ਜਲੰਧਰ ਦੇ ਬਸਤੀ ਇਲਾਕੇ ਵਿੱਚ ਕਰੀਬ ਅੱਧੀ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦ ਇਕ ਪਿਤਾ ਵੱਲੋਂ ਆਪਣੀ ਬੇਟੀ ਦੇ ਬੱਚੇ ਨੂੰ ਨਹਿਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਲੋਕਾਂ ਨੇ ਜਦ ਉਸ ਨੂੰ ਫੜ ਕੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰ ਉਸ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ ਉਸ ਨੂੰ ਦੇਖ ਸਭ ਦੇ ਰੌਂਗਟੇ ਖਡ਼੍ਹੇ ਹੋ ਗਏ।
ਦਰਅਸਲ ਬੱਚੀ ਦੇ ਪਿਤਾ ਨੂੰ ਫੜ ਜਦ ਲੋਕਾਂ ਨੇ ਕੁੜੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਉਮਰ ਮਹਿਜ਼ 14 ਸਾਲ ਹੈ । ਉਸ ਨੇ ਦੱਸਿਆ ਕਿ ਇਹ ਬੱਚਾ ਉਸ ਦੇ ਪਿਤਾ ਦਾ ਹੀ ਹੈ ਕਿਉਂਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਉਸਦੇ ਨਾਲ ਬਲਾਤਕਾਰ ਕਰ ਰਿਹਾ ਸੀ। ਲੜਕੀ ਨੇ ਦੱਸਿਆ ਕਿ ਉਸ ਨੇ ਇਹ ਗੱਲ ਆਪਣੀ ਮਾਂ ਨੂੰ ਇਸ ਕਰਕੇ ਨਹੀਂ ਦੱਸੀ ਕਿਉਂਕਿ ਉਸ ਦੇ ਪਿਤਾ ਨੇ ਕਿਹਾ ਸੀ ਕਿ ਜੇ ਮਾਂ ਨੂੰ ਦੱਸਿਆ ਤਾਂ ਉਹ ਦੋਨਾਂ ਦਾ ਕਤਲ ਕਰ ਦੇਵੇਗਾ।
ਇਹ ਵੀ ਪੜ੍ਹੋ:- ਔਰਤਾਂ ਲਈ ਸਭ ਤੋਂ ਅਸੁਰੱਖਿਅਤ ਹੈ ਦੇਸ਼ ਦੀ ਰਾਜਧਾਨੀ, 2021 ਵਿੱਚ ਹਰ ਦਿਨ 2 ਨਾਬਾਲਗਾਂ ਦਾ ਹੋਇਆ ਬਲਾਤਕਾਰ: NCRB Data
ਉਧਰ ਖੁਦ ਲੜਕੀ ਦੀ ਮਾਂ ਨੇ ਵੀ ਮੰਨਿਆ ਜੇ ਉਸ ਦਾ ਪਤੀ ਨਸ਼ੇੜੀ ਹੈ ਅਤੇ ਨਸ਼ੇ ਵਿੱਚ ਉਸ ਨੇ ਉਨ੍ਹਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ। ਲੜਕੀ ਦੀ ਮਾਂ ਨੇ ਕਿਹਾ ਕਿ ਲੜਕੀ ਨੇ ਹੁਣ ਉਸ ਨੂੰ ਦੱਸਿਆ ਹੈ ਕਿ ਇਹ ਸਾਰੀ ਕਰਤੂਤ ਉਸ ਦੇ ਪਿਤਾ ਦੀ ਹੈ। ਲੜਕੀ ਦੀ ਮਾਂ ਹੁਣ ਆਪਣੇ ਪਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ।
ਇਸ ਪੂਰੀ ਘਟਨਾ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਲੋਕਾਂ ਦਾ ਇਕੱਠਾ ਹੋਣਾ ਜਾਰੀ ਹੁੰਦੇ ਦੇਖ ਫੋਰਮ ਪੁਲੀਸ ਮੌਕੇ ਤੇ ਪਹੁੰਚੀ। ਪੁਲੀਸ ਮੁਤਾਬਕ ਉਨ੍ਹਾਂ ਨੂੰ ਇਸ ਘਟਨਾ ਦੀ ਪੂਰੀ ਜਾਣਕਾਰੀ ਮਿਲੀ ਹੈ ਅਤੇ ਫਿਲਹਾਲ ਲੜਕੀ ਦੇ ਪਿਤਾ ਨੂੰ ਰਾਊਂਡਅਪ ਕੀਤਾ ਗਿਆ ਹੈ। ਲੜਕੀ ਦੇ ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।
ਜਲੰਧਰ ਪੁਲਿਸ ਦੇ ਥਾਣਾ ਨੰਬਰ ਚਾਰ ਦੇ ਐਸਐਚਓ ਕਮਲਜੀਤ ਦਾ ਕਹਿਣਾ ਹੈ ਕਿ ਲੋਕਾਂ ਦੀ ਭਾਰੀ ਗਿਣਤੀ ਨੂੰ ਦੇਖ ਇਸ ਗੱਲ ਦਾ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਲੋਕ ਲੜਕੀ ਦੇ ਪਿਤਾ ਤੇ ਹਮਲਾ ਨਾ ਕਰ ਦੇਣ, ਜਿਸ ਨੂੰ ਦੇਖਦੇ ਹੋਏ ਪੁਲੀਸ ਵੱਲੋਂ ਉਸਦੇ ਪਿਤਾ ਨੂੰ ਰਾਊਂਡਅਪ ਕਰਕੇ ਥਾਣੇ ਲਿਜਾਇਆ ਗਿਆ ਹੈ।
Get the latest update about news in Punjabi, check out more about jalandhar police, jalandhar news, father rape his own daughter & jalandhar news
Like us on Facebook or follow us on Twitter for more updates.