‘ਗੁੜ ਦੀ ਚਾਹ’ ਪੀਣ ਦੇ ਹਨ ਕਈ ਫਾਇਦੇ, ਬੀਮਾਰੀਆਂ ਤੋਂ ਮਿਲਦੀ ਹੈ ਰਾਹਤ

ਗੁੜ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਕੋਰੋਨਾ ਕਾਲ ‘ਚ ਗੁੜ ਦਾ ਸੇਵਨ ਕਰਨ...

ਗੁੜ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਕੋਰੋਨਾ ਕਾਲ ‘ਚ ਗੁੜ ਦਾ ਸੇਵਨ ਕਰਨ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਗੁੜ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਘੱਟ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦੀ ਹੈ। ਬਹੁਤ ਸਾਰੇ ਲੋਕ ਸਰਦੀਆਂ ਸ਼ੁਰੂ ਹੁੰਦੇ ਸਾਰ ਗੁੜ ਖਾਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਕਈ ਗੁੜ ਦੀ ਚਾਹ ਬਣੀ ਚਾਹ ਪੀਣ ਦੇ ਸ਼ੌਕਿਨ ਹੁੰਦੇ ਹਨ। ਗੁੜ ਦੀ ਚਾਹ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ। ਸਰਦੀਆਂ ‘ਚ ਗੁੜ ਦੀ ਚਾਹ ਪੀਣ ਦੇ ਬਹੁਤ ਸਾਰੇ ਫ਼ਾਇਦੇ ਹਨ ।

ਢਿੱਡ ਘੱਟ ਹੁੰਦਾ ਹੈ
ਸਰਦੀਆਂ ‘ਚ ਗੁੜ ਦੀ ਚਾਹ ਪੀਣ ਦੇ ਨਾਲ ਢਿੱਡ ਦੀ ਵਧੀ ਹੋਈ ਚਰਬੀ ਘੱਟ ਹੁੰਦੀ ਹੈ। ਇਸ ਨਾਲ ਇਨਸਾਨ ਸਿਹਤਮੰਦ ਰਹਿੰਦਾ ਹੈ ।

ਪਾਚਨ ਤੰਤਰ ‘ਚ ਸੁਧਾਰ
ਗੁੜ ਦੀ ਚਾਹ ਪਾਚਨ ਤੰਤਰ ‘ਚ ਸੁਧਾਰ ਲਿਆਉਂਦੀ ਹੈ । ਸੀਨੇ ‘ਚ ਹੋਣ ਵਾਲੀ ਜਲਨ ‘ਚ ਵੀ ਮਦਦਗਾਰ ਹੁੰਦੀ ਹੈ ।

ਮਾਈਗ੍ਰੇਨ ਤੋਂ ਰਾਹਤ
ਮਾਈਗ੍ਰੇਨ ਜਾਂ ਸਿਰ ਦਰਦ ਦੇ ਮਰੀਜ਼ਾਂ ਨੂੰ ਗਾਂ ਦੇ ਦੁੱਧ ‘ਚ ਗੁੜ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਸਿਰ ਦਰਦ ‘ਚ ਰਾਹਤ ਮਿਲਦੀ ਹੈ । ਜਿਨ੍ਹਾਂ ਨੂੰ ਲੋਕਾਂ ਨੂੰ ਖੂਨ ਦੀ ਕਮੀ ਹੈ, ਉਹ ਗੁੜ ਦਾ ਇਸਤੇਮਾਲ ਕਰਕੇ ਇਸ ਤੋਂ ਰਾਹਤ ਪਾ ਸਕਦੇ ਹਨ ।

ਭੁੱਖ ਘੱਟ ਮਹਿਸੂਸ ਹੁੰਦੀ ਹੈ
ਸਵੇਰੇ-ਸਵੇਰੇ ਗੁੜ ਦੀ ਚਾਹ ਪੀਣ ਨਾਲ ਸਰੀਰ ਨੂੰ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਮਿਲ ਜਾਂਦਾ ਹੈ, ਜਿਸ ਕਰਕੇ ਸਾਰਾ ਦਿਨ ਤੁਹਾਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ। ਤੁਸੀਂ ਦਿਨ ਭਰ ਖੁਦ ਨੂੰ ਐਕਟਿਵ ਫੀਲ ਕਰਦੇ ਹਨ।

ਗੁੜ ਖਾਣ ਦੇ ਲਾਭ
ਗੁੜ 'ਚ ਪ੍ਰੋਟੀਨ, ਗੁੱਡ ਫੈਟ, ਆਇਰਨ, ਮੈਗਨੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਕੁੱਲ ਮਾਤਰਾ 'ਚ ਵਿਟਾਮਿਨ-ਬੀ, ਕੈਲਸ਼ੀਅਮ, ਫਾਸਫੋਰਸ, ਜਿੰਕ ਅਤੇ ਕਾਪਰ ਮੌਜੂਦ ਹੁੰਦੇ ਹਨ। ਗੁੜ 'ਚ ਲਗਭਗ 70 ਫੀਸਦੀ ਸੁਕਰੋਸ ਹੁੰਦਾ ਹੈ।10 ਫੀਸਦੀ ਦੇ ਲਗਭਗ ਗਲੂਕੋਜ਼ ਅਤੇ 5 ਫੀਸਦੀ ਖਣਿਜ ਲਵਣ ਹੁੰਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਦੇ ਇਲਾਵਾ ਗੁੜ ਖਾਣ ਦੇ ਹੋਰ ਵੀ ਕਈ ਫ਼ਾਇਦੇ ਹਨ। 

ਭਾਰ ਘਟਾਉਣ 'ਚ ਮਦਦਗਾਰ
ਗੁੜ 'ਚ ਮੌਜੂਦ ਵਿਟਾਮਿਨ-ਬੀ1, ਬੀ6 ਅਤੇ ਵਿਟਾਮਿਨ-ਸੀ ਸਾਡੇ ਸਰੀਰ 'ਚ ਐਕਸਟ੍ਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦੇ ਹਨ। ਗੁੜ ਦੀ ਚਾਹ ਭਾਰ ਘੱਟ ਕਰਨ ਦਾ ਕੰਮ ਕਰਦੀ ਹੈ।

ਢਿੱਡ ਨਾਲ ਜੁੜੀਆਂ ਪ੍ਰੇਸ਼ਾਨੀਆਂ ਕਰੇ ਦੂਰ
ਜੇਕਰ ਤੁਹਾਨੂੰ ਗੈਸ, ਅਪਚ ਜਾਂ ਫਿਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ ਰਾਤ ਨੂੰ ਖਾਣੇ ਦੇ ਦੋ ਘੰਟੇ ਬਾਅਦ ਦੋ ਟੁੱਕੜੇ ਗੁੜ ਖਾ ਕੇ ਗਰਮ ਪਾਣੀ ਪੀ ਲਓ। ਅਜਿਹਾ ਕਰਨ ਨਾਲ ਗੈਸ, ਕਬਜ਼ ਵਰਗੀ ਢਿੱਡ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ।

Get the latest update about benefits, check out more about diseases relief, jaggery tea & winter

Like us on Facebook or follow us on Twitter for more updates.