ਇਸ ਅੱਤਵਾਦੀ ਦਾ ਹੋਇਆ ਪਰਦਾਫਾਸ਼, ਗਣਤੰਤਰ ਦਿਵਸ 'ਤੇ ਕਰਨ ਵਾਲਾ ਸੀ ਹਮਲਾ

ਜੰਮੂ–ਕਸ਼ਮੀਰ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਨਾਲ ਗ੍ਰਿਫ਼ਤਾਰ ਕੀਤੇ ਗਏ ਹਿਜ਼ਬੁਲ ...

ਨਵੀਂ ਦਿੱਲੀ — ਜੰਮੂ–ਕਸ਼ਮੀਰ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਨਾਲ ਗ੍ਰਿਫ਼ਤਾਰ ਕੀਤੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬਾਰੇ ਹੁਣ ਵੱਡਾ ਖ਼ੁਲਾਸਾ ਹੋਇਆ ਹੈ। ਸੁਰੱਖਿਆ ਏਜੰਸੀਆਂ ਅਨੁਸਾਰ ਦਵਿੰਦਰ ਸਿੰਘ ਨਾਲ ਫੜਿਆ ਗਿਆ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਪੁਲਵਾਮਾ 'ਚ ਵਿਸਫ਼ੋਟਕ ਪਦਾਰਥ ਪਹੁੰਚਾਉਣ ਦੇ ਚੱਕਰਾਂ 'ਚ ਸੀ, ਜਿਸ ਰਾਹੀਂ ਉਸ ਦੇ ਗਰੁੱਪ ਨੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਤੋਂ ਪਹਿਲੇ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ।

ਗਗਨਯਾਨ ਮਿਸ਼ਨ ਤੋਂ ਪਹਿਲਾਂ ਪੁਲਾੜ 'ਚ ਭੇਜੀ ਜਾਣ ਵਾਲੀ Humanoid Vyomitra ਦੀ ਪਹਿਲੀ ਝਲਕ  ਆਈ ਸਾਹਮਣੇ

ਦੱਸ ਦੱਈਏ ਕਿ ਇਹ ਜਾਣਕਾਰੀ ਪਿਛਲੇ ਹਫ਼ਤੇ ਸੁਰੱਖਿਆ ਏਜੰਸੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਰੱਖਿਆ ਖ਼ੁਫ਼ੀਆ ਏਜੰਸੀ ਨੇ ਦਿੱਤੀ ਹੈ।ਬੀਤੀ 11 ਜਨਵਰੀ ਨੂੰ ਡੀਐੱਸਪੀ ਦਵਿੰਦਰ ਸਿੰਘ ਤੇ ਦੋ ਹੋਰਨਾਂ ਨਾਲ ਕਾਰ 'ਚ ਬੈਠੇ ਅੱਤਵਾਦੀ ਤੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਨਾਵੇਦ ਬਾਬੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਨਾਵੇਦ ਦੱਖਣੀ ਤੇ ਕੇਂਦਰੀ ਕਸ਼ਮੀਰ 'ਚ ਹਿਜ਼ਬੁਲ ਦੇ ਆਪਰੇਸ਼ਨ ਦੀ ਕਮਾਂਡ ਸੰਭਾਲਦਾ ਸੀ।ਅੱਤਵਾਦੀ ਨਾਵੇਦ ਬਾਬੂ ਹਿਜ਼ਬੁਲ ਦੇ ਆਪਣੇ ਹੋਰ ਸਾਥੀਆਂ ਤੱਕ ਵਿਸਫ਼ੋਟਕ ਪਦਾਰਥ ਪਹੁੰਚਾਉਣ ਵਾਲਾ ਸੀ।

1.86 ਕਰੋੜ ਨਾਲ 5 ਸਾਲਾਂ 'ਚ ਸੀਐੱਮ ਕੇਜਰੀਵਾਲ ਦੀ ਹੋਈ ਜਾਇਦਾਦ ਦੁੱਗਣੀ, ਕੇਸ ਵੀ ਹੋਏ ਦੁੱਗਣੇ

ਜ਼ਿਕਰਯੋਗ ਹੈ ਕਿ ਇਹ ਅੱਤਵਾਦੀ ਜਡੂਰਾ 'ਚ ਹਿੰਸਕ ਹਮਲਾ ਕਰਨ ਦੇ ਚੱਕਰ ਵਿੱਚ ਸਨ ਤੇ ਪੁਲਵਾਮਾ ਕੋਲ ਨੀਵਾ–ਪਖੇਰਪੁਰਾ ਸੜਕ ਉੱਤੇ ਦੇਸੀ ਬਾਰੂਦੀ ਸੁਰੰਗਾਂ ਵਿਛਾਉਣ ਦੀ ਯੋਜਨਾ ਸੀ।ਨਾਵੇਦ ਬਾਬੂ ਨੂੰ ਅੱਤਵਾਦੀਆਂ ਦੀ ਭਰਤੀ ਕਰਨ ਵਾਲਾ ਮਾਸਟਰ ਦੱਸਿਆ ਜਾ ਰਿਹਾ ਹੈ। ਉਹ ਦੇਸੀ ਬੰਬ ਤੇ ਹੋਰ ਵਿਸਫੋਟਕ ਪਦਾਰਥ ਬਣਾਉਣ ਦਾ ਮਾਹਿਰ ਹੈ।ਚੇਤੇ ਰਹੇ ਕਿ ਪਿਛਲੇ ਸਾਲ 14 ਫ਼ਰਵਰੀ ਨੂੰ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਕਾਰ ਬੰਬ ਨਾਲ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਸੀਆਰਪੀਐੱਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ।ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ 26 ਫ਼ਰਵਰੀ ਨੂੰ ਹਵਾਈ ਹਮਲਾ ਕੀਤਾ ਸੀ।

ਅਮਰੀਕਾ ਪਹੁੰਚਿਆ ਚੀਨ ਦਾ ਜਾਨਲੇਵਾ ਕੋਰੋਨਾ ਵਾਇਰਸ, ਭਾਰਤ ਦੇ ਏਅਰਪੋਰਟਸ 'ਤੇ ਵੀ ਹਾਈ ਅਲਰਟ ਲਾਗੂ

Get the latest update about Punjabi News, check out more about Planned Republic Day, True Scoop News, National News & Terrorist

Like us on Facebook or follow us on Twitter for more updates.