ਜੈਪੁਰ: ਹੈਵਾਨੀਅਤ ਦਾ ਸ਼ਿਕਾਰ ਹੋਈ 35 ਸਾਲਾਂ ਔਰਤ, 2 ਵਿਅਕਤੀਆਂ ਬਲਾਤਕਾਰ ਤੋਂ ਬਾਅਦ ਕੀਤਾ ਕਤਲ

ਜੈਪੁਰ 'ਚ ਕੱਲ੍ਹ ਇਕ 35 ਸਾਲ ਔਰਤ ਦੇ ਕੱਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ 2 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸੋਮਵਾਰ ਨੂੰ, ਪੁਲਿਸ ਨੇ ਕਿਹਾ ਕਿ 26 ਅਪ੍ਰੈਲ ਨੂੰ ਜੈਪੁਰ 'ਚ 'ਦੌਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ...

ਜੈਪੁਰ 'ਚ ਕੱਲ੍ਹ ਇਕ 35 ਸਾਲ ਔਰਤ ਦੇ ਕੱਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ 2 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸੋਮਵਾਰ ਨੂੰ, ਪੁਲਿਸ ਨੇ ਕਿਹਾ ਕਿ 26 ਅਪ੍ਰੈਲ ਨੂੰ ਜੈਪੁਰ 'ਚ 'ਦੌਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ 35 ਸਾਲਾ ਵਿਆਹੁਤਾ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੋ ਵਿਅਕਤੀਆਂ ਨੇ ਉਸ ਦਾ ਕਤਲ ਕਰ ਦਿੱਤਾ।

ਪੁਲਿਸ ਦੇ ਅਨੁਸਾਰ, ਔਰਤ ਦੀ ਲਾਸ਼ ਸੋਮਵਾਰ ਨੂੰ ਬੱਸੀ ਪੁਲਿਸ ਸਟੇਸ਼ਨ ਦੇ ਕੋਲ ਇੱਕ ਖੂਹ ਵਿੱਚ ਮਿਲੀ, ਜੋ ਜੈਪੁਰ ਜ਼ਿਲੇ ਦਾ ਹੈ। ਇਸ ਪੂਰੀ ਘਟਨਾ ਵਿੱਚ ਇੱਕ ਸ਼ੱਕੀ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਔਰਤ ਦੌਸਾ ਵਿੱਚ ਆਪਣੇ ਮਾਤਾ-ਪਿਤਾ ਨੂੰ ਮਿਲਣ ਜਾ ਰਹੀ ਸੀ ਜਿਸ ਲਈ ਉਹ ਐਤਵਾਰ ਸਵੇਰੇ ਜੈਪੁਰ ਵਿੱਚ ਬੱਸ ਵਿੱਚ ਸਵਾਰ ਹੋਈ। ਜਦੋ ਉਹ ਆਪਣੇ ਪਿੰਡ ਦੇ ਬੱਸ ਸਟਾਪ 'ਤੇ ਪਹੁੰਚੀ ਅਤੇ ਆਪਣੇ ਪੇਕੇ ਘਰ ਵੱਲ ਪੈਦਲ ਜਾ ਰਹੀ ਸੀ ਤਾਂ ਉਸ ਸਮੇ ਮੁਲਜ਼ਮਾਂ ਨੇ ਉਸ ਨੂੰ ਆਪਣੀ ਗੱਡੀ ਵਿੱਚ ਸਵਾਰ ਹੋਣ ਦੀ ਪੇਸ਼ਕਸ਼ ਕੀਤੀ। ਦੌਸਾ ਦੇ ਐਸਪੀ ਰਾਜਕੁਮਾਰ ਗੁਪਤਾ ਦੇ ਅਨੁਸਾਰ, ਉਸਨੇ ਦਾਅਵਾ ਕੀਤਾ ਕਿ ਔਰਤ ਨੂੰ ਉਸਦੇ ਪਿੰਡ ਲਿਜਾਣ ਦੀ ਬਜਾਏ, ਉਹ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਇਰਾਦੇ ਨਾਲ ਉਸਨੂੰ ਜੰਗਲ ਵਿੱਚ ਲੈ ਗਏ।

ਅਧਿਕਾਰੀ ਨੇ ਘਟਨਾ ਦੀ ਬਾਅਦ ਦੀ ਤਸਵੀਰ ਵੀ ਦਿੱਤੀ, ਜਿਸ ਵਿੱਚ ਸਮੂਹਿਕ ਬਲਾਤਕਾਰ ਤੋਂ ਬਾਅਦ ਔਰਤ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸਦੀ ਲਾਸ਼ ਨੂੰ ਇੱਕ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਦੌਰਾਨ ਜਦੋਂ ਪੀੜਤਾ ਘਰ ਨਹੀਂ ਪਰਤੀ ਤਾਂ ਉਸ ਦੇ ਮਾਤਾ-ਪਿਤਾ ਚਿੰਤਾ 'ਚ ਪੈ ਗਏ ਅਤੇ ਐਤਵਾਰ ਸ਼ਾਮ ਨੂੰ ਦੌਸਾ ਦੇ ਰਾਮਗੜ੍ਹ ਪਛਵਾੜਾ ਥਾਣੇ 'ਚ ਲਾਪਤਾ ਵਿਅਕਤੀ ਦੀ ਰਿਪੋਰਟ ਦਰਜ ਕਰਵਾਈ।


ਉਨ੍ਹਾਂ ਅੱਗੇ ਦੱਸਿਆ ਕਿ ਲਾਸ਼ ਸੋਮਵਾਰ ਤੜਕੇ ਬਰਾਮਦ ਹੋਈ। ਐਸਪੀ ਨੇ ਇਹ ਵੀ ਦੱਸਿਆ ਕਿ ਇੱਕ ਮੁਲਜ਼ਮ ਕਾਲੂਰਾਮ ਮੀਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਚੱਲ ਰਹੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬਲਾਤਕਾਰ ਦਾ ਸ਼ਿਕਾਰ ਹੋਈ ਔਰਤ ਦੋਸ਼ੀ ਤੋਂ ਅਣਜਾਣ ਸੀ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।
  


Get the latest update about RAPE, check out more about 35 YEAR WOMAN MURDERED BY 2 MEN, JAIPUR NEWS, MURDER & JAIPUR

Like us on Facebook or follow us on Twitter for more updates.