ਜਲੰਧਰ: ਹਾਈ ਵੋਲਟੇਜ ਤਾਰਾਂ 'ਚ ਫਸੀ ਪੁਲਿਸ ਮੁਲਾਜਮਾਂ ਨਾਲ ਭਰੀ ਬੱਸ, ਕੇਬਲ ਟੁੱਟਦੇ ਹੀ ਅੰਦਰ ਧਮਾਕੇ ਹੋਏ ਸ਼ੁਰੂ

ਇਹ ਘਟਨਾ ਉਦੋਂ ਵਾਪਰੀ ਜਦੋਂ ਹਾਲ ਹੀ ਵਿੱਚ ਭਰਤੀ ਹੋਏ ਜਵਾਨ, ਜਿਨ੍ਹਾਂ ਵਿੱਚ ਮਹਿਲਾ ਕਾਂਸਟੇਬਲ ਵੀ ਸ਼ਾਮਲ ਸਨ

ਪੰਜਾਬ ਦੇ ਜਲੰਧਰ 'ਚ  ਅੱਜ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪੰਜਾਬ ਪੁਲਿਸ ਦੀ ਬੱਸ ਤੇ ਹਾਈ ਟੈਂਸ਼ਨ ਕੇਬਲ ਆ ਡਿੱਗੀ, ਜਦੋਂ ਉਹ ਮਾਡਲ ਟਾਊਨ ਦੇ ਪੌਸ਼ ਇਲਾਕੇ ਵਿੱਚੋਂ ਲੰਘ ਰਹੀ ਸੀ। ਹਾਈ ਟੈਂਸ਼ਨ ਕੇਬਲ ਦੇ ਟੁੱਟਦੇ ਹੀ ਅੰਦਰ ਧਮਾਕੇ ਸ਼ੁਰੂ ਹੋ ਗਏ। ਬੱਸ 'ਤੇ ਸਵਾਰ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਬੱਸ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦਕਿ ਡਰਾਈਵਰ ਬੱਸ 'ਚ ਹੀ ਰਹਿ ਗਿਆ, ਜਿਸ ਨੂੰ ਬਾਅਦ 'ਚ ਲੋਕਾਂ ਨੇ ਬਾਹਰ ਕੱਢ ਲਿਆ |

ਇਹ ਘਟਨਾ ਉਦੋਂ ਵਾਪਰੀ ਜਦੋਂ ਹਾਲ ਹੀ ਵਿੱਚ ਭਰਤੀ ਹੋਏ ਜਵਾਨ, ਜਿਨ੍ਹਾਂ ਵਿੱਚ ਮਹਿਲਾ ਕਾਂਸਟੇਬਲ ਵੀ ਸ਼ਾਮਲ ਸਨ, ਡਿਊਟੀ 'ਤੇ ਜਾ ਰਹੇ ਸਨ। ਜਿਵੇਂ ਹੀ ਬੱਸ ਮਾਡਲ ਟਾਊਨ ਸਥਿਤ ਸ਼ਿਵਾਨੀ ਪਾਰਕ ਦੇ ਨੇੜੇ ਪਹੁੰਚੀ ਤਾਂ ਇਕ ਭਾਰੀ, ਹਾਈ ਟੈਂਸ਼ਨ ਵਾਲੀ ਬਿਜਲੀ ਦੀ ਕੇਬਲ ਅਚਾਨਕ ਗੱਡੀ 'ਤੇ ਡਿੱਗ ਗਈ। ਕੇਬਲ ਡਿੱਗਦੇ ਹੀ ਧਮਾਕੇ ਸ਼ੁਰੂ ਹੋ ਗਏ।

ਗਵਾਹਾਂ ਨੇ ਦੱਸਿਆ ਕਿ ਧਮਾਕਾ ਹੁੰਦੇ ਹੀ ਜਵਾਨਾਂ ਨੇ ਬੱਸ ਤੋਂ ਛਾਲ ਮਾਰ ਦਿੱਤੀ ਪਰ ਡਰਾਈਵਰ ਅੰਦਰ ਹੀ ਰਿਹਾ। ਜਦੋਂ ਘਟਨਾ ਵਾਪਰੀ, ਬੱਸ ਵਿੱਚ 25 ਮਹਿਲਾ ਕਾਂਸਟੇਬਲ ਅਤੇ ਬਾਕੀ ਪੁਰਸ਼ ਕਾਂਸਟੇਬਲ ਸਨ।

ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਬੱਸ ਦੇ ਡਰਾਈਵਰ ਨੂੰ ਬਾਹਰ ਕੱਢਿਆ।ਲੋਕਾਂ ਨੇ ਦੱਸਿਆ ਕਿ ਕਾਫੀ ਦੇਰ ਤੱਕ ਧਮਾਕੇ ਹੁੰਦੇ ਰਹੇ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਨਾ ਦਿੱਤੀ। 

ਵਿਭਾਗ ਦੇ ਅਧਿਕਾਰੀ ਨੇ ਮੌਕੇ ਤੇ ਆਪਣੀ ਪੂਰੀ ਤਕਨੀਕੀ ਟੀਮ ਨਾਲ ਪੁੱਜੇ। ਅਧਿਕਾਰੀਆਂ ਵੱਲੋਂ ਪਹਿਲਾਂ ਪਿੱਛੇ ਤੋਂ ਬਿਜਲੀ ਸਪਲਾਈ ਬੰਦ ਕੀਤੀ ਗਈ। ਇਸ ਮਗਰੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਪੁਲੀਸ ਵਿਭਾਗ ਦੀ ਬੱਸ ’ਤੇ ਉਲਝੀ ਹਾਈ ਟੈਂਸ਼ਨ ਕੇਬਲ ਨੂੰ ਕੱਟ ਕੇ ਹਟਾ ਦਿੱਤਾ। ਜਦੋਂ ਇਹ ਹਾਦਸਾ ਵਾਪਰਿਆ ਤਾਂ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਸ ਵਿਚ ਸਵਾਰ ਕਈ ਸਿਪਾਹੀ ਵੀ ਡਰੇ ਹੋਏ ਸਨ।

Get the latest update about Punjab police bus, check out more about Punjab police, bus stuck in model town & Punjab news

Like us on Facebook or follow us on Twitter for more updates.