ਬੀਤੇ ਐਤਵਾਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੇ ਕਾਰਨ ਜਿਥੇ ਹਰ ਪੰਜਾਬੀ ਨੌਜਵਾਨ ਸਦਮੇ 'ਚ ਹੈ ਓਥੇ ਹੀ ਪੰਜਾਬ ਦੀ ਸਿਆਸਤ 'ਚ ਤੇਜ਼ੀ ਆ ਗਈ ਹੈ। ਇਕ ਪਾਸੇ ਵਿਰੋਧੀ ਧਿਰ ਨੇ ਆਪ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਦੇ ਮੁੱਦੇ ਤੇ ਘੇਰਿਆ, ਓਥੇ ਹੀ ਇਹ ਗੱਲ ਵੀ ਸਾਹਮਣੇ ਆਈ ਕਿ ਜੋ ਨੇਤਾ, ਵੱਡੇ ਸਿਆਸੀ ਚਿਹਰੇ ਪਹਿਲਾਂ ਸਿੱਧੂ ਨੂੰ ਗੈਂਗਸਟਰ ਜਾ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਕਹਿੰਦੇ ਸਨ। ਸਿੱਧੂ ਦੀ ਮੌਤ ਤੋਂ ਬਾਅਦ ਉਹ ਹੀ ਉਸ ਦੀ ਚੰਗਿਆਈ ਦੇ ਗੁਣਗਾਨ ਕਰਦੇ ਨਜ਼ਰ ਆਏ। ਸਿੱਧੂ ਮੂਸੇਵਾਲਾ ਦੇ ਗੀਤਾ ਦੇ ਬੋਲ ਅਕਸਰ ਹੀ ਸਿਆਸੀ ਪਾਰਟੀਆਂ ਨੂੰ ਤੰਜ ਕਸਦੇ ਸਨ। ਪਰ ਹੁਣ ਸਵਾਲ ਇਹ ਵੀ ਖੜ੍ਹਾ ਹੋ ਰਿਹਾ ਕਿ ਸਿੱਧੂ ਦੀ ਮੌਤ ਪਿੱਛੇ, ਉਸ ਦੇ ਕਤਲੇਆਮ ਪਿੱਛਲੇ ਕੀਤੇ ਕੋਈ ਸਿਆਸੀ ਚਿਹਰਾ ਤਾਂ ਨਹੀਂ? ਕਿਉਂਕਿ ਅਕਸਰ ਹੀ ਸਿਆਸਤਦਾਨਾਂ ਤੇ ਗੈਂਗਸਟਰ ਦੇ ਰਿਸ਼ਤਿਆਂ ਦੀ ਗੱਲ ਵੀ ਸਾਹਮਣੇ ਆਓਂਦੀ ਹੈ।
ਸਿੱਧੂ ਮੂਸੇਵਾਲ ਆਪਣੀ ਬੇਬਾਕ ਗਾਇਕੀ ਅਤੇ ਗੀਤਾਂ ਦੇ ਬੋਲਾਂ ਕਰਕੇ ਅਕਸਰ ਹੀ ਵਿਵਾਦ 'ਚ ਰਹਿੰਦਾ ਸੀ। ਜਿਸ ਕਰਕੇ ਕਈ ਵਾਰ ਸਿਸਟਮ 'ਚ ਬੈਠੇ ਲੋਕਾਂ ਨੂੰ ਉਸ ਦੀ ਇਹ ਗੱਲ ਖਟਕ ਜਾਂਦੀ ਸੀ। ਸਿੱਧੂ ਮੂਸੇਵਾਲਾ ਦੇ ਹਰ ਗੀਤ ਪਿੱਛੇ ਕੋਈ ਨਾ ਕੋਈ ਕਹਾਣੀ ਬਿਆਨ ਹੁੰਦੀ ਸੀ ਜੋ ਕਿ ਕਦੇ ਸਿਸਟਮ ਦੇ ਖਿਲਾਫ ਅਵਾਜ ਚੁੱਕਦੀ ਸੀ ਅਤੇ ਕਦੇ ਖੁਦ ਨਾਲ ਹੋਏ ਵਰਤਾਵੇ ਨੂੰ ਬਿਆਨ ਕਰਦੀ ਸੀ। ਜਿਸ 'ਚ ਸਭ ਤੋਂ ਚਰਚਾ 'ਚ ਰਹੇ ਗੀਤ, 295, ਲਾਸਟ ਰਾਈਡ, ਬੱਲੀ ਦਾ ਬੱਕਰਾ ਆਦਿ ਗਾਣੇ ਹਨ ਜਿਸ ਦੇ ਬੋਲਾਂ ਕਰਕੇ ਸਿੱਧੂ ਨੂੰ ਕਈ ਸਿਆਸਤਦਾਨਾਂ ਦੀ ਨਾਰਾਜ਼ਗੀ ਤੱਕ ਝੇਲਣੀ ਪਈ ਸੀ।
ਸਿੱਧੂ ਮੂਸੇਵਾਲਾ ਨੇ ਨਿੰਜਾ ਦੁਆਰਾ ਗੀਤ 'ਲਾਈਸੈਂਸ' ਲਈ ਇੱਕ ਗੀਤਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਅਤੇ 'ਜੀ ਵੈਗਨ' ਨਾਲ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ। ਅਪ੍ਰੈਲ 2022 ਵਿੱਚ, ਸਿੱਧੂ ਮੂਸੇ ਵਾਲਾ ਨੇ ਆਪਣੇ ਨਵੀਨਤਮ ਗੀਤ 'ਬਲੀ ਦਾ ਬੱਕਰਾ' ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਇਸਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇੱਕ ਵਿਵਾਦ ਛੇੜ ਦਿੱਤਾ ਸੀ। ਗਾਇਕ ਨੇ ਆਪਣੇ ਗੀਤ 'ਚ ਕਥਿਤ ਤੌਰ 'ਤੇ 'ਆਪ' ਸਮਰਥਕਾਂ ਨੂੰ 'ਗਦਾਰ' (ਗੱਦਾਰ) ਕਿਹਾ ਸੀ।
ਸਿੱਧੂ ਮੂਸੇਵਾਲਾ ਦੇ ਹਾਲਹਿ 'ਚ ਰਿਲੀਜ਼ ਹੋਏ ਗੀਤਾਂ 'ਚ ਇਹ ਗੱਲ ਆਮ ਨਜ਼ਰ ਆਉਂਦੀ ਸੀ ਕਿ ਉਹ ਸਿਸਟਮ ਦੇ ਖਿਲਾਫ ਖੁਲ ਕੇ ਆਵਾਜ਼ ਚੁੱਕਦਾ ਸੀ। ਬੇਸ਼ਕ ਉਸ ਦਾ ਗੀਤ 295 ਹੋਵੇ ਜਿਸ 'ਚ ਉਸ ਨੇ ਸੱਚ ਬੋਲਣ ਦੀ ਕੀਮਤ 295 ਧਾਰਾ ਲਗਨ ਦੀ ਗੱਲ ਕਹੀ ਸੀ। ਪਿਛਲੇ ਸਾਲ, ਉਸਨੇ ਆਪਣੇ ਟਰੈਕ '295' 'ਚ ਭਾਰਤੀ ਦੰਡ ਵਿਧਾਨ (ਆਈਪੀਸੀ) ਦੀ ਧਾਰਾ 295 - "ਕਿਸੇ ਵੀ ਵਰਗ ਦੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣਾ ਜਾਂ ਅਪਵਿੱਤਰ ਕਰਨਾ" ਬਾਰੇ ਆਪਣੀ ਰਾਏ ਪ੍ਰਗਟ ਕੀਤੀ।
"ਧਰਮ ਦੇ ਨਾਮ ਤੇ ਡੀਬੇਟ ਮਿਲੂਗੀ।
ਸੱਚ ਬੋਲੇਗਾ ਤਾਂ ਮਿਲੂ 295 ,
ਜੇ ਕਰੇਗਾ ਤੜਕੀ ਪੁੱਤ ਹੇਟ ਮਿਲੂਗੀ।''
ਇਸ ਗੀਤ 'ਚ ਸਿੱਧੂ ਮੂਸੇਵਾਲਾ ਨੇ ਅੱਜ ਕੱਲ ਪ੍ਰਚਲਿਤ ਡੀਬੇਟ ਸ਼ੋਅ ਤੇ ਤੰਜ ਕਸਿਆ ਸੀ। ਜਿਸ 'ਚ ਧਰਮਾਂ ਦੇ ਨਾਮ ਤੇ ਸ਼ੋਅ ਦੇ ਦੌਰਾਨ ਡੀਬੇਟ ਹੁੰਦੀਆਂ ਹਨ ਪਰ ਜੇਕਰ ਇਸੇ ਦੇ ਬਾਰੇ ਸੱਚ ਬੋਲਿਆ ਜਾਵੇ ਤਾਂ ਉਸ ਵਿਅਕਤੀ ਖਿਲਾਫ ਧਾਰਾ 295 ਲੱਗ ਜਾਂਦੀ ਹੈ।
ਫਿਰ ਉਸ ਦਾ ਪੰਜਾਬ ਵਿਧਾਨਸਭਾ ਦੀਆਂ ਚੋਣਾਂ 'ਚ ਹਾਰ ਤੋਂ ਬਾਅਦ ਆਇਆ ਗੀਤ scape goat ਹੋਵੇ ਜਿਸ 'ਚ ਉਸ ਨੇ ਹਾਰ ਤੋਂ ਬਾਅਦ ਲੋਕਾਂ ਦੇ ਉਸ ਪ੍ਰਤੀ ਰਵਈਏ ਤੇ ਸਵਾਲ ਚੁਕੇ ਸਨ ਤੇ ਲੋਕਾਂ ਨੂੰ ਸਵਾਲ ਕੀਤਾ ਸੀ ਕਿ ਹੁਣ ਦਸੋਂ ਗੱਦਾਰ ਕੌਣ ਹੈ?
ਓਹੁ ਮੈਨੂੰ ਕੱਲ ਗੱਲ ਕਿਸੇ ਬੰਦੇ ਨੇ ਸੀ ਕਹੀ,
ਕਹਿੰਦੇ ਹਾਰਿਆ ਸੀ ਤੂੰ ਕਿਉਂਕਿ ਤੇਰੀ ਪਾਰਟੀ ਨ੍ਹੀ ਸਹੀ,
ਮੈਂ ਕਿਹਾ ਠੀਕ ਐ ਇਕ ਗੱਲ ਦਸ ਭਾਈ ,
ਜੇ ਐਨੀ ਸੀ ਗਲਤ ਪਹਿਲਾ ਤੁਸੀਂ ਕਿਉਂ ਜਤਾਈ
ਇਸ ਗੀਤ ਦੇ ਹਰ ਬੋਲ 'ਚ ਸਿੱਧੂ ਨੂੰ ਆਪਣੀ ਹਾਰ ਤੋਂ ਬਾਅਦ ਲੋਕਾਂ ਨੇ ਹਾਰ ਦੀ ਵਜ੍ਹਾ ਕਾਰਨ ਚੁਕੇ ਸਵਾਲਾਂ ਤੇ ਸਵਾਲ ਚੁਕੇ ਸਨ। ਉਸ ਨੇ ਕਾਂਗਰਸ ਪਾਰਟੀ ਕਰਕੇ ਹੋਈ ਹਾਰ ਤੇ ਲੋਕਾਂ ਤੋਂ ਸਵਾਲ ਕੀਤਾ ਕਿ ਜੇ ਪਾਰਟੀ ਸਹੀ ਨਹੀਂ ਸੀ ਤਾਂ ਪਹਿਲਾ 2 ਵਾਰ ਪੰਜਾਬ 'ਚ ਕਾਂਗਰਸ ਦੀ ਪਾਰਟੀ ਨੂੰ ਲੋਕਾਂ ਨੇ ਹੀ ਕਿਉਂ ਜਿਤਾਇਆ। ਇਸ ਗਾਣੇ 'ਚ ਕਈ ਵੱਡੇ ਨਾਵਾਂ ਜਿਵੇ ਬੀਬੀ ਕਾਲਰਾ, ਸਿਮਰਜੀਤ ਮਾਨ, ਨਵਦੀਪ, ਦੀਪ ਸਿੱਧੂ ਦਾ ਜਿਕਰ ਵੀ ਆਇਆ। ਇਸ ਗੀਤ 'ਚ ਕਈ ਪੰਜਾਬੀ ਇੰਡਸਟ੍ਰੀ ਨਾਲ ਜੁੜੇ ਲੋਕਾਂ ਦੇ ਨਾਮ ਵੀ ਸਾਹਮਣੇ ਆਏ ।
ਸਿੱਧੂ ਮੂਸੇਵਾਲਾ ਦੀ ਮੌਤ ਦੀ ਜਿੰਮੇਵਾਰੀ ਬੇਸ਼ਕ ਕਈ ਗੈਂਗਸਟਰ ਖਾਸ ਤੋਰ ਤੇ ਲਾਰੈਂਸ ਵਿਸ਼ਨੋਈ ਵਲੋਂ ਲਈ ਗਈ ਹੈ। ਪਰ ਫਿਰ ਹੀ ਇਸ ਕੇਸ 'ਚ ਪੁਖਤਾ ਜਾਂਚ ਪੜਤਾਲ ਹੋਣਾ ਜਰੂਰੀ ਹੈ ਕਿਉਂਕਿ ਅਕਸਰ ਹੀ ਕਈ ਸਿਆਸੀ ਲੋਕਾਂ ਦੇ ਸੰਬੰਧਾਂ ਦੀ ਖਬਰ ਵੀ ਸਾਹਮਣੇ ਆਓਂਦੀ ਰਹੀ ਤੇ ਜਿਸ ਤਰ੍ਹਾਂ ਸਿੱਧੂ ਇਨ੍ਹਾਂ ਸਿਆਸੀ ਵਿਅਕਤੀਆਂ ਨੂੰ ਆਪਣੇ ਗੀਤਾਂ ਰਾਹੀਂ ਗੱਲ ਕਹਿ ਜਾਂਦਾ ਸੀ ਜੋ ਸਕਦਾ ਹੈ ਕਿ ਸਿੱਧੂ ਦੇ ਕਤਲ 'ਚ ਕੋਈ ਹੋਰ ਪੱਖ ਵੀ ਸਾਹਮਣੇ ਆ ਜਾਵੇ।
Get the latest update about lat ride, check out more about sidhumosewala murder, sidhu murder, gangsters & gangwar
Like us on Facebook or follow us on Twitter for more updates.