ਜਲੰਧਰ: ਵਿਵਾਦਾਂ 'ਚ ਅੰਕੁਰ ਹਸਪਤਾਲ, ਮ੍ਰਿਤਕ ਬੱਚੀ ਨਾਲ ਧਰਨੇ 'ਤੇ ਬੈਠੇ ਪਰਿਵਾਰਕ ਮੈਂਬਰ

ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਸਥਿਤ ਅੰਕੁਰ ਕਿਡਸ ਹਸਪਤਾਲ ਵੀ ਵਿਵਾਦਾਂ ਵਿਚ ਘਿਰ ਗਿ...

ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਸਥਿਤ ਅੰਕੁਰ ਕਿਡਸ ਹਸਪਤਾਲ ਵੀ ਵਿਵਾਦਾਂ ਵਿਚ ਘਿਰ ਗਿਆ ਹੈ। ਹਸਪਤਾਲ ਦੇ ਬਾਹਰ ਆਪਣੀ ਮ੍ਰਿਤਕ ਬੱਚੀ ਨੂੰ ਲੈ ਕੇ ਇਕ ਬੇਵੱਸ ਮਾਂ ਅਤੇ ਪਰਿਵਾਰਕ ਮੈਂਬਰ ਧਰਨੇ ਉੱਤੇ ਬੈਠੇ ਹਨ। ਉਹ ਹਸਪਤਾਲ ਦੇ ਮੁੱਖ ਡਾਕਟਰ ਉੱਤੇ ਲਾਪਰਵਾਹੀ ਦਾ ਦੋਸ਼ ਲਾ ਕੇ ਧਰਨਾ ਦੇ ਰਹੇ ਹਨ। 

ਫਿਲਹਾਲ ਮੌਕੇ ਉੱਤੇ ਪਹੁੰਚੀ ਪੁਲਸ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਪੂਰਥਲਾ ਦੇ ਦਿਆਲਪੁਰ ਦੇ ਰਹਿਣ ਵਾਲੇ ਸਾਹਿਲ ਵਿਪਰਾ ਨੇ ਦੱਸਿਆ ਕਿ ਤਕਰੀਬਨ 22 ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਸ਼ਿਵਾਨੀ ਨੇ ਘਈ ਹਸਪਤਾਲ ਵਿਚ ਇਕ ਪ੍ਰੀ-ਮਿਚਿਓਰ ਬੱਚੀ ਨੂੰ ਜਨਮ ਦਿੱਤਾ ਸੀ। ਹਸਪਤਾਲ ਨੇ ਬੱਚੀ ਨੂੰ ਅੰਕੁਰ ਹਸਪਤਾਲ ਰੈਫਰ ਕਰ ਦਿੱਤਾ ਸੀ। 

Get the latest update about dead girl, check out more about Jalandhar & Ankur Hospital

Like us on Facebook or follow us on Twitter for more updates.