ਜਲੰਧਰ ਇਲੈਕਸ਼ਨ ਰਿਜ਼ਲਟ: ਜਲੰਧਰ ਪਾਲਿਟਿਕ੍ਸ 'ਚ ਆਪ ਦਾ ਆਗਾਜ਼ , ਪਰਗਟ ਸਿੰਘ ਨੇ ਬਚਾਈ ਆਪਣੀ ਸੀਟ

ਜਲੰਧਰ ਉੱਤਰੀ, ਪੱਛਮੀ ਅਤੇ ਕੇਂਦਰੀ 5 ਸੀਟਾਂ ਤੋਂ ਇਲਾਵਾ ਸ਼ਾਹਕੋਟ, ਆਦਮਪੁਰ ਅਤੇ ਫਿਲੌਰ ਦੀਆ ਵੀ ਅਹਿਮ ਸੀਟਾਂ...

ਜਲੰਧਰ ਵਿਧਾਨ ਸਭਾ ਹਲਕਾ ਤੋਂ 9 ਸੀਟਾਂ  ਦਾ ਰਿਜ਼ਲਟ ਆ ਗਿਆ ਹੈ। ਜਲੰਧਰ ਵਿਧਾਨ ਸਭ ਹਲਕੇ ਦੇ ਚੋਣ ਨਤੀਜੇ ਮਿਲੇ ਜੂਲੇ ਨਜ਼ਰ ਆ ਰਹੇ ਹਨ। ਜਿਸ 'ਚ ਹੁਣ ਤੱਕ ਆਮ ਆਦਮੀ ਪਾਰਟੀ ਪਹਿਲੀ ਵਾਰ ਜਲੰਧਰ ਹਲਕੇ 'ਚ ਆਪਣੇ ਪੈਰ ਪੱਕੇ ਕਰ ਰਹੀ ਹੈ। ਜਲੰਧਰ ਉੱਤਰੀ, ਪੱਛਮੀ ਅਤੇ ਕੇਂਦਰੀ 5 ਸੀਟਾਂ ਤੋਂ ਇਲਾਵਾ ਸ਼ਾਹਕੋਟ, ਆਦਮਪੁਰ ਅਤੇ ਫਿਲੌਰ ਦੀਆ ਵੀ ਅਹਿਮ ਸੀਟਾਂ ਹਨ । ਨਕੋਦਰ ਤੋਂ ਅਕਾਲੀ ਦਲ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।
* ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ। 
* ਜਲੰਧਰ ਕੈਂਟ ਨੂੰ ਜਲੰਧਰ ਹਲਕੇ ਦੀ ਹੋਟ ਸੀਟ ਮਨਿਆ ਜਾਂਦਾ ਹੈ।  ਇਸ ਸੀਟ ਤੇ ਕਾਂਗਰਸ ਪਾਰਟੀ ਉਮੀਦਵਾਰ ਪਰਗਟ ਸਿੰਘ 2889 ਵੋਟਾਂ ਨਾਲ ਜਿੱਤ ਜਾਸੀਲ ਕੀਤੀ ਹੈ।  
* ਨਕੋਦਰ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਦੀ ਉਮੀਦਵਾਰ ਇੰਦਰਜੀਤ ਕੌਰ ਮਾਨ ਨੇ ਜਿੱਤ ਹਾਸਿਲ ਕੀਤੀ ਹੈ। 
*ਜਲੰਧਰ ਉੱਤਰੀ ਸੀਟ ਤੋਂ ਕਾਂਗਰਸ ਦੇ ਬਾਵਾ ਹੈਨਰੀ ਨੇ 4576 ਵੋਟ ਹਾਸਿਲ ਕੀਤੇ ਹਨ।
*ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਨੇ ਲੀਡ ਲੈ ਲਈ ਹੈ, ਉਨ੍ਹਾਂ ਰਾਜੇਂਦਰ ਬੇਰੀ ਨੂੰ 163 ਵੋਟਾਂ ਨਾਲ ਮਾਤ ਦਿੱਤੀ ਹੈ।   
*ਆਦਮਪੁਰ ਵਿਧਾਨ ਸਭ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ ਕੋਟਲੀ ਨੇ ਅਕਾਲੀ ਦਲ ਦੇ ਪਵਨ ਟੀਨੂੰ ਨੂੰ ਮਾਤ ਦਿਤੀ ਹੈ।  
*ਸ਼ਾਹਕੋਟ ਵਿਧਾਨ ਸਭ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਜਿੱਤ ਹਾਸਿਲ ਕੀਤੀ ਹੈ।  ਹੁਣ ਤੱਕ ਦੇ ਅੰਕੜਿਆਂ ਮੁਤਾਬਕ ਹਰਦੇਵ ਸਿੰਘ ਨੇ 7672 ਵੋਟਾਂ ਹਾਸਿਲ ਕਰਕੇ ਬਚਿਤਰ ਸਿੰਘ ਨੂੰ ਹਰਾਇਆ ਹੈ।
*ਫਿਲੌਰ ਸੀਟ ਦੀ ਗੱਲ ਕੀਤੀ ਜਾਵੇ ਤਾ ਇਥੇ ਕਾਂਗਰਸ ਪਾਰਟੀ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੇ ਜਿੱਤ ਹਾਸਿਲ ਕੀਤੀ ਹੈ।  
*ਜਲੰਧਰ ਪੱਛਮੀ ਤੋਂ 'ਆਪ' ਦੇ  ਸ਼ੀਤਲ ਅੰਗੁਰਾਲ ਨੇ ਕਾਂਗਰਸ ਦੇ ਸੁਸ਼ੀਲ ਰਿੰਕੂ ਨੂੰ 1210 ਵੋਟਾਂ ਨਾਲ ਹਰਾਇਆ।