'ਮਿਸਟਰ ਇੰਡੀਆ' ਚੈਂਪੀਅਨ ਬਾਡੀਬਿਲਡਰ ਜਗਦੀਸ਼ ਲਾਡ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

ਅੰਤਰਰਾਸ਼ਟਰੀ ਬਾਡੀਬਿਲਡਰ ਤੇ 'ਮਿਸਟਰ ਇੰਡੀਆ' ਚੈਂਪੀਅਨ ਰਹੇ ਜਗਦੀਸ਼ ਲਾਡ ਦਾ ਸ਼ੁੱਕਰਵਾਰ ਨੂੰ ਵਡੋਦਰਾ ਵਿਚ ਕੋਰੋ...

ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਡੀਬਿਲਡਰ ਤੇ 'ਮਿਸਟਰ ਇੰਡੀਆ' ਚੈਂਪੀਅਨ ਰਹੇ ਜਗਦੀਸ਼ ਲਾਡ ਦਾ ਸ਼ੁੱਕਰਵਾਰ ਨੂੰ ਵਡੋਦਰਾ ਵਿਚ ਕੋਰੋਨਾ ਵਾਇਰਸ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। ਜਗਦੀਸ਼ ਲਾਡ ਸਿਰਫ 34 ਸਾਲ ਦੇ ਸਨ। ਉਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਤਕਰੀਬਨ 4 ਦਿਨ ਤੱਕ ਲੜੇ ਪਰ ਬਾਅਦ ਵਿਚ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਭਾਰਤੀ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ।

ਮੂਲ ਰੂਪ ਨਾਲ ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਦੇ ਕੁੰਡਲ ਪਿੰਡ ਦੇ ਰਹਿਣ ਵਾਲੇ ਜਗਦੀਸ਼ ਲਾਡ ਕੁਝ ਸਾਲ ਪਹਿਲਾਂ ਨਵੀਂ ਮੁੰਬਈ ਤੋਂ ਵਡੋਦਰਾ ਸ਼ਿਫਟ ਹੋ ਗਏ ਸਨ। ਲਾਡ ਨੇ ਵਰਡਲ ਚੈਂਪੀਅਨਸ਼ਿੱਪ ਵਿਚ ਰਜਤ ਤੇ ਮਿਸਟਰ ਇੰਡੀਆ ਵਿਚ ਸੋਨ ਤਮਗਾ ਜਿੱਤਿਆ ਸੀ। ਉਹ ਮਹਾਰਾਸ਼ਟਰ ਸੂਬਾ ਪੱਧਰ ਦੇ ਮੁਕਾਬਲੇ ਵਿਚ ਵੀ ਚੈਂਪੀਅਨ ਰਹੇ ਹਨ। ਉਨ੍ਹਾਂ ਨੇ ਬਾਡੀਬਿਲਡਿੰਗ ਵਿਚ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਤਮਗੇ ਜਿੱਤੇ। ਉਹ ਤਕਰੀਬਨ 15 ਸਾਲ ਤੱਕ ਬਾਡੀਬਿਲਡਿੰਗ ਵਿਚ ਇਕ ਪੇਸ਼ੇਵਰ ਖਿਡਾਰੀ ਦੇ ਤੌਰ ਉੱਤੇ ਕਈ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹੇ।

ਬਾਡੀਬਿਲਡਿੰਗ ਵਿਚ 90 ਕਿਲੋਗ੍ਰਾਮ ਭਾਰ ਵਰਗ ਵਿਚ ਮਹਾਰਾਸ਼ਟਰ ਦੀ ਅਗਵਾਈ ਕਰਨ ਵਾਲੇ ਲਾਡ ਹਮੇਸ਼ਾ ਮੁਸਕੁਰਾਉਂਦੇ ਰਹਿੰਦੇ ਸਨ। ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਖਰਾਬ ਹੁੰਦੀ ਚਲੀ ਗਈ। ਬਾਅਦ ਵਿਚ ਉਨ੍ਹਾਂ ਨੂੰ ਚਾਰ ਦਿਨਾਂ ਤੱਕ ਵੈਂਟੀਲੇਟਰ ਉੱਤੇ ਰੱਖਿਆ ਗਿਆ ਤੇ ਲਗਾਤਾਰ ਆਕਸੀਜਨ ਵੀ ਦਿੱਤੀ ਗਈ ਹਾਲਾਂਕਿ ਉਹ ਜ਼ਿੰਦਗੀ ਦੀ ਜੰਗ ਨਹੀਂ ਜਿੱਤ ਸਕੇ। ਜਗਦੀਸ਼ ਨੇ ਕੁਝ ਸਾਲ ਪਹਿਲਾਂ ਵਡੋਦਰਾ ਵਿਚ ਜਿਮ ਦੀ ਸ਼ੁਰੂਆਤ ਕੀਤੀ ਸੀ। ਜਗਦੀਸ਼ ਦੀ ਇਕ ਬੇਟੀ ਹੈ ਜੋ ਤਿੰਨ ਸਾਲ ਪਹਿਲਾਂ ਵਡੋਦਰਾ ਸ਼ਿਫਟ ਹੋ ਗਈ ਸੀ।

Get the latest update about Truescoop, check out more about Jagdish lad, coronavirus, Truescoopnews & Mr India

Like us on Facebook or follow us on Twitter for more updates.