ਜਲੰਧਰ: ਸੋਢਲ ਮੰਦਿਰ 'ਚ ਹੋਇਆ ਵਿਵਾਦ, ਗੁਰਦੁਆਰਾ ਸਾਹਿਬ ਦੀ ਹੱਦ ਨੂੰ ਲੈਕੇ ਹਾਲਤ ਬਣੇ ਤਣਾਅ ਪੂਰਨ

ਜਲੰਧਰ ਦੇ ਪ੍ਰਸਿੱਧ ਸੋਢਲ ਮੰਦਿਰ 'ਚ ਅੱਜ ਗੁਰਦੁਆਰਾ ਸਾਹਿਬ ਦੀ ਹੱਦਬੰਦੀ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਵਿਵਾਦ ਇਸ ਹੱਦ ਤੱਕ ਵੱਧ ਗਿਆ ਕਿ ਮੌਕੇ 'ਤੇ ਭਾਰੀ ਪੁਲਸ ਫੋਰਸ ਬੁਲਾਣੀ ਪਈ

ਜਲੰਧਰ ਦੇ ਪ੍ਰਸਿੱਧ ਸੋਢਲ ਮੰਦਿਰ 'ਚ ਅੱਜ ਗੁਰਦੁਆਰਾ ਸਾਹਿਬ ਦੀ ਹੱਦਬੰਦੀ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਵਿਵਾਦ ਇਸ ਹੱਦ ਤੱਕ ਵੱਧ ਗਿਆ ਕਿ ਮੌਕੇ 'ਤੇ ਭਾਰੀ ਪੁਲਸ ਫੋਰਸ ਬੁਲਾਣੀ ਪਈ। ਜਿਸ ਤੋਂ ਬਾਅਦ ਕਈ ਹਿੰਦੂ ਸੰਗਠਨਾਂ ਦੇ ਨੁਮਾਇੰਦੇ ਅਤੇ ਸੰਤ ਸਮਾਜ ਦੇ ਮੈਂਬਰ ਵੀ ਸੋਢਲ ਮੰਦਿਰ ਪਹੁੰਚ ਗਏ। ਇਨ੍ਹਾਂ ਸੰਤ ਸਮਾਜ ਅਤੇ ਹਿੰਦੂ ਸੰਗਠਨਾਂ ਨੇ ਮੰਦਰ ਦੇ ਬਾਹਰ ਪੱਕਾ ਮੋਰਚਾ ਲਗਾ ਲਿਆ ਹੈ। ਫਿਲਹਾਲ ਮੌਕੇ 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। 


ਜਾਣਕਾਰੀ ਮੁਤਾਬਿਕ 9 ਸਤੰਬਰ ਨੂੰ ਅਨੰਤ ਚੌਦਸ ਦੇ ਦਿਨ ਸ਼੍ਰੀ ਸਿੱਧ ਬਾਬਾ ਸੋਢਲ 'ਚ ਹੋਣ ਵਾਲੇ ਮੇਲੇ ਲਈ ਚੱਡਾ ਭਾਈਚਾਰਾ ਵੱਲੋਂ ਸਫ਼ਾਈ ਕਰਵਾਈ ਜਾ ਰਹੀ ਸੀ। ਇਸ ਦੌਰਾਨ ਸੇਵਾਦਾਰਾਂ ਨੂੰ ਮੰਦਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲਗਾਏ ਬੂਟੇ ਹਟਾਉਣ ਤੋਂ ਰੋਕ ਦਿੱਤਾ ਗਿਆ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲ ਕਰਨ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ। ਜਿਸ ਕਾਰਨ ਚੱਡਾ ਭਾਈਚਾਰਾ ਅਤੇ ਸ਼੍ਰੀ ਬਾਬਾ ਸੋਢਲ ਮੰਦਰ ਤਾਲਾਬ ਕਾਰ ਸੇਵਾ ਕਮੇਟੀ ਸਮੇਤ ਹਿੰਦੂ ਸੰਗਠਨ ਅਤੇ ਸੰਤ ਸਮਾਜ ਦੇ ਲੋਕ ਵੀ ਇਥੇ ਪਹੁੰਚ ਗਏ।

ਇਸ ਦੌਰਾਨ ਹਿੰਦੂ ਸੰਗ੍ਰਹਨ ਅਤੇ ਸ਼ਿਵ ਸੈਨਾ ਦੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਪਹਿਲਾਂ ਹੀ ਇਸ ਮਾਮਲਾ ਤੋਂ ਜਾਣੋ ਸੀ ਪਰ 4 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਨੇ ਗੰਭੀਰਤਾ ਨਹੀਂ ਦਿਖਾਈ। ਜਿਸ ਦੇ ਚੱਲਦਿਆਂ ਅਤੇ ਸੰਤ ਸਮਾਜ ਨੂੰ ਨਾਲ ਲੈ ਕੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਦੇ ਬਾਹਰ ਪੱਕਾ ਮੋਰਚਾ ਲਗਾਇਆ ਗਿਆ ਹੈ।
 


 

Get the latest update about jalandhar news, check out more about sikh gurduwara committee, sodal mandir & news in punjabi

Like us on Facebook or follow us on Twitter for more updates.