ਇਹ ਕੁੜੀ ਹੈ ਜਾਂ ਰੋਬੋਟ, ਦੁਚਿੱਤੀ 'ਚ ਪਏ ਲੋਕ, ਤੁਸੀਂ ਵੀ ਦੇਖੋ ਵੀਡੀਓ

ਅੱਜ ਦੇ ਤੇਜ਼ ਰਫਤਾਰ ਜਿੰਦਗੀ 'ਚ ਟੈਕਨਾਲੋਜੀ ਇੰਨੀ ਫੈਲ ਗਈ ਹੈ ਕਿ ਹਰ ਕੋਈ ਇਸ ਟੈਕਨੋਲੋਜੀ ਤੇ ਹੀ ਨਿਰਭਰ ਹੋਣ ਲੱਗਾ ਹੈ। ਇਸ ਯੁੱਗ ਨੂੰ ਰੋਬੋਟਾਂ ਦਾ ਯੁੱਗ ਕਿਹਾ ਜਾਂਦਾ ਹੈ। ਕਈ ਹੋਟਲਾਂ ਜਾਂ ਬਾਰਾਂ, ਮਾਲ ਆਦਿ 'ਚ ਰੋਬੋਟ ਦੇਖੇ ਜਾ ਸਕਦੇ ਹਨ..

ਅੱਜ ਦੇ ਤੇਜ਼ ਰਫਤਾਰ ਜਿੰਦਗੀ 'ਚ ਟੈਕਨਾਲੋਜੀ ਇੰਨੀ ਫੈਲ ਗਈ ਹੈ ਕਿ ਹਰ ਕੋਈ ਇਸ ਟੈਕਨੋਲੋਜੀ ਤੇ ਹੀ ਨਿਰਭਰ ਹੋਣ ਲੱਗਾ ਹੈ। ਇਸ ਯੁੱਗ ਨੂੰ ਰੋਬੋਟਾਂ ਦਾ ਯੁੱਗ ਕਿਹਾ ਜਾਂਦਾ ਹੈ। ਕਈ ਹੋਟਲਾਂ ਜਾਂ ਬਾਰਾਂ, ਮਾਲ ਆਦਿ 'ਚ ਰੋਬੋਟ ਦੇਖੇ ਜਾ ਸਕਦੇ ਹਨ। ਹਾਲ੍ਹੀ 'ਚ ਇੱਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਨਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਕੋਈ ਇਨਸਾਨ ਹੈ ਜਾ ਰੋਬੋਟ। ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸਾਹਮਣੇ ਕੋਈ ਕੁੜੀ ਖੜ੍ਹੀ ਹੈ ਪਰ ਅਸਲ 'ਚ ਇਹ ਇਕ ਰੋਬੋਟ ਹੈ।
ਇਸ ਵੀਡੀਓ ਦੀ ਸ਼ੁਰੂਆਤ 'ਚ ਇਕ ਲੜਕੀ ਬੈਠੀ ਦਿਖਾਈ ਦਿੰਦੀ ਹੈ। ਉਸ ਦੀਆਂ ਅੱਖਾਂ ਬੰਦ ਹਨ। ਜਿਵੇਂ ਹੀ ਉਸ ਦੀ ਅੱਖ ਖੁੱਲ੍ਹਦੀ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਉਹ ਕੁੜੀ ਨਹੀਂ ਸਗੋਂ ਰੋਬੋਟ ਹੈ। ਜੇਕਰ ਕੈਮਰਾ ਪਿੱਛੇ ਜਾਵੇ ਤਾਂ ਸਾਰੀ ਅਸਲੀਅਤ ਪਤਾ ਲੱਗ ਜਾਂਦੀ ਹੈ ਕਿ ਇਹ ਰੋਬੋਟ ਹੈ। ਇਸ ਵੀਡੀਓ 'ਚ ਇਕ ਨਹੀਂ, ਕਈ ਰੋਬੋਟ ਨਜ਼ਰ ਆ ਰਹੇ ਹਨ। ਇਹ ਦੇਖ ਕੇ ਹੈਰਾਨੀ ਹੋਵੇਗੀ ਕਿ ਇੰਨੀ ਸੰਪੂਰਨਤਾ ਨਾਲ ਕੰਮ ਕਿਵੇਂ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। 

Get the latest update about technology, check out more about viral, viral video robot, viral video & robot

Like us on Facebook or follow us on Twitter for more updates.