ਕੁਲਭੂਸ਼ਣ ਜਾਧਵ ਮਾਮਲਾ : ਪਾਕਿ 'ਤੇ ਭਾਰਤ ਦੀ ਵੱਡੀ ਜਿੱਤ, ICJ ਨੇ ਕਿਹਾ— ਵਿਏਨਾ ਸੰਧੀ ਦੀ ਹੋਈ ਉਲੰਘਣਾ

ਕੁਲਭੂਸ਼ਨ ਜਾਧਵ ਮਾਮਲੇ 'ਚ ਪਾਕਿਸਤਾਨ ਨੂੰ ਵੱਡੀ ਹਾਰ ਮਿਲੀ ਹੈ। ਪਾਕਿਸਤਾਨ ਦੀ ਜੇਲ੍ਹ 'ਚ ਬੰਦ ਕੁਲਭੂਸ਼ਣ ਜਾਧਵ ਕੇਸ ਮਾਮਲੇ 'ਚ ਭਾਰਤ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਇਕ ਵਾਰ ਫਿਰ ਪਾਕਿਸਤਾਨ ਪੂਰੀ ਦੁਨੀਆ ਸਾਹਮਣੇ ਬੇਨਕਾਬ ਹੋ...

ਨਵੀਂ ਦਿੱਲੀ— ਕੁਲਭੂਸ਼ਨ ਜਾਧਵ ਮਾਮਲੇ 'ਚ ਪਾਕਿਸਤਾਨ ਨੂੰ ਵੱਡੀ ਹਾਰ ਮਿਲੀ ਹੈ। ਪਾਕਿਸਤਾਨ ਦੀ ਜੇਲ੍ਹ 'ਚ ਬੰਦ ਕੁਲਭੂਸ਼ਣ ਜਾਧਵ ਕੇਸ ਮਾਮਲੇ 'ਚ ਭਾਰਤ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਇਕ ਵਾਰ ਫਿਰ ਪਾਕਿਸਤਾਨ ਪੂਰੀ ਦੁਨੀਆ ਸਾਹਮਣੇ ਬੇਨਕਾਬ ਹੋ ਗਿਆ ਹੈ। ਅਸਲ 'ਚ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦਾ ਮੰਨਣਾ ਹੈ ਕਿ ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਕੌਂਸਲਰ ਐਕਸੈੱਸ ਨਾ ਦੇ ਕੇ ਵਿਏਨਾ ਸੰਧੀ ਦੀ ਉਲੰਘਣ ਕੀਤੀ ਹੈ। ਵੱਡੀ ਗੱਲ ਤਾਂ ਇਹ ਹੈ ਕਿ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦੇ ਪ੍ਰੈਜ਼ੀਡੈਂਟ ਜੱਜ ਅਬੱਦੁਲਕਾਵੀ ਯੂਸੁਫ ਨੇ ਇਹ ਗੱਲ ਸੰਯੁਕਤ ਰਾਸ਼ਟਰ ਮਹਾਸਭਾ 'ਚ ਕਹੀ, ਜਿੱਥੇ 193 ਦੇਸ਼ਾਂ ਦੇ ਨੁਮਾਇੰਦੇ ਮੌਜੂਦ ਸੀ।

ਵੱਡਾ ਖੁਲਾਸਾ : ਇਜ਼ਰਾਇਲੀ ਕੰਪਨੀ ਨੇ 1400 ਪ੍ਰਭਾਵਸ਼ਾਲੀ ਲੋਕਾਂ ਦੀ ਕੀਤੀ ਜਾਸੂਸੀ, ਪੜ੍ਹੋ ਪੂਰੀ ਖ਼ਬਰ

ਇਸ ਦੇ ਨਾਲ ਹੀ ਪੂਰੀ ਦੁਨੀਆ ਸਾਹਮਣੇ ਪਾਕਿਸਤਾਨ ਦੇ ਝੂਠ ਦੀ ਪੋਲ ਖੁੱਲ੍ਹ ਗਈ ਹੈ। ਦੱਸ ਦੇਈਏ ਕਿ 17 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਆਈ. ਸੀ. ਜੇ ਨੇ ਪਾਕਿਸਤਾਨ 'ਚ ਕੈਦ ਕੁਲਭੂਸ਼ਣ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਨਾਲ ਹੀ ਉਸ ਨੂੰ ਜਾਧਵ ਤੱਕ ਭਾਰਤੀ ਕੌਂਸਲਰ ਅਕਸੈੱਸ ਦੇਣ ਦਾ ਹੁਕਮ ਦਿੱਤਾ ਸੀ।

Get the latest update about Abdulqawi Yusuf, check out more about International Court Of Justice, News In Punjabi, Vienna Convention & True Scoop News

Like us on Facebook or follow us on Twitter for more updates.