ਜਹਾਂਗੀਰਪੁਰੀ ਹਿੰਸਾ ਮਾਮਲਾ ; ਸੁਪਰੀਮ ਕੋਰਨ ਨੇ ਫਿਲਹਾਲ ਲਈ ਰੋਕੀ ਦੰਗਾ ਦੋਸ਼ੀਆਂ ਦੇ ਗੈਰਕਾਨੂੰਨੀ ਘਰਾਂ ਨੂੰ ਢਾਉਣ ਦੀ ਕਾਰਵਾਈ

ਜਹਾਂਗੀਰਪੁਰੀ 'ਚ ਗੈਰਕਾਨੂੰਨੀ ਨਿਰਮਾਣ ਨੂੰ ਤੋੜਨ ਲਈ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਵਲੋਂ ਅੱਜ ਸਵੇਰ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਏ ਫਿਲਹਾਲ ਇਸ ਨੂੰ ...

ਦਿੱਲੀ :- ਜਹਾਂਗੀਰਪੁਰੀ 'ਚ ਗੈਰਕਾਨੂੰਨੀ ਨਿਰਮਾਣ ਨੂੰ ਤੋੜਨ ਲਈ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਵਲੋਂ ਅੱਜ ਸਵੇਰ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਏ ਫਿਲਹਾਲ ਇਸ ਨੂੰ ਰੋਕ ਲਗਾ ਦਿੱਤੀ ਗਈ ਹੈ। ਦੰਗਿਆਂ ਦੇ ਦੋਸ਼ੀਆਂ ਦੇ ਘਰਾਂ ਨੂੰ ਢਾਹੇ ਜਾਣ ਦਾ ਵਿਰੋਧ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਰਾਜ਼ੀ ਹੋ ਗਈ ਹੈ ਤੇ ਸੁਪਰੀਮ ਕੋਰਟ ਵਲੋਂ ਇਸ ਸਥਿਤੀ ਨੂੰ ਕੱਲ ਤੱਕ ਇਦਾ ਹੀ ਛੱਡ ਦੇਣ ਦੇ ਹੁਕਮ ਦੇ ਦਿੱਤੇ ਗਏ ਹਨ। ਅਦਾਲਤ ਨੇ ਕਿਹਾ ਕਿ ਕੱਲ੍ਹ ਦੀ ਸੁਣਵਾਈ ਤੱਕ ਜਹਾਂਗੀਰਪੁਰੀ ਵਿੱਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਜਾਵੇ।
 
ਜਾਣਕਾਰੀ ਮੁਤਾਬਿਕ MCD ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਰੋਕ ਦਿੱਤੀ। ਬੁਲਡੋਜ਼ਰ ਦਸਤਾ ਵਾਪਸ ਪਰਤ ਰਿਹਾ ਹੈ। ਦਿੱਲੀ ਨਗਰ ਨਿਗਮ ਨੇ ਕਿਹਾ ਕਿ ਸਾਨੂੰ ਸੁਪਰੀਮ ਕੋਰਟ ਦਾ ਹੁਕਮ ਮਿਲ ਗਿਆ ਹੈ ਅਤੇ ਅਸੀਂ ਉਸ ਹੁਕਮ ਨੂੰ ਪੜ੍ਹ ਕੇ ਅਗਲੀ ਕਾਰਵਾਈ ਕਰਾਂਗੇ।


ਗੈਰਕਾਨੂੰਨੀ ਨਿਰਮਾਣ ਨੂੰ ਤੋੜਨ ਲਈ ਦਿੱਲੀ ਨਗਰ ਨਿਗਮ ਦੁਆਰਾ ਚਲਾਏ ਗਏ ਬੁਲਡੋਜ਼ਰਾ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੇ ਅਲਗ ਅਲਗ ਨੇਤਾਵਾਂ ਅਤੇ ਲੋਕਾਂ ਵਲੋਂ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਭਾਜਪਾ ਨੇ ਗਰੀਬਾਂ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਕਾਰਵਾਈ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਨਫਰਤ ਦੇ ਬੁਲਡੋਜ਼ਰ ਚਲਾਉਣੇ ਬੰਦ ਕਰੋ, ਪਾਵਰ ਪਲਾਂਟ ਚਾਲੂ ਕੀਤਾ ਜਾਵੇ। ਉੱਤਰੀ ਐਮਸੀਡੀ ਦੇ ਮੇਅਰ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ, ਉਹ ਨਿਯਮਾਂ ਅਨੁਸਾਰ ਹੀ ਹੈ। ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਹਟਾਏ ਜਾ ਰਹੇ ਹਨ।

Get the latest update about NATIONAL NEWS, check out more about Delhi violence, TRUE SCOOP PUNJABI, Jahangir puri & DEKHI NEWS

Like us on Facebook or follow us on Twitter for more updates.