ਇਸਰੋ ਨੇ 'ਚੰਦਰਯਾਨ-2' ਤੋਂ ਜਾਰੀ ਕੀਤੀ ਚੰਨ ਦੀ ਪਹਿਲੀ ਤਸਵੀਰ

ਚੰਦ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜੋ ਪੁਲਾੜ ਏਜੰਸੀ ਇਸਰੋ ਨੇ ਵੀਰਵਾਰ ਨੂੰ ਭਾਰਤ ਦੇ ਚੰਦਰਯਾਨ-2 ਉਪਗ੍ਰਹਿ ਤੋਂ ਲਈ ਗਈ ਹੈ। ਇਹ ਉਪਗ੍ਰਹਿ ਚੰਦਰਮਾ ਦੇ ਚੱਕਰ 'ਚ ਮੌਜੂਦ ਹੈ। ਭਾਰਤੀ ਪੁਲਾੜ ਖੋਜ ਸੰਗਠਨ...

ਬੈਂਗਲੁਰੂ— ਚੰਦ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜੋ ਪੁਲਾੜ ਏਜੰਸੀ ਇਸਰੋ ਨੇ ਵੀਰਵਾਰ ਨੂੰ ਭਾਰਤ ਦੇ ਚੰਦਰਯਾਨ-2 ਉਪਗ੍ਰਹਿ ਤੋਂ ਲਈ ਗਈ ਹੈ। ਇਹ ਉਪਗ੍ਰਹਿ ਚੰਦਰਮਾ ਦੇ ਚੱਕਰ 'ਚ ਮੌਜੂਦ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁੱਖ ਦਫ਼ਤਰ ਨੇ ਕਿਹਾ ਕਿ ਚੰਦਰਯਾਨ-2 ਦੇ ਐੱਲ. ਆਈ 4 ਕੈਮਰੇ ਨੇ ਆਪਣੀ ਸਤਹਿ ਤੋਂ 2,650 ਕਿਲੋਮੀਟਰ ਦੀ ਉਚਾਈ ਤੋਂ 21 ਅਗਸਤ ਨੂੰ ਚੰਦਰਮਾ ਦੀ ਇਹ ਤਸਵੀਰ ਲਈ ਸੀ।

26 ਅਗਸਰ ਤੱਕ CBI ਕਸਟੱਡੀ 'ਚ ਚਿੰਦਬਰਮ 

ਇਸਰੋ ਨੇ ਤਸਵੀਰ ਦੇ ਨਾਲ ਟਵੀਟ ਕੀਤਾ, ''ਚੰਦਰਯਾਨ-2, ਵਿਕਰਮਲੈਂਡਰ ਦੁਆਰਾ ਖਿੱਚੀ ਗਈ ਚੰਦ ਦੀ ਪਹਿਲੀ ਤਸਵੀਰ ਵੇਖੋ ਜੋ 21 ਅਗਸਤ, 2019 ਨੂੰ ਚੰਦਰਮਾ ਦੀ ਸਤਹ ਤੋਂ 2,650 ਕਿਲੋਮੀਟਰ ਦੀ ਉਚਾਈ ਤੋਂ ਲਈ ਗਈ ਹੈ। ਇਸ ਤਸਵੀਰ 'ਚ ਮਾਰੇ ਓਰੀਐਂਟਲ ਬੇਸਿਨ ਤੇ ਅਪੋਲੋ ਕ੍ਰੇਟਰ ਦਿਖਾਈ ਦੇ ਰਹੇ ਹਨ। ਦੱਸ ਦੇਈਏ ਇਸ ਤੋਂ ਪਹਿਲਾਂ 4 ਅਗਸਤ ਨੂੰ ਪੁਲਾੜ ਏਜੰਸੀ ਨੇ ਚੰਦਰਯਾਨ-2 ਸੈਟੇਲਾਈਟ ਤੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਦਾ ਪਹਿਲਾ ਸਮੂਹ ਜਾਰੀ ਕੀਤਾ ਸੀ।

Get the latest update about Chandrayaan 2, check out more about Vikram Lander, News In Punjabi, National News & ISRO

Like us on Facebook or follow us on Twitter for more updates.