ਜੈਕਲੀਨ ਨੇ ਕੜਾਕੇ ਦੀ ਠੰਡ 'ਚ ਦਿਲਕਸ਼ ਅਦਾਵਾਂ ਨਾਲ ਵਧਾਇਆ ਪਾਰਾ (ਤਸਵੀਰਾਂ)

ਬਾਲੀਵੁੱਡ ਦੀ ਹੌਟ ਤੇ ਬੋਲਡ ਅਦਾਕਾਰਾ ਜੈਕਲੀਨ ਫਰਨਾਡਿਜ਼ ਆਪਣੀਆਂ ਤਸਵੀਰਾਂ...

ਬਾਲੀਵੁੱਡ ਦੀ ਹੌਟ ਤੇ ਬੋਲਡ ਅਦਾਕਾਰਾ ਜੈਕਲੀਨ ਫਰਨਾਡਿਜ਼ ਆਪਣੀਆਂ ਤਸਵੀਰਾਂ ਨਾਲ ਹਮੇਸ਼ਾ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਜੈਕਲੀਨ ਦੀਆਂ ਹੌਟ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਹਾਲ ਹੀ 'ਚ ਜੈਕਲੀਨ ਦੀਆਂ ਕਾਫ਼ੀ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਉਹ ਵੱਖਰੇ-ਵੱਖਰੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਜੈਕਲੀਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੈਕਲੀਨ ਨੇ ਇਨ੍ਹਾਂ ਤਸਵੀਰਾਂ 'ਚ ਸਫੈਦ ਰੰਗ ਦੀ ਸ਼ਾਰਟ ਡਰੈੱਸ ਪਾਈ ਹੈ, ਜਿਸ ਨਾਲ ਉਸ ਗੋਲਡਨ ਰੰਗ ਦੀ ਬੈਲੀ ਪਾਈ ਹੈ। ਦਰਅਸਲ, ਜੈਕਲੀਨ ਦੀਆਂ ਇਹ ਤਸਵੀਰਾਂ ਇਕ ਫੋਟੋਸ਼ੂਟ ਦੌਰਾਨ ਦੀਆਂ ਹਨ, ਜਿਨ੍ਹਾਂ ਨੂੰ ਜੈਕਲੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਬਾਲੀਵੁੱਡ ਦੀ ਫਿਟਨੈੱਸ ਕੁਈਨ ਸ਼ਿਲਪਾ ਸ਼ੈਟੀ ਨੇ ਜੈਕਲੀਨ ਦੀ ਤਸਵੀਰਾਂ ਨੂੰ 'ਅਮੇਜਿੰਗ' ਦੱਸਿਆ ਹੈ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਕਲੀਨ ਨੇ ਹਾਲ ਹੀ 'ਚ 'ਭੂਤ ਪੁਲਿਸ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਫ਼ਿਲਮ ਤੋਂ ਇਲਾਵਾ ਜੈਕਲੀਨ ਬੈਕ-ਟੂ-ਬੈਕ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਜਿਵੇਂ 'ਕਿੱਕ 2', 'ਸਰਕਸ' ਅਕਸ਼ੈ ਕੁਮਾਰ ਦੀ ਅਪਕਮਿੰਗ ਫ਼ਿਲਮ 'ਬੱਚਨ ਪਾਂਡੇ' ਆਦਿ। ਦੱਸ ਦੇਈਏ ਕਿ ਜੈਕਲੀਨ ਤੇ ਅਕਸ਼ੈ ਕੁਮਾਰ ਦੀ ਇਕੱਠਿਆਂ ਦੀ ਇਹ ਚੌਥੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ 'ਹਾਊਸਫੁੱਲ 2', 'ਹਾਊਸਫੁੱਲ 3' ਤੇ 'ਬ੍ਰਦਰਜ਼' 'ਚ ਇਕੱਠੇ ਆ ਚੁੱਕੇ ਹਨ।

Get the latest update about bollywood, check out more about bold picture, viral & jacqueline fernandez

Like us on Facebook or follow us on Twitter for more updates.