ਜਲੰਧਰ: ਖੂਨੀ ਝੜਪ 'ਚ ਬਦਲਿਆ ਰਿਸ਼ਤੇਦਾਰਾਂ ਦਾ ਮਾਮੂਲੀ ਵਿਵਾਦ, ਮੌਕੇ ਤੇ 40 ਸਾਲ ਵਿਅਕਤੀ ਦੀ ਇੱਟਾਂ ਲਗਨ ਨਾਲ ਹੋਈ ਮੌਤ

ਜਲੰਧਰ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਆਪਸੀ ਰਿਸ਼ਤੇਦਾਰੀ ਦਾ ਮਾਮੂਲੀ ਵਿਵਾਦ ਖੂਨੀ ਝੜਪ 'ਚ ਬਦਲ ਗਿਆ। ਨਾਲ ਦੇ ਹੀ ਰਿਸ਼ਤੇਦਾਰ ਤੋਂ ਲੱਗਦੀ ਤਾਈ ਅਤੇ ਉਸ ਦੀ ਕੁੜੀਆਂ ਨੇ ਆਪਣੇ ਹੀ ਚਾਚੇ ਤੇ ਮਾਮੂਲੀ ਗੱਲ ਦੇ ਵਿਵਾਦ ਨੂੰ ਲੈ ਕੇ ਇੱਟਾਂ ਮਾਰ ਕੇ ਵਿਅਕਤੀ ਨੂੰ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ।

ਜਲੰਧਰ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਆਪਸੀ ਰਿਸ਼ਤੇਦਾਰੀ ਦਾ ਮਾਮੂਲੀ ਵਿਵਾਦ ਖੂਨੀ ਝੜਪ 'ਚ ਬਦਲ ਗਿਆ। ਨਾਲ ਦੇ ਹੀ ਰਿਸ਼ਤੇਦਾਰ ਤੋਂ ਲੱਗਦੀ ਤਾਈ ਅਤੇ ਉਸ ਦੀ ਕੁੜੀਆਂ ਨੇ ਆਪਣੇ ਹੀ ਚਾਚੇ ਤੇ ਮਾਮੂਲੀ ਗੱਲ ਦੇ ਵਿਵਾਦ ਨੂੰ ਲੈ ਕੇ ਇੱਟਾਂ ਮਾਰ ਕੇ ਵਿਅਕਤੀ ਨੂੰ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 40 ਸਾਲਾ ਅਸ਼ਵਨੀ ਕੁਮਾਰ ਨਿਵਾਸੀ ਬਸਤੀ ਸ਼ੇਖ ਅੱਡਾ ਦੇ ਰੂਪ ਵਿਚ ਹੋਈ ਹੈ। 


ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਕੀ ਇਨ੍ਹਾਂ ਦਾ ਝਗੜਾ ਪਿਛਲੇ ਪੰਦਰਾਂ ਸਾਲਾਂ ਤੋਂ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਲੇਕਿਨ ਅੱਜ ਬਾਹਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਉਨ੍ਹਾਂ ਦੀ ਤਾਈ ਕੌਸ਼ੱਲਿਆ ਉਸ ਦੀ ਬੇਟੀ ਜੋਤੀ ਤੇ ਨਿੱਕੂ ਤਿੰਨਾਂ ਵੱਲੋਂ  ਅਸ਼ਵਨੀ ਕੁਮਾਰ ਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 

ਉਥੇ ਹੀ ਮੌਕੇ ਤੇ ਆਏ ਏ ਸੀ ਪੀ ਵਰਿਆਮ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਫਿਲਹਾਲ ਮ੍ਰਿਤਕ ਦੀ ਬੌਡੀ ਨੂੰ ਸਿਵਲ ਹਸਪਤਾਲ ਵਿਖੇ ਭਿਜਵਾ ਦਿੱਤਾ ਹੈ ਅਤੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ।

Get the latest update about JALANDHAR NEWS, check out more about JALANDHAR BLOODY CLASH BETWEEN RELETIVS, JALANDHAR CRIME, JALANDHAR BASTI SHEIKH ADDA & JALANDHAR POLICE

Like us on Facebook or follow us on Twitter for more updates.