ਸਾਬਕਾ ਸੀਐੱਮ ਤੇ ਟਿੱਪਣੀ ਕਰ ਬੁਰੇ ਫਸੇ ਜਾਖੜ, ਜਲੰਧਰ CP ਨੂੰ 15 ਦਿਨ 'ਚ ਜਾਂਚ ਕਰਕੇ ਮਾਮਲਾ ਦਰਜ਼ ਕਰਨ ਦੇ ਮਿਲੇ ਆਦੇਸ਼

ਕਾਂਗਰਸ ਪਾਰਟੀ ਦੀ ਪੰਜਾਬ 'ਚ ਮਿਲੀ ਹਾਰ ਤੋਂ ਬਾਅਦ ਲਗਾਤਾਰ ਪਾਰਟੀ 'ਚ ਵਾਦ ਵਿਵਾਦਾਂ ਦਾ ਸਿਲਸਿਲਾ ਚਲ ਰਿਹਾ ਹੈ। ਪਾਰਟੀ 'ਚ ਆਪਸੀ ਫੁੱਟ ਹੀ ਜਿਥੇ...

ਕਾਂਗਰਸ ਪਾਰਟੀ ਦੀ ਪੰਜਾਬ 'ਚ ਮਿਲੀ ਹਾਰ ਤੋਂ ਬਾਅਦ ਲਗਾਤਾਰ ਪਾਰਟੀ 'ਚ ਵਾਦ ਵਿਵਾਦਾਂ ਦਾ ਸਿਲਸਿਲਾ ਚਲ ਰਿਹਾ ਹੈ। ਪਾਰਟੀ 'ਚ ਆਪਸੀ ਫੁੱਟ ਹੀ ਜਿਥੇ ਪਾਰਟੀ ਹਾਰ ਦਾ ਕਾਰਨ ਮੰਨੀ ਜਾ ਰਹੀ ਹੈ ਓਥੇ ਹਾਲੇ ਤੱਕ ਵੀ ਕਈ ਨੇਤਾ ਆਪਣੇ ਪਾਰਟੀ ਮੈਂਬਰਾਂ ਤੇ ਤੰਜ ਕਸ ਰਹੇ ਹਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੀ-23 ਆਗੂਆਂ 'ਤੇ ਕੀਤੀ ਗਈ ਟਿੱਪਣੀ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ 'ਤੇ ਭਾਰੀ ਪੈਣ ਲੱਗੀ ਹੈ। ਸਾਬਕਾ ਸੀਐਮ ਚੰਨੀ ਦੀ ਸ਼ਿਕਾਇਤ 'ਤੇ ਕਾਂਗਰਸ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਇਸ ਟਿੱਪਣੀ ਦਾ ਨੋਟਿਸ ਲੈਂਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਜਾਣਕਾਰੀ ਮੁਤਾਬਿਕ ਪੁਲਿਸ ਕਮਿਸ਼ਨਰ ਜਲੰਧਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਮਾਂ ਨਿਸ਼ਚਿਤ ਕਰਦੇ ਹੋਏ ਪੁਲਿਸ ਕਮਿਸ਼ਨਰ ਨੂੰ 15 ਦਿਨਾਂ ਦੇ ਅੰਦਰ ਢੁਕਵੀਂ ਜਾਂਚ ਤੋਂ ਬਾਅਦ ਸੁਨੀਲ ਜਾਖੜ ਦੇ ਖਿਲਾਫ ਐਸਸੀ-ਐਸਟੀ ਐਕਟ (ਐਟ੍ਰੋਸਿਟੀ) ਦੇ ਤਹਿਤ ਮਾਮਲਾ ਦਰਜ ਕਰਨ ਲਈ ਕਿਹਾ ਹੈ। ਜੇਕਰ ਜਲੰਧਰ ਪੁਲਿਸ 15 ਦਿਨਾਂ ਦੇ ਅੰਦਰ ਕਾਰਵਾਈ ਨਹੀਂ ਕਰਦੀ ਤਾਂ ਪੁਲਿਸ ਕਮਿਸ਼ਨਰ ਜਾਂ ਉਨ੍ਹਾਂ ਦੇ ਕਿਸੇ ਵੀ ਨੁਮਾਇੰਦੇ ਨੂੰ ਐਸ.ਸੀ.ਕਮਿਸ਼ਨ ਸਾਹਮਣੇ ਪੇਸ਼ ਹੋਣਾ ਪਵੇਗਾ।


ਜਿਕਰਯੋਗ ਹੈ ਕਿ ਕਾਂਗਰਸ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਇੰਟਰਵਿਊ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਅਜਿਹੇ ਨੇਤਾ ਹਨ ਜੋ ਖੁਦ ਕਹਿੰਦੇ ਹਨ ਕਿ ਉਨ੍ਹਾਂ ਦਾ ਝੋਲਾ ਛੋਟਾ ਸੀ, ਪਰ ਹਾਈਕਮਾਂਡ ਨੇ ਇਸ ਤੋਂ ਵੱਧ ਦਿੱਤਾ। ਜਾਖੜ ਨੇ ਜੀ-23 ਦੇ ਨੇਤਾਵਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਹੇਠਾਂ ਤੋਂ ਉਠਾ ਕੇ ਸਿਰ 'ਤੇ ਬਿਠਾ ਕੇ ਨਹੀਂ ਰੱਖਣਾ ਚਾਹੀਦਾ। ਇਸ ਨੂੰ ਲੈ ਕੇ ਐੱਸਸੀ ਆਗੂ ਗੁੱਸੇ 'ਚ ਆ ਗਏ। ਹਾਲਾਂਕਿ ਜਾਖੜ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਅਜਿਹਾ ਕਹਿਣ ਦਾ ਕੋਈ ਇਰਾਦਾ ਨਹੀਂ ਹੈ। ਉਹ ਪਹਿਲਾਂ ਹੀ ਅਫਸੋਸ ਪ੍ਰਗਟ ਕਰ ਚੁੱਕਾ ਸੀ।

Get the latest update about CONGRESS PARTY, check out more about POLITICS NEWS, CHARANJIT SINGH CHANNI, G23 & TRUESCOOPPUNJABI

Like us on Facebook or follow us on Twitter for more updates.