ਡਰੱਗ ਮਾਫੀਆ ਖਿਲਾਫ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਖੋਲਿਆ ਮੋਰਚਾ, 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਮੁਲਜ਼ਮਾਂ ਦੀ ਪਛਾਣ ਪਿਆਰਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸ਼ਿਵਾਜੀ ਨਗਰ ਬਸਤੀ ਦਾਨਿਸ਼ਮੰਡਾ, ਅਸ਼ਵਨੀ ਕੁਮਾਰ ਭਾਰਗਵ ਕੈਂਪ, ਤਿਲਕ ਰਾਜ ਵਾਸੀ ਭਾਰਗਵ ਕੈਂਪ, ਸੁਨੀਲ ਉਰਫ਼ ਸੋਨੂੰ ਵਾਸੀ ਭਾਰਗਵ ਕੈਂਪ, ਸ਼ੰਮੀ ਪੁੱਤਰ ਬਲਵਿੰਦਰ ਵਾਸੀ ਚੰਡੀਗੜ੍ਹ ਮੁਹੱਲਾ, ਇੰਦਰਜੀਤ ਉਰਫ਼ ਇੰਦੂ ਵਜੋਂ ਹੋਈ...

ਪੰਜਾਬ 'ਚ ਵੱਧ ਰਹੇ ਨਸ਼ੇ ਦੇ ਕਰੋਵਰ ਨੂੰ ਨੱਥ ਪਾਉਣ ਲਈ ਪੁਲਿਸ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਜਲੰਧਰ ਦੇ ਵੈਸਟ ਹਲਕੇ 'ਚ ਮੋਰਚਾ ਖੋਲਿਆ ਗਿਆ ਹੈ। ਇਸ ਕਾਰਵਾਈ ਦੇ ਦੌਰਾਨ ਪੁਲਿਸ ਨੂੰ ਡਰੱਗ ਮਾਫੀਆ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਵਲੋ ਤਲਾਸ਼ੀ ਦੇ ਦੌਰਾਨ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  

ਫੜੇ ਗਏ ਮੁਲਜ਼ਮਾਂ ਦੀ ਪਛਾਣ ਪਿਆਰਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸ਼ਿਵਾਜੀ ਨਗਰ ਬਸਤੀ ਦਾਨਿਸ਼ਮੰਡਾ, ਅਸ਼ਵਨੀ ਕੁਮਾਰ ਭਾਰਗਵ ਕੈਂਪ, ਤਿਲਕ ਰਾਜ ਵਾਸੀ ਭਾਰਗਵ ਕੈਂਪ, ਸੁਨੀਲ ਉਰਫ਼ ਸੋਨੂੰ ਵਾਸੀ ਭਾਰਗਵ ਕੈਂਪ, ਸ਼ੰਮੀ ਪੁੱਤਰ ਬਲਵਿੰਦਰ ਵਾਸੀ ਚੰਡੀਗੜ੍ਹ ਮੁਹੱਲਾ, ਇੰਦਰਜੀਤ ਉਰਫ਼ ਇੰਦੂ ਵਜੋਂ ਹੋਈ ਹੈ। 

 
ਏਡੀਸੀਪੀ ਹਰਪਾਲ ਸਿੰਘ, ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਥਾਣਾ ਭਾਰਗਵ ਕੈਂਪ ਦੇ ਇੰਚਾਰਜ ਸੁਖਬੀਰ ਸਿੰਘ ਅਤੇ ਇੰਚਾਰਜ ਬਲਵਿੰਦਰ ਸਿੰਘ ਅਤੇ ਪੁਲੀਸ ਮੁਲਾਜ਼ਮਾਂ ਵੱਲੋਂ ਭਾਰਗਵ ਕੈਂਪ ਅਤੇ ਬਸਤੀ ਦਾਨਿਸ਼ਮੰਦਾਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਨਾਕੇਬੰਦੀ ਕੀਤੀ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਤਿਲਕ ਰਾਜ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਸੁਨੀਲ ਉਰਫ ਸੋਨੂੰ ਤੋਂ 2 ਗ੍ਰਾਮ ਹੈਰੋਇਨ, ਅਸ਼ਵਨੀ ਕੁਮਾਰ ਤੋਂ 12 ਬੋਤਲਾਂ, ਸ਼ਿਵਾਜੀ ਵਾਸੀ ਪਿਆਰਾ ਸਿੰਘ ਤੋਂ 27 ਕਿਲੋ ਲਾਹਣ, ਸ਼ੰਮੀ ਪੁੱਤਰ ਬਲਵਿੰਦਰ ਵਾਸੀ ਚੰਡੀਗੜ੍ਹ ਮੁਹੱਲਾ ਦੇ ਕਬਜ਼ੇ 'ਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਦਾ ਸਾਥੀ ਇੰਦਰਜੀਤ ਉਰਫ਼ ਇੰਦੂ ਮੌਕੇ ਤੋਂ ਫਰਾਰ ਹੋ ਗਿਆ। ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਤਿਲਕ ਰਾਜ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Get the latest update about jalandhar commissionerate, check out more about JALANDHAR NEWS, DRUGS, 4 DRUG SMUGGLERS ARRESTED IN JALANDHAR & JALANDHAR POLICE

Like us on Facebook or follow us on Twitter for more updates.