ਜਲੰਧਰ ਕਮਿਸ਼ਨਰੇਟ ਪੁਲਿਸ ਦੀ ਛਾਪੇਮਾਰੀ: 3 ਜਾਅਲੀ ਟਰੈਵਲ ਏਜੰਟ ਗ੍ਰਿਫਤਾਰ, ਤਲਾਸ਼ੀ ਦੌਰਾਨ ਫੜੇ 536 ਪਾਸਪੋਰਟ ਤੇ ਹਜ਼ਾਰਾਂ ਦੀ ਨਕਦੀ

ਪੰਜਾਬ 'ਚੋਂ ਆਪਣੇ ਸੁਪਨੇ ਸੱਚ ਕਰਨ ਲਈ ਵਿਦੇਸ਼ਾਂ ਚ ਜਾਣਾ ਨੌਜਵਾਨਾ ਦਾ ਪਹਿਲਾ ਸ਼ੌਕ ਹੈ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਤੇ ਆਪਣੇ ਆਪ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਲਈ ਇਹ ਨੌਜਵਾਨ ਵੱਖ ਵੱਖ ਤਰੀਕਿਆਂ ਰਾਹੀਂ ਪੰਜਾਬ ਵਿੱਚ ਮੌਜੂਦ ਹਜ਼ਾਰਾਂ ਟ੍ਰੈਵਲ ਏਜੰਟਾਂ ਦਾ ਸਹਾਰਾ ਲੈਂਦੇ ਹਨ...

ਪੰਜਾਬ 'ਚੋਂ ਆਪਣੇ ਸੁਪਨੇ ਸੱਚ ਕਰਨ ਲਈ ਵਿਦੇਸ਼ਾਂ 'ਚ ਜਾਣਾ ਨੌਜਵਾਨਾ ਦਾ ਪਹਿਲਾ ਸ਼ੌਕ ਹੈ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਤੇ ਆਪਣੇ ਆਪ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਲਈ ਇਹ ਨੌਜਵਾਨ ਵੱਖ ਵੱਖ ਤਰੀਕਿਆਂ ਰਾਹੀਂ ਪੰਜਾਬ ਵਿੱਚ ਮੌਜੂਦ ਹਜ਼ਾਰਾਂ ਟ੍ਰੈਵਲ ਏਜੰਟਾਂ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਟਰੈਵਲ ਏਜੰਟ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਗਾਈਡਲਾਈਂਸ ਦੇ ਤਹਿਤ ਲਾਈਸੈਂਸ ਲੈ ਕੇ ਆਪਣਾ ਕੰਮ ਕਰਦੇ ਹਨ ਪਰ ਦੂਸਰੇ ਪਾਸੇ ਹਜ਼ਾਰਾਂ ਹੀ ਐਸੇ ਟਰੈਵਲ ਏਜੰਟ ਵੀ ਨੇ ਜੋ  ਬਿਨਾਂ ਪੰਜਾਬ ਸਰਕਾਰ ਦੀ ਕਿਸੇ ਗਾਈਡਲਾਈਨ ਜਾਂ ਲਾਈਸੈਂਸ ਦੇ ਇੱਥੇ ਠੱਗਣ ਦਾ ਕੰਮ ਕਰਦੇ ਹਨ। ਅਜਿਹੇ ਹੀ 3 ਜਾਅਲੀ ਏਜੰਟਾਂ ਨੂੰ ਪੁਲੀਸ ਨੇ ਗਿ੍ਫ਼ਤਾਰ ਕਰ ਇਨ੍ਹਾਂ ਕੋਲੋਂ 536 ਪਾਸਪੋਰਟ, 49000 ਨਕਦ, ਇਕ ਲੈਪਟਾਪ ਅਤੇ ਤਿੰਨ ਕੰਪਿਊਟਰ ਬਰਾਮਦ ਕੀਤੇ ਹਨ। 
     
ਇਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਉਨ੍ਹਾਂ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਜਲੰਧਰ ਵਿਖੇ ਕੁਝ ਜਾਅਲੀ ਏਜੰਟ ਵੱਖ ਵੱਖ ਥਾਵਾਂ ਤੇ ਆਪਣੇ ਦਫਤਰ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਇਸ ਤੇ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲੀਸ ਦੇ ਸੀਆਈਏ ਸਟਾਫ਼ ਨੇ ਜਲੰਧਰ ਦੇ ਪ੍ਰਾਈਮ ਟਾਵਰ ਵਿਚ ਛਾਪੇਮਾਰੀ ਕਰ ਤਿੱਨ ਟ੍ਰੈਵਲ ਏਜੰਟ ਨਿਤਿਨ, ਅਮਿਤ ਅਤੇ ਸਾਹਿਲ ਜੋ ਕਿ ਲੁਧਿਆਣੇ ਦੇ ਰਹਿਣ ਵਾਲੇ ਨੂੰ ਗ੍ਰਿਫਤਾਰ ਕੀਤਾ । ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੇ ਚੌਥੇ ਸਾਥੀ ਤਜਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। 

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਹ ਲੋਕ ਜਲੰਧਰ ਵਿਖੇ ਪ੍ਰਾਈਮ ਟਾਵਰ ਅੰਦਰ ਵੀ ਵੀਂ ਓਵਰਸੀਜ਼ ਨਾਮ ਦੀ ਇਕ ਕੰਪਨੀ ਬਣਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਸੀ। ਇਹੀ ਨਹੀਂ ਇਸ ਤੋਂ ਇਲਾਵਾ ਵੀ ਜਲੰਧਰ ਵਿਚ ਇਨ੍ਹਾਂ ਦੇ ਚਾਰ ਹੋਰ ਦਫ਼ਤਰ ਮੌਜੂਦ ਨੇ ਜਿਨ੍ਹਾਂ ਵਿਚੋਂ ਲੈਂਡ ਮੇਜਓਵਰਸੀਜ਼, ਪੰਜਾਬ ਦੀ ਅਬਰੌਡ ਕੰਸਲਟੈਂਟਸੀ, ਵਰਲਡ ਵਾਈਡ ਓਵਰਸੀਜ਼ ਅਤੇ ਵੀਜ਼ਾ ਸਿਟੀ ਕੰਸਲਟੈਂਸੀ ਸ਼ਾਮਲ ਹੈ। ਪੁਲੀਸ ਕਮਿਸ਼ਨਰ ਮੁਤਾਬਕ ਫੜੇ ਗਏ ਤਿੰਨਾਂ ਆਰੋਪੀਆਂ ਦੇ ਪਹਿਲੇ ਵੀ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਨਿਤਿਨ ਉੱਭਰ 105, ਅਮਿਤ ਉਪਰ 4, ਸਾਹਿਲ ਉੱਪਰ 3 ਅਤੇ ਇਨ੍ਹਾਂ ਦੇ ਚੌਥੇ ਸਾਥੀ ਤਜਿੰਦਰ ਸਿੰਘ ਉੱਪਰ 8 ਮਾਮਲੇ ਪਹਿਲਾਂ ਹੀ ਦਰਜ ਹਨ । ਉਨ੍ਹਾਂ ਮੁਤਾਬਕ ਫਿਲਹਾਲ ਇਨ੍ਹਾਂ ਲੋਕਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

Get the latest update about fake travel agents, check out more about jalandhar mews & Punjab news

Like us on Facebook or follow us on Twitter for more updates.