ਜਲੰਧਰ DAVIET: ਦੋ ਧੜਿਆਂ ਦੇ ਆਪਸੀ ਟੱਕਰਾਂ 'ਚ ਤੀਜੀ ਮੰਜਿਲ ਤੋਂ ਡਿੱਗੇ 2 ਨੌਜਵਾਨ, ਇਕ ਦੀ ਮੌਕੇ ਤੇ ਮੌਤ

ਬੀਤੀ ਰਾਤ ਵਿਦਿਆਰਥੀਆਂ ਦੇ ਦੋ ਧੜੇ ਆਪਸ 'ਚ ਭਿੜ ਗਏ। ਇਨ੍ਹਾਂ ਵਿਦਿਆਰਥੀਆਂ ਧੜਿਆਂ ਦਾ ਆਪਸੀ ਝਗੜਾ ਇਨਾ ਵੱਧ ਗਿਆ ਕਿ ਲੜਾਈ-ਝਗੜੇ ਦੌਰਾਨ ਦੋ ਨੌਜਵਾਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ...

ਮਾਮਲਾ ਜਲੰਧਰ ਦੇ DAVIET ਕਾਲਜ ਦਾ ਹੈ ਜਿਥੇ ਬੀਤੀ ਰਾਤ ਵਿਦਿਆਰਥੀਆਂ ਦੇ ਦੋ ਧੜੇ ਆਪਸ 'ਚ ਭਿੜ ਗਏ। ਇਨ੍ਹਾਂ ਵਿਦਿਆਰਥੀਆਂ ਧੜਿਆਂ ਦਾ ਆਪਸੀ ਝਗੜਾ ਇਨਾ ਵੱਧ ਗਿਆ ਕਿ ਲੜਾਈ-ਝਗੜੇ ਦੌਰਾਨ ਦੋ ਨੌਜਵਾਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਜਿਨ੍ਹਾਂ 'ਚੋਂ ਇਕ ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਨਿੱਜੀ ਹਸਪਤਾਲ 'ਚਦਾਖਿਲ ਕਰਵਾਇਆ ਗਿਆ ਹੈ।  


ਜਾਣਕਾਰੀ ਮੁਤਾਬਿਕ ਮ੍ਰਿਤਕ ਵਿਦਿਆਰਥੀ ਦੀ ਪਛਾਣ ਕਿਸ਼ਨ ਕੁਮਾਰ ਯਾਦਵ ਵਜੋਂ ਹੋਈ ਹੈ ਅਤੇ ਜ਼ਖਮੀ ਹੋਏ ਵਿਦਿਆਰਥੀ ਦਾ ਨਾਂ ਪਵਨ ਕੁਮਾਰ ਦੱਸਿਆ ਜਾ ਰਿਹਾ ਹੈ। ਦੋਵੇਂ ਵਿਦਿਆਰਥੀ ਬਿਹਾਰ ਦੇ ਰਹਿਣ ਵਾਲੇ ਹਨ। ਹਾਲੇ ਤੱਕ ਇਸ ਲੜਾਈ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ।  

Get the latest update about jalandhar police, check out more about jalandhar news, daviet news & jalandhar daviet

Like us on Facebook or follow us on Twitter for more updates.