ਬੁੱਕ ਲੋਨਚਿੰਗ ਤੇ ਹੋਈ ਜਾਨ੍ਹਵੀ ਤੋਂ ਹੋਈ ਗਲਤੀ, ਸੁਨਣੀਆਂ ਪੈ ਰਹੀਆਂ ਨੇ ਖਰੀਆ ਖੋਟੀਆਂ 

ਬਾਲੀਵੁੱਡ ਐਕਟ੍ਰੈੱਸ ਜਾਨ੍ਹਵੀ ਕਪੂਰ ਹਾਲ ਵੈਸੇ ਤਾਂ ਭਾਰਤੀ ਫੈਨਜ਼ ਦੁਆਰਾ...

ਮੁੰਬਈ:- ਬਾਲੀਵੁੱਡ ਐਕਟ੍ਰੈੱਸ ਜਾਨ੍ਹਵੀ ਕਪੂਰ ਹਾਲ ਵੈਸੇ ਤਾਂ ਭਾਰਤੀ ਫੈਨਜ਼ ਦੁਆਰਾ ਕਾਫੀ ਪਸੰਦ ਕੀਤੀ ਜਾਂਦੀ ਹੈ ਪਰ ਇਸ ਸਮੇ ਜਾਨ੍ਹਵੀ  ਦੀ ਇਕ ਗਲਤੀ ਨੇ ਇੰਟਰਨੈੱਟ ਤੇ ਟ੍ਰੋਲਰਜ਼ ਵਲੋਂ ਖਰੀਆਂ ਖੋਟੀਆਂ ਸੁਨਣੀਆਂ ਪੈ ਰਹੀਆਂ ਹਨ। ਜਾਨ੍ਹਵੀ ਹਾਲਹੀ 'ਚ 'ਕਾਲਿੰਗ ਸਹਿਮਤ' ਬੁੱਕ ਲਾਂਚ 'ਤੇ ਪਹੁੰਚੀ ਸੀ। ਇਸ ਦੌਰਾਨ ਜਾਨ੍ਹਵੀ ਨੇ ਇਕ ਅਜਿਹੀ ਗ਼ਲਤੀ ਕਰ ਦਿੱਤੀ ਕਿ ਲੋਕ ਉਸ ਦੀ ਖ਼ੂਬਸੂਰਤ ਟ੍ਰੈਡੀਸ਼ਨਲ ਲੁੱਕ ਦੀ ਤਰੀਫ ਤੋਂ ਜ਼ਿਆਦਾ ਉਸ ਨੂੰ ਟ੍ਰੋਲ ਕਰ ਰਹੇ ਹਨ।

ਪਾਕਿਸਤਾਨ 'ਚ ਪ੍ਰਫਾਰਮ ਕਰਨ ਤੇ ਸ਼ਿਲਪਾ ਸ਼ਿੰਦੇ ਦਾ ਵੱਡਾ ਬਿਆਨ   

ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਇਸ ਕਿਤਾਬ ਲਾਂਚ ਇਵੈਂਟ 'ਚ ਟ੍ਰੈਡੀਸ਼ਨਲ ਸਾੜ੍ਹੀ ਪਹਿਨ ਕੇ ਸ਼ਾਮਲ ਹੋਈ ਸੀ ਜਿਸ ਵਿਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਇਵੈਂਟ 'ਚ ਜਿੱਥੇ ਹਰ ਕੋਈ ਆਪਣੇ ਹੱਥ 'ਚ ਲਾਂਚ ਹੋ ਰਹੀ ਕਿਤਾਬ ਨੂੰ ਫੜ ਕੇ ਪੋਜ਼ ਦੇ ਰਿਹਾ ਸੀ ਉੱਥੇ ਜਾਨ੍ਹਵੀ ਨੇ ਹੱਥ 'ਚ ਉਲਟੀ ਕਿਤਾਬ ਫੜੀ ਹੋਈ ਸੀ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ 'ਤੇ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਿਤਾਬ ਉਲਟੀ ਫੜਨ ਤੋਂ ਇਲਾਵਾ ਜਾਨ੍ਹਵੀ ਦੇ ਹੱਥੋਂ ਕਿਤਾਬ ਦਾ ਨਾਂ ਵੀ ਲੁਕਿਆ ਰਹਿ ਗਿਆ। ਜਾਨ੍ਹਵੀ ਦੀ ਇਸ ਗ਼ਲਤੀ ਕਾਰਨ ਇਹ ਟ੍ਰੋਲਰਜ਼ ਦਾ ਸ਼ਿਕਾਰ ਬਣ ਚੁੱਕੀ ਹੈ।

ਜਾਨ੍ਹਵੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤੀਆਂ ਜਾ ਰਹੀਆਂ ਹਨ। ਇਕ ਯੂਜ਼ਰ ਨੇ ਇਸ 'ਤੇ ਕੁਮੈਂਟ ਕੀਤਾ ਹੈ। 'ਇਹ ਉਹ ਸੈਲੇਬਸ ਹਨ ਜਿਨ੍ਹਾਂ ਨਾਲ ਅਸੀਂ ਇਕ ਸੈਲਫੀ ਲੈਣ ਲਈ ਮਰਦੇ ਹਾਂ। ਪੜ੍ਹਨਾ ਤਾਂ ਦੂਰ ਦੀ ਗੱਲ ਹੈ ਇਨ੍ਹਾਂ ਨੂੰ ਤਾਂ ਕਿਤਾਬ ਸਿੱਧੀ ਫੜਨੀ ਤਕ ਨਹੀਂ ਆਉਂਦੀ। ਸ਼ੁਕਰ ਹੈ ਕੁਝ ਪ੍ਰਿਅੰਕਾ ਚੋਪੜਾ ਤੇ ਸੁਸ਼ਮਿਤਾ ਵਰਗੇ ਵੀ ਹਨ'। ਇਕ ਨੇ ਮਜ਼ਾਕ ਉਡਾਉਂਦਿਆਂ ਕਿਹਾ, 'ਕਿਤਾਬ ਲਾਂਚ 'ਤੇ ਪਹੁੰਚ ਗਈ ਐਂ, ਘੱਟੋ-ਘੱਟ ਕਿਤਾਬ ਸਿੱਧੀ ਫੜਨੀ ਤਾਂ ਸਿੱਖ ਲੈ ਜਾਂ ਪੜ੍ਹਨਾ ਨਹੀਂ ਆਉਂਦਾ, ਇਸ ਲਈ ਕਿਤਾਬ ਉਲਟੀ ਫੜੀ ਹੋਈ ਹੈ।'

Get the latest update about Celabs, check out more about Bollywood Stars, Online Punjabi News, True Scoop Punjabi & Shree Devi

Like us on Facebook or follow us on Twitter for more updates.