ਜਲੰਧਰ: ਭਿਆਨਕ ਹਾਦਸੇ ਤੋਂ ਬਾਅਦ ਜ਼ਿੰਦਾ ਹੋਇਆ ਮ੍ਰਿਤਕ, ਜਾਂਚ ਤੋਂ ਬਾਅਦ ਪਹੁੰਚਾਇਆ ਗਿਆ ਹਸਪਤਾਲ

ਜਲੰਧਰ 'ਚ ਐਤਵਾਰ ਦੇਰ ਰਾਤ ਇਕ ਅਜ਼ੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਿਥੇ ਇਕ ਭਿਆਨਕ ਹਾਦਸੇ ਤੋਂ ਬਾਅਦ ਇਕ ਮ੍ਰਿਤਕ ਵਿਅਕਤੀ ਅਚਾਨਕ ਜਿੰਦਾ ਹੋ ਗਿਆ। ਵੇਰਕਾ ਮਿਲਕ ਪਲਾਂਟ ਨੇੜੇ ਫੇਅਰ ਫਾਰਮ ਦੇ ਸਾਹਮਣੇ ਹੋਏ ਇਸ ਹਾਦਸੇ ਤੋਂ ਬਾਅਦ ਇਹ ਨਜ਼ਾਰਾ ਦੇਖਣ ਨੂੰ ਮਿਲਿਆ...

ਜਲੰਧਰ 'ਚ ਐਤਵਾਰ ਦੇਰ ਰਾਤ ਇਕ ਅਜ਼ੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਿਥੇ ਇਕ ਭਿਆਨਕ ਹਾਦਸੇ ਤੋਂ ਬਾਅਦ ਇਕ ਮ੍ਰਿਤਕ ਵਿਅਕਤੀ ਅਚਾਨਕ ਜਿੰਦਾ ਹੋ ਗਿਆ। ਵੇਰਕਾ ਮਿਲਕ ਪਲਾਂਟ ਨੇੜੇ ਫੇਅਰ ਫਾਰਮ ਦੇ ਸਾਹਮਣੇ ਹੋਏ ਇਸ ਹਾਦਸੇ ਤੋਂ ਬਾਅਦ ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਮੌਕੇ ਤੇ ਪਹੁੰਚੀ ਪੁਲਿਸ ਅਤੇ ਪਰਿਵਾਰ ਵਾਲਿਆਂ ਨੇ ਵੀ ਨੌਜਵਾਨ ਨੂੰ ਮ੍ਰਿਤਕ ਸਮਝ ਲਿਆ। ਪਰ ਅਚਾਨਕ ਨੌਜਵਾਨ ਦੇ ਸਨ ਚਲਦੇ ਦੇਖ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ। 

ਜਾਣਕਾਰੀ ਮੁਤਾਬਿਕ ਵੇਰਕਾ ਮਿਲਕ ਪਲਾਂਟ ਨੇੜੇ ਮੇਲਾ ਫਾਰਮ ਦੇ ਸਾਹਮਣੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੰਬਰ ਪੀ.ਬੀ.08 ਈ.ਪੀ.-0851 'ਤੇ ਸਵਾਰ ਨੌਜਵਾਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਦੋਵੇਂ ਨੌਜਵਾਨਾਂ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਏ। ਇਸ ਤੋਂ ਬਾਅਦ ਦੋਨੋ ਨੌਜਵਾਨਾਂ ਨੂੰ ਜਖਮੀ ਹਾਲਤ 'ਚ ਦੇਖ ਕੇ ਲੋਕਾਂ ਨੂੰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਦੇਖਿਆ ਕਿ ਇੱਕ ਨੌਜਵਾਨ ਦੇ ਸਿਰ ਅਤੇ ਲੱਤ ਵਿੱਚ ਫਰੈਕਚਰ ਸੀ ਤੇ ਦੂਜਾ ਨੌਜਵਾਨ ਬੇਹੋਸ਼ੀ ਦੀ ਹਾਲਤ 'ਚ ਬੇਸੁੱਧ ਪਿਆ ਸੀ। ਇਸ ਤੋਂ ਬਾਅਦ ਜਖਮੀ ਨੌਜਵਾਨ ਨੂੰ ਪੁਲਿਸ ਨੇ ਐਂਬੂਲੈਂਸ ਰਾਹੀਂ ਸੈਕਰਡ ਹਾਰਟ ਹਸਪਤਾਲ ਪਹੁੰਚ ਦਿੱਤਾ। 


ਪਰ ਦੂਜੇ ਨੌਜਵਾਨ ਜਿਸ ਨੂੰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ,ਪੁਲੀਸ ਇੱਥੋਂ ਤੱਕ ਕਿ ਐਂਬੂਲੈਂਸ ਵਾਲਿਆਂ ਨੇ ਵੀ ਮ੍ਰਿਤਕ ਸਮਝ ਲਿਆ ਤੇ ਉਸ ਦੀ ਕੋਈ ਜਾਂਚ ਨਹੀਂ ਕੀਤੀ। ਪਰ ਜਦੋ ਪੁਲਿਸ ਅਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੌਜਵਾਨ ਨੂੰ ਚੁੱਕ ਐਂਬੂਲੈਂਸ 'ਚ ਪਾਉਣ ਲਗੇ ਤਾਂ ਉਹ ਅਚਾਨਕ ਸਾਹ ਲੈਣ ਲਗਾ। ਜਿਸ ਨਾਲ ਮੌਕੇ ਤੇ ਮੌਜੂਦ ਹਰ ਵਿਅਕਤੀ ਹੈਰਾਨ ਰਹਿ ਗਿਆ। ਪੁਲਿਸ ਨੇ ਤੁਰੰਤ ਉਸ ਨੌਜਵਾਨ ਨੂੰ ਸਤਿਅਮ ਹਸਪਤਾਲ ਪਹੁੰਚਿਆ। ਜਿਥੇ ਡਾਕਟਰਾਂ ਮੁਤਾਬਿਕ ਹੁਣ ਹੁਣ ਉਸ ਨੌਜਵਾਨ ਦੀ ਹਾਲਤ ਠੀਕ ਦਸੀ ਹੈ ਰਹੀ ਹੈ।  

ਜਿਕਰਯੋਗ ਹੈ ਕਿ ਕਰੀਬ ਇੱਕ ਘੰਟੇ ਤੱਕ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੀ ਕਾਰਵਾਈ ਜਾਰੀ ਰੱਖੀ। ਮੌਕੇ ਤੇ ਨੌਜਵਾਨ ਦੇ ਪਰਿਵਾਰ ਅਤੇ ਪੁਲਿਸ ਵਲੋਂ ਵੀ ਉਸ ਨੌਜਵਾਨ ਨੂੰ ਮ੍ਰਿਤਕ ਸਮਝ ਲਿਆ ਗਿਆ ਪਰ ਕਿਹਾ ਜਾਂਦਾ ਹੈ ਨਾ ਕਿ ਜਾਕੋ ਰਾਖੇ ਸਾਂਈਆ ਮਾਰ ਸਕੇ ਨਾ ਕੋਈ । ਮ੍ਰਿਤਕ ਨੌਜਵਾਨ ਦੀ ਪਛਾਣ ਸਚਿਨ ਸ਼ਰਮਾ ਪੁੱਤਰ ਰਾਕੇਸ਼ ਸ਼ਰਮਾ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਵਜੋਂ ਹੋਈ ਹੈ। ਦੂਜੇ ਜ਼ਖ਼ਮੀ ਦੀ ਪਛਾਣ ਵਿਵੇਕ ਉਰਫ਼ ਸ਼ੈਂਕੀ ਵਜੋਂ ਹੋਈ ਹੈ।

ਥਾਣਾ ਡਵੀਜ਼ਨ ਨੰਬਰ ਇੱਕ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿਮਾਮਲੇ ਜਾਂਚ ਕੀਤੀ ਜਾ ਰਹੀ ਹੈ। ਨੇੜੇ ਦੇ ਇਲਾਕੇ 'ਚ ਲਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ  ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

Get the latest update about jalandhar police, check out more about punjab police, true scoop punjabi, jalandhar dead man comes alive after accident & punjab news

Like us on Facebook or follow us on Twitter for more updates.