ਪੁਲਾੜ 'ਚ ਭਾਰਤ ਦੇ ਹੱਥ ਲੱਗੀ ਇਕ ਹੋਰ ਵੱਡੀ ਕਾਮਯਾਬੀ, ਦੁਸ਼ਮਨਾਂ 'ਤੇ ਰੱਖੀ ਜਾ ਸਕੇਗੀ ਨਜ਼ਰ

ਪੁਲਾੜ 'ਚ ਭਾਰਤ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸਰੋ ਨੇ ਅੱਜ ਸਵੇਰੇ 5:30 ਵਜੇ ਰੀਸੈੱਟ-2ਬੀ ਸੈਟੇਲਾਈਟ ਦਾ ਸਫਲ ਪ੍ਰੀਖੱਣ ਕੀਤਾ ਹੈ। ਇਹ ਪ੍ਰੀਖੱਣ ਪੀ.ਐੱਸ.ਐੱਲ.ਵੀ-ਸੀ46 ਰਾਕੇਟ ਤੋਂ ਕੀਤਾ ਗਿਆ ਹੈ। ਇਹ ਚੌਥਾ ਰੀਸੈੱਟ ਸੈਟੇਲਾਈਟ...

ਨਵੀਂ ਦਿੱਲੀ— ਪੁਲਾੜ 'ਚ ਭਾਰਤ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸਰੋ ਨੇ ਅੱਜ ਸਵੇਰੇ 5:30 ਵਜੇ ਰੀਸੈੱਟ-2ਬੀ ਸੈਟੇਲਾਈਟ ਦਾ ਸਫਲ ਪ੍ਰੀਖੱਣ ਕੀਤਾ ਹੈ। ਇਹ ਪ੍ਰੀਖੱਣ ਪੀ.ਐੱਸ.ਐੱਲ.ਵੀ-ਸੀ46 ਰਾਕੇਟ ਤੋਂ ਕੀਤਾ ਗਿਆ ਹੈ। ਇਹ ਚੌਥਾ ਰੀਸੈੱਟ ਸੈਟੇਲਾਈਟ ਹੈ, ਜਿਸ ਤੋਂ ਬਾਅਦ ਇਹ ਸੈਟੇਲਾਈਟ ਹੁਣ ਬੱਦਲ ਹੋਣ ਤੋਂ ਬਾਅਦ ਵੀ ਮੌਸਮ ਦੀਆਂ ਤਸਵੀਰਾਂ ਲੈ ਸਕਦਾ ਹੈ। ਇਸ ਦੇ ਨਾਲ ਹੀ ਖ਼ੁਫੀਆ ਗਤੀਵਿਧੀਆਂ 'ਚ ਵੀ ਇਸ ਨਾਲ ਕਾਫੀ ਮਦਦ ਮਿਲੇਗੀ। ਇਹ ਸੈਟੇਲਾਈਟ 555 ਕਿ.ਮੀ ਦੀ ਉਚਾਈ 'ਤੇ ਸਥਾਪਿਤ ਕੀਤਾ ਜਾਵੇਗਾ। RISAT 2B ਸੈਟੇਲਾਈਟ ਨਾਲ ਆਪਦਾ, ਸੁਰੱਖੀਆਬਲਾਂ ਅਤੇ ਸੀਮਾ 'ਤੇ ਨਜ਼ਰ ਰੱਖੀ ਜਾ ਸਕਦੀ ਹੈ ਰੀਸੈੱਟ ਹਮੇਸ਼ਾ ਕੰਮ ਕਰਦੀ ਰਹੇ ਇਸ ਲਈ 300 ਕਿਲੋਗ੍ਰਾਮ ਦੇ ਰੀਸੈੱਟ-2ਬੀ ਸੈਟੇਲਾਈਟ ਦੇ ਨਾਲ ਸਿੰਥੇਟਿਕ ਅਪਰਚਰ ਰਡਾਰ ਇਮੇਜਰ ਨੂੰ ਵੀ ਪੁਲਾੜ 'ਚ ਭੇਜੀਆ ਗਿਆ ਹੈ।

22 ਵਿਰੋਧੀ ਦਲਾਂ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ, ਸੌਂਪਿਆ ਮੰਗ ਪੱਤਰ

ਇਸ ਨਾਲ ਦੁਸ਼ਮਨਾਂ ਦੀ ਹਰ ਇਕ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇਗੀ। ਰੀਸੈੱਟ-2ਬੀ ਸੈਟੇਲਾਈਟ ਕਲਾਉਡੀ ਕੰਡੀਸ਼ਨ 'ਚ ਵੀ ਹਾਈ ਰੇਜ਼ੋਲੁਸ਼ਨ ਦੀਆਂ ਤਸਵੀਰਾਂ ਲੈਣ 'ਚ ਸਫਲ ਹੈ। ਇਸ ਦੇ ਨਾਲ ਰਾਹਤ ਕਾਰਜਾਂ 'ਚ ਲੱਗੇ ਲੋਕਾਂ ਅਤੇ ਸੁਰੱਖੀਆ ਬਲਾਂ ਨੂੰ ਵੀ ਕਾਫੀ ਮਦਦ ਮਿਲੇਗੀ। ਇਸ ਕਾਮਯਾਬੀ ਦੇ ਨਾਲ ਹੀ ਇਸਰੋ ਨੂੰ ਉਮੀਦ ਹੈ ਕਿ 2020 ਤੱਕ ਭਾਰਤ ਆਪਣੀ ਸੀਮਾਵਾਂ ਨੂੰ ਸੁਸੁਰੱਖੀਅਤ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹੋ ਜਾਵੇਗਾ। ਅਗਲੇ 10 ਮਹੀਨਿਆਂ 'ਚ ਇਸਰੋ 8 ਸੈਟੇਲਾਈਟ ਹੋਰ ਲੌਂਚ ਕਰੇਗਾ, ਜਿਸ ਚੋਂ ਪੰਜ ਭਾਰਤੀ ਸੀਮਾ 'ਤੇ ਨਿਗਰਾਨੀ ਕਰਨਗੇ।

Get the latest update about Sriharikota, check out more about ISRO, Radar Imaging Satellite2B, Cloud Balakot & Spy Satellite Launch

Like us on Facebook or follow us on Twitter for more updates.