਹਾਂ ਥਾਵਾਂ ਤੇ ਪਹੁੰਚਣ ਤੋਂ ਕਿਉਂ ਨਹੀਂ ਰੋਕਿਆ ਗਿਆ। ਇਨ੍ਹਾਂ ਲੋਕਾਂ ਨੂੰ ਇਹ ਸਥਿਤੀਆਂ ਬਣਾਉਣ ਤੋਂ ਕਿਉਂ ਨਹੀਂ ਰੋਕਿਆ ਗਿਆ।


ਦਸ ਦਈਏ ਕਿ ਇਸ ਘਟਨਾ 'ਚ ਜੋ ਮੁੱਖ ਚਿਹਰਾ ਸਾਹਮਣੇ ਆ ਰਿਹਾ ਹੈ, ਉਹ ਸ਼ਿਵ ਸੈਨਾ ਦੇ ਮੁੱਖ ਨੇਤਾ ਹਰੀਸ਼ ਸਿੰਗਲਾ ਦਾ ਹੈ ਜੋ ਕਿ ਪਿੱਛਲੇ ਕੁਝ ਸਮੇ ਤੋਂ ਹੀ ਅਜਿਹੀ ਸਥਿਤੀਆਂ ਲਈ ਜਿੰਮੇਵਾਰ ਮਨਿਆ ਜਾਂਦਾ ਹੈ। ਪੰਜਾਬ 'ਚ ਪਹਿਲਾ ਵੀ ਹਰੀਸ਼ ਸਿੰਗਲਾ ਵਲੋਂ ਅਜਿਹੇ ਵਿਰੋਧ ਪ੍ਰਦਰਸ਼ਨ ਕਰਵਾਏ ਗਏ ਹਨ। ਪੰਜਾਬ ਦੇ ਵੱਡੇ ਸਿਆਸੀ ਚਿਹਰਿਆਂ ਦੇ ਕਰੀਬੀ ਮੰਨੇ ਜਾਂਦੇ ਹਰੀਸ਼ ਸਿੰਗਲਾ ਤੋਂ ਕੁੱਝ ਸਮਾਂ ਪਹਿਲਾ ਹੀ ਸਰਕਾਰੀ ਸੁਰਖਿਆ ਵਾਪਿਸ ਲੈ ਲਈ ਗਈ ਸੀ। ਜੋ ਕਿ ਉਸ ਨੂੰ ਪਹਿਲੀਆਂ ਸਰਕਾਰਾਂ  ਦੇ ਸਮੇ ਮਿਲੀ ਸੀ। ਜਿਸ ਤੋਂ ਬਾਅਦ ਇਸ ਹਿੰਸਕ ਝੜਪ ਪਿੱਛੇ ਇੱਕ ਮਕਸਦ ਹਰੀਸ਼ ਦਾ ਆਪਣੀ ਸੁਰੱਖਿਆ ਨੂੰ ਵਾਪਿਸ ਲੈਣਾ ਵੀ ਹੋ ਸਕਦਾ ਹੈ। ਪਿੱਛਲੀਆਂ ਸਰਕਾਰ ਦੇ ਸਮੇ ਵੀ ਹਰੀਸ਼ ਸਿੰਗਲਾ ਅਜਿਹੀਆਂ ਗਤੀਵਿਧੀਆਂ ਕਰਵਾ ਦੇਂਦਾ ਸੀ ਪਰ ਉਸ ਸਮੇ ਹਰੀਸ਼ ਨੂੰ ਪਹਿਲਾ ਹੀ ਦਬਾਅ ਲਿਆ ਜਾਂਦਾ ਸੀ ਪਰ ਇਸ ਵਾਰ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਕਹਿ ਸਕਦੇ ਹਨ ਕਿ ਹਰੀਸ਼ ਆਪਣੇ ਮਕਸਦ 'ਚ ਫਿਰ ਕਾਮਯਾਬ ਹੁੰਦਾ ਨਜ਼ਰ ਆਇਆ। ਪਰ ਇਥੇ ਇਹ ਗੱਲ ਜਰੂਰ ਖਟਕਦੀ ਹੈ ਕਿ ਕੀ ਇੱਕ ਵਿਅਕਤੀ ਦੀ ਸੋਚ ਕਰਕੇ ਪੂਰੇ ਪਟਿਆਲੇ ਸ਼ਹਿਰ ਦਾ ਸ਼ਾਂਤੀ ਨੂੰ ਭੰਗ ਕੀਤਾ ਜਾ ਸਕਦਾ ਸੀ। ਜੇ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਸੀ ਤਾਂ ਪਹਿਲਾਂ ਕਾਰਵਾਈ ਕਿਉਂ ਨਹੀਂ ਹੋਈ।  

ਇਸ ਸਮੇ ਪਟਿਆਲਾ ਸ਼ਹਿਰ ਜੋ ਕਿ ਸ਼ਾਂਤੀ ਲਈ ਜਾਣਿਆ ਜਾਂਦਾ ਹੈ ਪੂਰਾ ਤਰ੍ਹਾਂ ਅਸ਼ਾਂਤ ਮਾਹੌਲ 'ਚ ਹੈ। ਕੁਝ ਪ੍ਰਸ਼ਾਸਨਿਕ ਫੇਰਬਦਲ ਵੀ ਕੀਤੇ ਗਏ ਹਨ। ਪਟਿਆਲਾ ਹਿੰਸਾ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਡੀਜੀਪੀ ਵੀਕੇ ਭਾਵਰਾ ਦੀ ਅਗਵਾਈ ਵਿੱਚ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਨ੍ਹਾਂ ਡੀਜੀਪੀ ਵੀਕੇ ਭਾਵਰਾ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਜ਼ਿੰਮੇਵਾਰ ਅਧਿਕਾਰੀਆਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ 'ਚ ਇਸ ਹਿੰਸਾ ਨੂੰ ਲੈ ਕੇ ਪੁਲਸ ਅਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਜਾਂਚ ਹੋਵੇਗੀ।    

Get the latest update about KHALISTAN, check out more about SHIV SENA, BHAGWANT MANN, LOCAL ADMINISTRATION OF PATIALA & HARISH SINGLA

Like us on Facebook or follow us on Twitter for more updates.