ਜਲੰਧਰ ਵਿਖੇ ਟਰੈਵਲ ਏਜੰਟਾਂ ਤੇ ED ਦਾ ਸ਼ਿਕੰਜਾ, ਅਮਰੀਕਾ ਤੋਂ ਕੀਤੇ ਡਿਪੋਰਟ ਨਾਲ ਜੁੜ ਰਿਹੈ ਮਾਮਲਾ

ਪਿਛਲੇ ਦਿਨੀ ਮੀਡਿਆ 'ਚ ਅਮਰੀਕਾ ਤੋਂ ਕਰੀਬਨ 450 ਬੰਦਿਆਂ ਦੇ ਡਿਪੋਰਟ ਹੋਣ ਖ਼ਬਰਾਂ ਸੁਰਖੀਆਂ 'ਚ ਸਨ ਤੇ ਦੱਸਿਆ ਜਾਂਦਾ ਹੈ ਕਿ ਇਸ ਈਡੀ ਦੀ ਰੇਡ ਨੂੰ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੁਤਰਾਂ ਮੁਤਾਬਕ ਜਲੰਧਰ ਦੇ ਬੱਸ ਸਟੈਂਡ ਦੇ ਕੋਲ੍ਹ ਵਿਦੇਸ਼ ਭੇਜਣ ਦੇ ਨਾਮ...

ਜਲੰਧਰ— ਪਿਛਲੇ ਦਿਨੀ ਮੀਡਿਆ 'ਚ ਅਮਰੀਕਾ ਤੋਂ ਕਰੀਬਨ 450 ਬੰਦਿਆਂ ਦੇ ਡਿਪੋਰਟ ਹੋਣ ਖ਼ਬਰਾਂ ਸੁਰਖੀਆਂ 'ਚ ਸਨ ਤੇ ਦੱਸਿਆ ਜਾਂਦਾ ਹੈ ਕਿ ਇਸ ਈਡੀ ਦੀ ਰੇਡ ਨੂੰ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੁਤਰਾਂ ਮੁਤਾਬਕ ਜਲੰਧਰ ਦੇ ਬੱਸ ਸਟੈਂਡ ਦੇ ਕੋਲ੍ਹ ਵਿਦੇਸ਼ ਭੇਜਣ ਦੇ ਨਾਮ ਤੇ ਮੋਟੀ ਠੱਗੀ ਮਾਰੀ ਜਾਂਦੀ ਹੈ। ਜਿਸ ਦੇ ਨਾਲ ਬਹੁਤ ਵੱਡੀ ਰਕਮ ਹਵਾਲੇ ਰਾਹੀਂ ਬਾਹਰ ਭੇਜੀ ਜਾ ਰਹੀ ਹੈ। ਡਿਪੋਰਟ ਹੋਏ ਬੰਦਿਆਂ ਕੋਲੋ 25 ਲੱਖ ਦੀ ਰਕਮ ਵਸੂਲੀ ਜਾਂਦੀ ਰਹੀ ਹੈ। ਸੂਤਰਾਂ ਮੁਤਾਬਕ ਏਜੰਟਾਂ ਤੇ ਈਡੀ ਦੀ ਅੱਜ ਦੀ ਕਾਰਵਾਈ ਹਵਾਲੇ ਦੀ ਰਾਸ਼ੀ ਨਾਲ ਜੁੜੀ ਹੋ ਸਕਦੀ ਹੈ।

ਕੈਨੇਡਾ 'ਚ ਜਲੰਧਰ ਦੀ ਪ੍ਰਭਲੀਨ ਦੇ ਕਤਲ ਕੇਸ 'ਤੇ ਪਿਤਾ ਦਾ ਬਿਆਨ, ਕਿਹਾ- ''ਕੀ ਕਸੂਰ ਸੀ ਮੇਰੀ ਧੀ ਦਾ''

ਹੁਣ ਪੜਤਾਲ ਤੋਂ ਬਾਦ ਹੀ ਸਹੀ ਤੱਥ ਸਾਹਮਣੇ ਆਉਣਗੇ। ਏ. ਜੀ. ਆਈ ਬਿਜ਼ਨੈੱਸ ਸੈਂਟਰ ਜਲੰਧਰ 'ਤੇ ਸਵੇਰੇ-ਸਵੇਰੇ 4:00 ਵਜੇ ਦੇ ਕਰੀਬ ਈਡੀ ਨੇ 3 ਇਮੀਗ੍ਰੇਸ਼ਨ ਅਤੇ ਟ੍ਰੈਵਲ ਏਜੰਟਾਂ 'ਤੇ ਰੇਡ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਤਿੰਨਾਂ ਏਜੰਟਾਂ 'ਚ ਰਮਨ ਕੁਮਾਰ (ਏਅਰ ਕਾਰਪੋਰੇਟ), ਗੁਨਦੀਪ ਸਿੰਘ (ਗੁਰਕੁਲ ਗਲੋਬਲ) ਅਤੇ ਸਰਬਜੀਤ ਸਿੰਘ ਸ਼ਰਮਾ (ਟੀਐੱਨਐੱਸ ਮਾਈਗ੍ਰੇਸ਼ਨ) ਸ਼ਾਮਲ ਹੈ। ਇਨ੍ਹਾਂ ਸਾਰਿਆਂ ਦੇ ਏ.ਜੀ.ਆਈ ਬਿਜ਼ਨੈੱਸ ਸੈਂਟਰ 'ਤੇ ਸਥਿਤ ਦਫਤਰਾਂ ਅਤੇ ਘਰਾਂ 'ਚ ਰੇਡ ਜਾਰੀ ਹੈ।

Get the latest update about Punjab News, check out more about Jalandhar ED Raid, Jalandhar News, AGI Business Center & ED Raid Immigration Travel Agents

Like us on Facebook or follow us on Twitter for more updates.