ਜਲੰਧਰ ਦੇ ਅਧੀਨ ਥਾਣਾ ਗੁਰਾਇਆ ਦੀ ਚੌਕੀ ਧੁਲੇਤਾ ਦੇ ਪਿੰਡ ਧੁਲੇਤਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਿੰਡ ਵਾਸੀ ਭੜਕ ਉਠੇ ਪਿੰਡ ਵਿੱਚ ਗ੍ਰਾਮ ਪੰਚਾਇਤ, ਨੌਜਵਾਨਾਂ ਬੀਬੀਆਂ ਅਤੇ ਛੋਟੇ ਛੋਟੇ ਬੱਚਿਆਂ ਵੱਲੋਂ ਰੋਸ ਮਾਰਚ ਕੱਢਦੇ ਹੋਏ ਚੌਕੀ ਦੇ ਬਾਹਰ ਧਰਨਾ ਲਗਾਇਆ। ਉਨ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਪਿੰਡ ਦੇ ਸਰਪੰਚ ਹਰਜੀਤ ਕੁਮਾਰ ਪੰਚਾਇਤ ਮੈਂਬਰ ਸੁੱਖੀ ਠੇਕੇਦਾਰ ਅਮਰਜੀਤ, ਕਿਸਾਨ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਇਸ ਪਿੰਡ ਵਿੱਚ ਸਵੇਰੇ ਛੇ ਵਜੇ ਤੋਂ ਹੀ ਲਾਗਲੇ ਪਿੰਡਾਂ ਅਤੇ ਦੂਸਰੇ ਜ਼ਿਲ੍ਹਿਆਂ ਤੋਂ ਨਸ਼ਾ ਲੈਣ ਲਈ ਲਾਈਨਾਂ ਲੱਗ ਜਾਂਦੀਆਂ ਹਨ। ਤਿੰਨ ਨੌਜਵਾਨਾਂ ਦੀਆਂ ਮੌਤਾਂ ਵੀ ਨਸ਼ੇ ਕਾਰਨ ਪਿੰਡ ਵਿੱਚ ਹੋ ਗਏ ਹਨ। ਦੋ ਨੌਜਵਾਨ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਜੂਝ ਰਹੇ। ਪੁਲਿਸ ਨੂੰ ਵਾਰ ਵਾਰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਲੋਕਾਂ ਵਿਚ ਖਾਸਾ ਰੋਸ ਹੈ। ਜਿਸ ਦੇ ਚਲਦਿਆਂ ਹੀ ਚੌਂਕੇ ਨੂੰ ਜਿੰਦਰਾ ਮਾਰਨ ਲਈ ਪਿੰਡ ਵਾਸੀਆਂ ਨੇ ਇਕੱਠ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਿੱਚ ਚੌਂਕੇ ਹੋਣ ਕਾਰਨ ਹੀ ਪੁਲੀਸ ਦੀ ਸ਼ਹਿ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪੰਜ ਘੰਟੇ ਦੇਰ ਰਾਤ ਤਕ ਲੱਗੇ ਧਰਨੇ ਤੋਂ ਬਾਅਦ ਡੀ ਐੱਸ ਪੀ ਫਿਲੌਰ ਹਰਲੀਨ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਕ ਮਹੀਨੇ ਦੇ ਵਿੱਚ ਵਿੱਚ ਉਨ੍ਹਾਂ ਦੇ ਪਿੰਡ ਵਿਚ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਜਾਵੇਗਾ। ਜੇਕਰ ਨਸ਼ੇ ਦਾ ਖ਼ਾਤਮਾ ਨਹੀਂ ਹੁੰਦਾ ਤਾਂ ਪਿੰਡ ਵਾਸੀ ਨੇ ਕਿਹਾ ਕਿ ਚੌਕੀ ਨੂੰ ਜਿੰਦਰਾ ਮਾਰ ਕੇ ਇੱਥੋਂ ਚੌਂਕੀ ਚੁਕਵਾਈ ਜਾਵੇਗੀ।
Get the latest update about JALANDHAR NEWS, check out more about CRIME, DRUGS, PUNJAB POLICE & OVER DOSE DRUGS
Like us on Facebook or follow us on Twitter for more updates.