ਵਿਆਹ 'ਚ ਸ਼ਾਮਲ ਸਨ ਪੁਲਸ ਕਮਿਸ਼ਨਰ ਤੇ DC ਪਰ ਫਿਰ ਵੀ ਨਾ ਡਰੇ ਚੋਰ, ਇਸ ਘਟਨਾ ਨੂੰ ਦਿੱਤਾ ਅੰਜਾਮ

ਅਲਾਵਲਪੁਰ ਤੋਂ ਬਾਅਦ ਹੁਣ ਜਲੰਧਰ-ਫਗਵਾੜਾ ਹਾਈਵੇ 'ਤੇ ਸ਼ੁੱਕਰਵਾਰ ਰਾਤ ਲੁਟੇਰੇ ਪ੍ਰਾਪਰਟੀ ਕਾਰੋਬਾਰੀ ਦੀ ਕ੍ਰੇਟਾ ਕਾਰ ਲੁੱਟ ਕੇ ਲੈ ਗਏ। ਇਹ ਵਾਰਦਾਤ ਬਾਥ ਕੈਸਲ ਮੈਰਿਜ ਪੈਲੇਸ ਦੇ ਬਾਹਰ ਵਾਪਰੀ। ਉਸ ਸਮੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ...

ਜਲੰਧਰ— ਅਲਾਵਲਪੁਰ ਤੋਂ ਬਾਅਦ ਹੁਣ ਜਲੰਧਰ-ਫਗਵਾੜਾ ਹਾਈਵੇ 'ਤੇ ਸ਼ੁੱਕਰਵਾਰ ਰਾਤ ਲੁਟੇਰੇ ਪ੍ਰਾਪਰਟੀ ਕਾਰੋਬਾਰੀ ਦੀ ਕ੍ਰੇਟਾ ਕਾਰ ਲੁੱਟ ਕੇ ਲੈ ਗਏ। ਇਹ ਵਾਰਦਾਤ ਬਾਥ ਕੈਸਲ ਮੈਰਿਜ ਪੈਲੇਸ ਦੇ ਬਾਹਰ ਵਾਪਰੀ। ਉਸ ਸਮੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ.ਸੀ ਵਰਿੰਦਰ ਸ਼ਰਮਾ ਵਿਆਹ ਸਮਾਗਮ ਅਟੈਂਡ ਕਰ ਰਹੇ ਸਨ। ਸੂਚਨਾ ਤੋਂ ਬਾਅਦ ਮੌਕੇ 'ਤੇ ਸਾਰੇ ਪੁਲਸ ਅਧਿਕਾਰੀ ਪਹੁੰਚੇ ਅਤੇ ਅਲਰਟ ਕਰਵਾਇਆ ਗਿਆ।

ਪੂਰੇ ਪੰਜਾਬ ’ਚ ਚੱਲ ਰਿਹੈ ‘ਪੰਜਾਬ ਬੰਦ’ ਦਾ ਜ਼ੋਰ, ਦੇਖੋ ਵੀਡੀਓ

ਗੱਡੀ ਅਤੇ ਲੁਟੇਰਿਆਂ ਦਾ ਪਤਾ ਨਹੀਂ ਚੱਲ ਸਕਿਆ ਸੀ। ਜਾਣਕਾਰੀ ਮੁਤਾਬਕ ਮਾਡਲ ਟਾਊਨ ਦੇ ਰਹਿਣ ਵਾਲੇ ਕਮਲਜੀਤ ਸਿੰਘ ਬਾਥ ਕੈਸਲ 'ਚ ਵਿਆਹ ਸਮਾਗਮ ਹੋਣ ਲਈ ਪਹੁੰਚੇ ਸਨ। ਉਨ੍ਹਾਂ ਨੇ ਵੈਲੇ ਪਾਰਕਿੰਗ ਵਾਲੇ ਲੜਕੇ ਨੂੰ ਗੱਡੀ ਦੀ ਚਾਬੀ ਦਿੱਤੀ ਅਤੇ ਅੰਦਰ ਚਲੇ ਗਏ। ਪਾਰਕਿੰਗ ਵਾਲਾ ਨੌਜਵਾਨ ਹਾਲੇ ਗੱਡੀ ਲੈ ਕੇ ਜਾ ਹੀ ਰਿਹਾ ਸੀ ਕਿ ਤਿੰਨ ਲੁਟੇਰਿਆਂ ਨੇ ਉਸ ਨੂੰ ਰੋਕਿਆ ਅਤੇ ਗੱਡੀ ਖੋਹ ਕੇ ਫਰਾਰ ਹੋ ਗਏ।

ਫ਼ਰੀਦਕੋਟ ਦੀ ਜੇਲ੍ਹ ਸੁਰਖੀਆਂ 'ਚ, ਕੈਦੀ ਨੇ ਲਾਈਵ ਹੋ ਕੇ ਜੇਲ੍ਹ ਵਿਭਾਗ ਦੀ ਸ਼ਰੇਆਮ ਖੋਲ੍ਹੀ ਪੋਲ

ਲੁਟੇਰੇ ਪਾਰਕਿੰਗ ਵਾਲੇ ਨੌਜਵਾਨ ਨੂੰ ਵੀ ਆਪਣੇ ਨਾਲ ਕਿਡਨੈਪ ਕਰਕੇ ਲੈ ਗਏ ਅਤੇ ਫਿਰ ਉਸ ਨੂੰ ਚਹੇੜੂ ਪੁੱਲ ਦੇ ਕੋਲ੍ਹ ਸੁੱਟ ਕੇ ਭੱਜ ਗਏ। ਵਾਰਦਾਤ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Get the latest update about Punjab News, check out more about True Scoop News, News In Punjabi, Jalandhar Phagwara Highway & Bath Castle

Like us on Facebook or follow us on Twitter for more updates.