ਜਲੰਧਰ: ਕਚਿਹਰੀਆਂ ਨੇੜੇ ਕਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਅੱਗ ਲੱਗਣ ਦਾ ਕਾਰਨ ਦਾ ਤਾਂ ਪਤਾ ਨਹੀਂ ਲੱਗਾ ਪਰ ਕਾਰ ਦੇ ਬੋਨਟ ਦੇ ਥੱਲੇ ਇੰਜਣ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ...

ਜਲੰਧਰ ਵਿਖੇ ਅੱਜ ਦੁਪਹਿਰ ਕਚਹਿਰੀਆਂ ਦੇ ਲਾਗੇ ਇਕ ਟਾਟਾ ਇੰਡੀਗੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਦਾ ਤਾਂ ਪਤਾ ਨਹੀਂ ਲੱਗਾ ਪਰ ਕਾਰ ਦੇ ਬੋਨਟ ਦੇ ਥੱਲੇ ਇੰਜਣ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਕਿਸੇ ਵਕੀਲ ਦੀ ਹੈ ਜੋ ਕਚਹਿਰੀਆਂ ਦੇ ਲਾਗੇ ਦਫ਼ਤਰ ਵਿੱਚ ਬੈਠਾ ਸੀ। ਕਾਰ ਵਿੱਚ ਲੱਗੀ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲਦੇ ਹੀ ਫੋਰਨ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।


ਇਸ ਤੋਂ ਪਹਿਲੇ ਕਾਰ ਵਿੱਚ ਵਿੱਚ ਲੱਗੀ ਅੱਗ ਨੂੰ ਲੋਕਾਂ ਨੇ ਵੀ ਬੁਝਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਕਾਰ ਦੇ ਆਸੇ ਪਾਸੇ ਹੋਰ ਕਈ ਕਾਰਾਂ ਵੀ ਖੜ੍ਹਿਆ ਸੀ। ਹਾਲਾਂਕਿ ਕਾਰ ਦਾ ਮਾਲਕ ਕਾਫ਼ੀ ਸਮੇਂ ਬਾਅਦ ਮੌਕੇ ਤੇ ਪਹੁੰਚੀਆਂ ਲੇਕਿਨ ਉਸ ਤੋਂ ਪਹਿਲੇ ਕਾਰ ਦੇ ਇੰਜਣ ਵਿੱਚ ਵਾਇਰਿੰਗ ਪੂਰੀ ਤਰ੍ਹਾਂ ਸੜ ਚੁੱਕੀ ਸੀ। 

Get the latest update about fire, check out more about jalandhar news, jalandhar & short circuit

Like us on Facebook or follow us on Twitter for more updates.