ਜਲੰਧਰ: ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਦੇ ਸਿਵਲ ਹਸਪਤਾਲ ਦੌਰੇ ਤੋਂ ਬਾਅਦ 'ਦਾਅਵੇ ਤੇ ਵਾਅਦੇ' ਦੀ ਖੁਲੀ ਪੌਲ, ਦੇਖੋ ਤਸਵੀਰਾਂ

ਬੀਤੇ ਦਿਨੀਂ ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਸਿਵਲ ਹਸਪਤਾਲ ਦੀ ਸਾਫ਼ ਸਫ਼ਾਈ ਵਿਚ ਕੋਈ ਵੀ ਕਮੀ ਨਾ ਛੱਡੀ। ਪਰ ਕੁਝ ਹੀ ਘੰਟਿਆਂ ਬਾਅਦ ਇਹ ਤਸਵੀਰਾਂ ਹਵਾ ਹੁੰਦੀਆਂ ਦਿਖਾਈ ਦਿੱਤੀਆਂ...

ਬੀਤੇ ਦਿਨੀਂ ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਸਿਵਲ ਹਸਪਤਾਲ ਦੀ ਸਾਫ਼ ਸਫ਼ਾਈ ਵਿਚ ਕੋਈ ਵੀ ਕਮੀ ਨਾ ਛੱਡੀ। ਪਰ ਕੁਝ ਹੀ ਘੰਟਿਆਂ ਬਾਅਦ ਇਹ ਤਸਵੀਰਾਂ ਹਵਾ ਹੁੰਦੀਆਂ ਦਿਖਾਈ ਦਿੱਤੀਆਂ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਵੱਲੋਂ ਕੱਲ ਮੰਗਲਵਾਰ ਨੂੰ ਸਿਵਲ ਹਸਪਤਾਲ 'ਚ ਦੌਰਾ ਕੀਤਾ ਗਿਆ ਸੀ ਜਿੱਥੇ ਪਹਿਲਾ ਤਾਂ ਸਾਰੇ ਪ੍ਰਬੰਧ ਬਿਲਕੁਲ ਉੱਚ ਪੱਧਰ ਤੇ ਕੀਤੇ ਗਏ ਪਰ ਕੁਝ ਸਮੇਂ ਬਾਅਦ ਹੀ ਸਿਵਲ ਹਸਪਤਾਲ ਦੀ ਤੀਸਰੀ ਮੰਜ਼ਿਲ ਤੇ ਮੋਟਰਸਾਈਕਲ ਵੀ ਪਹੁੰਚ ਗਏ ਅਤੇ ਜੱਚਾ ਬੱਚਾ ਵਾਰਡ ਵਿਚ ਬੱਤੀ ਗੁਲ ਹੋ ਗਈ। ਮਰੀਜ ਬੱਤੀ ਗੁੱਲ ਹੋਣ ਨਾਲ ਗਰਮੀ ਨਾਲ ਤੜਪ ਰਹੇ ਸਨ ਪਰ ਸਟਾਫ਼ ਰੂਮ ਦੇ ਕਮਰਿਆਂ ਦੇ ਏਸੀ ਪੱਖੇ ਚੱਲ ਰਹੇ ਸਨ। ਇੱਥੇ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਿਹਤ ਮੰਤਰੀ ਦੇ ਕੀਤੇ ਗਏ ਦਾਅਵੇ ਤੇ ਵਾਅਦੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਟਿੱਚ ਜਾਣੇ ਜਾਂਦੇ ਹਨ ।  

ਪੰਜਾਬ ਦੇ ਨਵੇਂ ਬਣੇ ਸਹਿਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਦੌਰੇ ਦੇ ਕੁੱਝ ਘੰਟਿਆਂ ਬਾਅਦ ਹੀ ਸਿਵਿਲ ਹਸਪਤਾਲ ਦੇ ਹਾਲਾਤਾਂ ਕਰਕੇ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ 'ਚ ਹੈ। ਰਾਤ ਦੇ 11ਵੱਜੇ ਦੇ ਕਰੀਬ ਭਾਰੀ ਹੰਗਾਮਾ ਹੋ ਰਿਹਾ ਸੀ । ਜਦੋਂ ਵਜ੍ਹਾ ਪਤਾ ਕੀਤੀ ਤਾਂ ਪਤਾ ਲਗਾ ਕਿ ਸਿਵਿਲ ਹਸਪਤਾਲ ਦੇ ਜੱਚਾ ਬੱਚਾ ਵਾਰਡ 'ਚ ਕਾਫੀ ਲੰਬੇ ਸਮੇਂ ਤੋਂ ਬਤੀ ਨਾ ਹੋਣ ਕਰਕੇ ਗਰਮੀ ਨਾਲ ਬੂਰੇ ਹਾਲ ਹੋਏ ਪਏ ਹਨ । ਜੱਚਾ ਬੱਚਾ ਵਾਰਡ ਵਿੱਚ ਕਈ ਛੋਟੇ ਬੱਚੇ ਤੇ ਲੇਡੀਜ਼ ਵੀ ਆਪਣੇ ਇਲਾਜ਼ ਲਈ ਇੱਥੇ ਆਉਂਦੇ ਹਨ ਤੇ ਇੱਥੇ ਆ ਕੇ ਵੀ ਸਹੀ ਤਰਾਂ ਜ਼ਰੂਰੀ ਸਹੂਲਤਾਂ ਨਹੀਂ ਮਿਲਦੀਆਂ ਤੇ ਹੰਗਾਮੇ ਦੌਰਾਨ ਮਰੀਜਾਂ ਦੇ ਘਰਦਿਆਂ ਨੇ ਦਸਿਆ ਕਿ ਇੱਥੇ ਸਾਡੇ ਮਰੀਜਾਂ ਦੇ ਕਮਰਿਆਂ 'ਚ ਲੰਬੇ ਸਮੇਂ ਤੋਂ ਲਾਈਟ ਨਹੀਂ ਹੈ ਤੇ ਸਟਾਫ਼ ਦੇ ਕਮਰਿਆਂ ਵਿੱਚ ਏ.ਸੀ ਪੱਖੇ ਸਭ ਚੱਲ ਰਹੇ ਹਨ।Get the latest update about Chetan Singh Jauramajra, check out more about jalandhar news, punjab new health minister, Punjab news & Chetan Singh Jauramajra in civil hospital jalandhar

Like us on Facebook or follow us on Twitter for more updates.