ਜਲੰਧਰ: ਭੋਗਪੁਰ 'ਚ ਸਰਚ ਆਪਰੇਸ਼ਨ ਤੋਂ ਬਾਅਦ ਫੜੇ ਗਏ 5 ਗੈਂਗਸਟਰ, ਆਟੋਮੈਟਿਕ ਹਥਿਆਰ ਬਰਾਮਦ, ਪੁੱਛਗਿੱਛ ਜਾਰੀ

ਅੱਜ ਜਲੰਧਰ ਦੇ ਭੋਗਪੁਰ ਸਬ-ਡਿਵੀਜ਼ਨ ਦੇ ਪਿੰਡ ਚੱਕ ਝੰਡੂ 'ਚ ਸਵੇਰ ਤੋਂ ਹੀ ਪੁਲਿਸ ਵਲੋਂ ਗੈਂਗਸਟਰਾਂ ਦੇ ਲੁੱਕੇ ਹੋਣ ਦੀ ਖਬਰ ਤੋਂ ਬਾਅਦ ਸਰਚ ਅਪ੍ਰੇਸ਼ਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਲਗਭਗ 4 ਘੰਟੇ ਦੀ ਤਫਤੀਸ਼ ਤੋਂ ਬਾਅਦ ਪੁਲਿਸ ਵਲੋਂ 4 - 5 ਗੈਂਗਸਟਰਾਂ ਨੂੰ ਕਾਬੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ...

ਅੱਜ ਜਲੰਧਰ ਦੇ ਭੋਗਪੁਰ ਸਬ-ਡਿਵੀਜ਼ਨ ਦੇ ਪਿੰਡ ਚੱਕ ਝੰਡੂ 'ਚ ਸਵੇਰ ਤੋਂ ਹੀ ਪੁਲਿਸ ਵਲੋਂ ਗੈਂਗਸਟਰਾਂ ਦੇ ਲੁੱਕੇ ਹੋਣ ਦੀ ਖਬਰ ਤੋਂ ਬਾਅਦ ਸਰਚ ਅਪ੍ਰੇਸ਼ਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਲਗਭਗ 4 ਘੰਟੇ ਦੀ ਤਫਤੀਸ਼ ਤੋਂ ਬਾਅਦ ਪੁਲਿਸ ਵਲੋਂ 5 ਗੈਂਗਸਟਰਾਂ ਨੂੰ ਕਾਬੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਇਹ ਗੈਂਗਸਟਰ ਪਿੰਡ ਦੀ ਇੱਕ ਕੋਠੀ 'ਚ ਜਾ ਲੁੱਕੇ ਸਨ। ਜਲੰਧਰ ਦੇ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ 5 ਸ਼ੱਕੀਆਂ ਨੂੰ ਰਾਊਂਡਅਪ ਕੀਤਾ ਗਿਆ ਹੈ। ਇਨ੍ਹਾਂ ਸ਼ੱਕੀ ਵਿਅਕਤੀਆਂ ਤੋਂ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਪੰਜਾਬ ਪੁਲੀਸ ਨੂੰ ਦੇਰ ਰਾਤ ਦਿੱਲੀ ਪੁਲਿਸ ਤੋਂਪਿੰਡ ਵਿੱਚ ਹਥਿਆਰਬੰਦ ਸ਼ੱਕੀ ਵਿਅਕਤੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਅੱਜ ਸਵੇਰ ਤੋਂ ਹੀ ਪਿੰਡ 'ਚ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਜਾਇੰਟ ਅਪ੍ਰੇਸ਼ਨ ਸ਼ੁਰੂ ਕੀਤਾ। ਭਾਰੀ ਪੁਲਿਸ ਫੋਰਸ ਵਲੋਂ ਪਿੰਡ ਤੋਂ ਲੈ ਕੇ ਗੰਨੇ ਦੇ ਖੇਤਾਂ ਤੱਕ ਹਰ ਜਗ੍ਹਾ ਤਲਾਸ਼ੀ ਕੀਤੀ ਜਾ ਰਹੀ ਸੀ ਅਤੇ ਡਰੋਨ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਵਲੋਂ ਨਾ ਸਿਰਫ ਪਿੰਡ 'ਚ ਸਗੋਂ ਪਿੰਡ ਦੇ ਬਾਹਰ ਸੜਕਾਂ 'ਤੇ ਵੀ ਨਾਕਾਬੰਦੀ ਕੀਤੀ ਹੋਈ ਹੈ। ਪਿੰਡ ਆਉਣ ਜਾਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਲੰਧਰ ਦੇ ਐਸਪੀ ਸਰਬਜੀਤ ਸਿੰਘ ਬਾਹੀਆ ਮੌਕੇ ਤੇ ਪਹੁੰਚ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਪੁਲਿਸ ਵਲੋਂ ਹਜੇ ਵੀ ਸਰਚ ਅਪ੍ਰੇਸ਼ਨ ਜਾਰੀ ਹੈ। ਇਸ ਅਪ੍ਰੇਸ਼ਨ 'ਚ ਇੱਕ ਹੋਰ ਗੈਂਗਸਟਰ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਹਜੇ ਕਿਸੇ ਤਰ੍ਹਾਂ ਦੀ ਵੀ ਅਧਿਕਾਰੀਆਂ ਜਾਣਕਾਰੀ,  ਪੁਸ਼ਟੀ ਇਸ ਮਾਮਲੇ ਨੂੰ ਲੈ ਕੇ ਨਹੀਂ ਕੀਤੀ ਹੈ।  


Get the latest update about Punjab, check out more about Video Jalandhar, Punjab news, Bhogpur & truescoop

Like us on Facebook or follow us on Twitter for more updates.