ਦਿਲਜੀਤ 'ਤੇ ਲੱਗਾ ਕਿਸਾਨ ਅੰਦੋਲਨ ਨੂੰ ਫੰਡਿੰਗ ਕਰਨ ਦਾ ਦੋਸ਼, ਇਨਕਮ ਟੈਕਸ ਨੇ ਜਾਂਚ ਕੀਤੀ ਸ਼ੁਰੂ

ਫਿਲਮੀ ਅਦਾਕਾਰ ਦਿਲਜੀਤ ਦੁਸਾਂਝ ਵੱਲੋਂ ਕਿਸਾਨ ਅੰ...

ਫਿਲਮੀ ਅਦਾਕਾਰ ਦਿਲਜੀਤ ਦੁਸਾਂਝ ਵੱਲੋਂ ਕਿਸਾਨ ਅੰਦੋਲਨ ਲਈ ਫੰਡ ਦੇਣ ਮਗਰੋਂ ਇਨਕਮ ਟੈਕਸ ਵਿਭਾਗ ਨੇ ਦਿਲਜੀਤ ਦੁਸਾਂਝ ਅਤੇ ਸਪੀਡ ਰਿਕਾਰਡਜ਼ ਕੰਪਨੀ ਖਿਲਾਫ ਜਾਂਚ ਆਰੰਭ ਕਰ ਦਿੱਤੀ ਹੈ। 
ਓਪਇੰਡੀਆ ਦੀ ਇਕ ਰਿਪੋਰਟ ਮੁਤਾਬਕ ਲੀਗਲ ਰਾਈਟਸ ਆਬਜ਼ਰਵੇਟਰੀ ਨਾਂ ਦੀ ਜਥੇਬੰਦੀ ਨੇ ਇਸ ਮਾਮਲੇ ਵਿਚ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ।



ਇਸ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਦੁਸਾਂਝ ਅਤੇ ਉਕਤ ਕੰਪਨੀ ਨੇ ਕੈਨੇਡਾ ਅਤੇ ਬਰਤਾਨੀਆਂ ਤੇ ਹੋਰ ਮੁਲਕਾਂ ਤੋਂ ਪੈਸਾ ਲੈ ਕੇ ਕਿਸਾਨ ਅੰਦੋਲਨ ਵਾਸਤੇ ਦਿੱਤਾ ਹੈ।

 ਇਹ ਸ਼ਿਕਾਇਤ 27 ਦਸੰਬਰ ਨੂੰ ਵਿਭਾਗ ਨੂੰ ਸੌਂਪੀ ਗਈ ਸੀ। ਸ਼ਿਕਾਇਤ ਵਿਚ ਆਖਿਆ ਗਿਆ ਹੈ ਕਿ ਸਪੀਡ ਰਿਕਾਰਡਜ਼ ਨੇ ਵੱਖ ਵੱਖ ਨਾਵਾਂ ’ਤੇ  ਕੰਪਨੀਆਂ ਖੋਲ੍ਹ ਰੱਖੀਆਂ ਹਨ ਤੇ ਵਿਦੇਸ਼ਾਂ ਤੋਂ ਚੰਦਾ ਇਕੱਠਾ ਕਰ ਕੇ ਕਿਸਾਨ ਅੰਦੋਲਨ ਵਾਸਤੇ ਭੇਜਿਆ ਜਾ ਰਿਹਾ ਹੈ। ਯਾਦ ਰਹੇ ਕਿ ਦਿਲਜੀਤ ਦੁਸਾਂਝ ਨੇ ਦਿੱਲੀ ਬਾਰਡਰਾਂ ’ਤੇ ਡਟੇ ਕਿਸਾਨਾਂ ਲਈ ਇਕ ਕਰੋੜ ਰੁਪਏ ਦਿੱਤੇ ਸਨ।

Get the latest update about Speed Records, check out more about IT dept, probe & Diljit Dosanjh

Like us on Facebook or follow us on Twitter for more updates.