ਕਮਿਸ਼ਨਰੇਟ ਪੁਲੀਸ ਜਲੰਧਰ ਨੇ 2 ਲੁਟੇਰੇ ਕੀਤੇ ਗ੍ਰਿਫਤਾਰ, ਤਫਤੀਸ਼ 'ਚ ਸੋਨੇ ਸਣੇ Air Pistol ਬਰਾਮਦ

ਅੱਜ ਜਲੰਧਰ ਪੁਲਿਸ ਨੂੰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ ਕਾਰਵਾਈ ਦੇ ਦੌਰਾਨ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਸ਼੍ਰੀ ਗੁਰਪ੍ਰੀਤ ਸਿੰਘ ਤੂਰ, IPS, ਕਮਿਸ਼ਨਰ ਪੁਲਿਸ, ਜਲੰਧਰ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਲੁਟੇਰਿਆਂ ਖਿਲਾਫ ਕਾਰਵਾਈ ਕੀਤੀ ਸੀ...

ਅੱਜ ਜਲੰਧਰ ਪੁਲਿਸ ਨੂੰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ ਕਾਰਵਾਈ ਦੇ ਦੌਰਾਨ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਸ਼੍ਰੀ ਗੁਰਪ੍ਰੀਤ ਸਿੰਘ ਤੂਰ, IPS, ਕਮਿਸ਼ਨਰ ਪੁਲਿਸ, ਜਲੰਧਰ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਲੁਟੇਰਿਆਂ ਖਿਲਾਫ ਕਾਰਵਾਈ ਕੀਤੀ ਸੀ। ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Inv, ਸ਼੍ਰੀ ਹਰਪਾਲ ਸਿੰਘ, PPS, ADCP-2, ਅਤੇ ਸ਼੍ਰੀ ਰਵਿੰਦਰ ਸਿੰਘ, PPS ACP-Cantt ਜੀ ਦੀ ਯੋਗ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ SI ਰਾਜਵੰਤ ਕੌਰ, ਮੁੱਖ ਅਫਸਰ ਥਾਣਾ ਕੈਂਟ, ਜਲੰਧਰ ਨੇ ਅਣ-ਟਰੇਸ ਚੱਲੇ ਆ ਰਹੇ ਮੁਕੱਦਮਾ ਨੰਬਰ 49 ਮਿਤੀ 21.05.2022 ਅ/ਧ 382,452 ਭ:ਦ ਥਾਣਾ ਕੈਂਟ ਜਲੰਧਰ ਨੂੰ ਟਰੇਸ਼ ਕਰਕੇ ਮੁਕੱਦਮਾ ਵਿੱਚ 2 ਅਰੋਪੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਂਸਲ ਕੀਤੀ ਹੈ।


ਇਹ ਮੁਕੱਦਮਾ ਸ਼੍ਰੀ ਜਾਗਰਿਤ ਸਿੰਘ ਪੁੱਤਰ ਲੇਟ ਸ਼੍ਰੀ ਰਜਿੰਦਰ ਸਿੰਘ ਵਾਸੀ ਮਕਾਨ ਨੰਬਰ 15, ਨਿਊ ਡਿਫੈਂਸ ਕਲੋਨੀ ਫੇਸ-2 ਪਰਾਗਪੁਰ ਜਲੰਧਰ ਦੇ ਬਿਆਨ 'ਤੇ ਦਰਜ ਹੋਇਆ ਸੀ ਕਿ ਉਹ ਮਿਤੀ 21.05.2022 ਨੂੰ ਸਕੂਲ ਤੋ ਛੁੱਟੀ ਹੋਣ ਕਰਕੇ ਵਕਤ ਤਕਰੀਬਨ 07:00 ਵਜੇ ਸਵੇਰੇ ਆਪਣੇ ਘਰ ਵਿੱਚ ਇਕਲਾ ਹੀ ਕਮਰੇ ਵਿੱਚ ਬੈਠਾ ਸੀ ਤਾ ਘਰ ਦਾ ਬਾਹਰਲਾ ਗੇਟ ਖੋਲ ਕੇ ਦੋ ਨੋਜਵਾਨ ਅੰਦਰ ਆਏ ਦੋਨਾ ਨੇ ਹੀ ਸਿਰ ਉਪਰ ਹੈਲਮੈਟ ਲਏ ਹੋਏ ਸਨ ਅਤੇ ਮੂੰਹ ਵੀ ਮਾਸਕ ਨਾਲ ਢੱਕੇ ਹੋਏ ਸਨ। ਜਿੰਨਾ ਵਿੱਚੋ ਇਕ ਦੇ ਹੱਥ ਵਿੱਚ ਲੋਹੇ ਦਾ ਦਾਤਰ ਸੀ ਤੇ ਇਕ ਦੇ ਹੱਥ ਵਿੱਚ Air Pistol ਸੀ।ਇਕ ਨੋਜਵਾਨ ਨੇ ਉਸ ਨੂੰ ਡਰਾਇਆ ਤੇ ਉਸਦੇ ਪੈਰਾ ਨੂੰ ਰੱਸੀ ਨਾਲ ਬੰਦ ਦਿੱਤੀ ਤੇ ਦੂਸਰਾ ਨੋਜਵਾਨ ਕਮਰੇ ਵਿੱਚ ਬਣੇ ਲੱਕੜੀ ਦੇ ਦਰਾਜਾ ਵਿੱਚੋ ਸੋਨੇ ਦੇ ਗਹਿਣਿਆ ਵਾਲੀ ਪੋਟਲੀ ਨਾਲ ਲੈ ਗਏ।

ਦੋਸ਼ੀਆਂ ਦੀ ਪਹਿਚਾਣ ਸੁਮਿਤ ਪੁੱਤਰ ਵਰਿੰਦਰ ਰਾਏ ਵਾਸੀ ਪਿੰਡ ਨਾਨਪੁਰ ਮੁਜਫਰਪੁਰ, ਪਟਨਾ ਬਿਹਾਰ ਹਾਲ ਵਾਸੀ ਕੈਂਟ ਜਲੰਧਰ (ਉਮਰ ਕ੍ਰੀਬ 19 ਸਾਲ)  ਅਤੇ ਬਿਕਰਮਜੀਤ ਦੱਤ ਪੁੱਤਰ ਵਿਸ਼ਵਜੀਤ ਦੱਤ ਵਾਸੀ ਮਕਾਨ ਨੰਬਰ ਬੀ401/11ਸੀ ਗਿਆਨ ਮੰਦਰ ਰੋਡ ਜੈਤਪੁਰ ਬਦਰਪੁਰ ਨਵੀ ਦਿੱਲੀ ਹਾਲ ਵਾਸੀ  ਸੋਰਭ ਵਿਹਾਰ ਬਦਰਪੁਰ ਨਵੀ ਦਿੱਲੀ (ਉਮਰ ਕ੍ਰੀਬ 31ਸਾਲ) ਵਜੋਂ ਹੋਈ ਹੈ। ਇਨ੍ਹਾਂ ਦੋਨਾਂ ਲੁਟੇਰਿਆਂ ਨੂੰ GNA ਨੇੜੇ ਫੜ੍ਹਿਆ ਗਿਆ ਹੈ।  ਇਨ੍ਹਾਂ ਲੁਟੇਰਿਆਂ ਤੋਂ ਸੋਨੇ ਦੀ ਚੈਨ = 03, ਸੋਨੇ ਦੀਆ ਬੰਗਾਂ = 02, ਸੋਨੇ ਦੀਆ ਮੁੰਦਰੀਆ = 03, ਕੰਨਾ ਦੀਆ ਸੋਨੇ ਦੀਆ ਵਾਲੀਆ (Ear Rings) = 05 ਅਤੇ ਸੋਨੇ ਦੇ ਲੋਕੇਟ = 02 ਅਤੇ ਨਾਲ ਹੀ ਦੋਸ਼ੀਆ ਵਲੋ ਵਾਰਦਾਤ ਸਮੇਂ ਵਰਤੋ ਵਿੱਚ ਲ਼ਿਆਂਦੇ ਦਾਤਰ ਅਤੇ Air Pistol, ਕਾਲੇ ਰੰਗ ਦੀ ਐਕਟਿਵਾ ਅਤੇ ਹੈਲਮਟ ਆਦਿ ਨੂੰ ਪੁੱਛਗਿੱਛ ਕਰਕੇ ਰਿਕਵਰ ਕਰਨ ਅਤੇ ਉਹਨਾਂ ਵਲੋਂ ਕੀਤੀਆ ਹੋਰ ਵਾਰਦਾਤਾ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

Get the latest update about POLICE, check out more about CRIME, JALANDHAR POLICE, ROBBERY & JALANDHAR

Like us on Facebook or follow us on Twitter for more updates.