ਜਲੰਧਰ: ਸੈਫਰਨ ਮਾਲ 'ਚ GST ਵਿਭਾਗ ਦੀ ਰੇਡ, ਸਚਦੇਵਾ ਸ਼ੋਅਰੂਮ ਦੇ ਰਿਕਾਰਡ ਖੰਗਾਲ ਲਈ ਗਈ ਤਲਾਸ਼ੀ

ਤਿਉਹਾਰਾਂ ਦੇ ਸੀਜ਼ਨ ਦੌਰਾਨ ਸੈਫਰਨ ਮਾਲ ਸਥਿਤ ਸਚਦੇਵਾ ਦੇ ਸ਼ੋਅਰੂਮ 'ਤੇ ਜੀ.ਐੱਸ.ਟੀ ਵਿਭਾਗ ਵੱਲੋਂ ਰੇਡ ਕੀਤੀ ਗਿਆ ਹੈ। ਇਸ ਦੌਰਾਨ ਜੀਐੱਸਟੀ ਵਿਭਾਗ ਵੱਲੋਂ ਰਿਕਾਰਡ ਜ਼ਬਤ ਕੀਤੇ ਗਏ...

ਤਿਉਹਾਰਾਂ ਦੇ ਸੀਜ਼ਨ ਦੌਰਾਨ ਸੈਫਰਨ ਮਾਲ ਸਥਿਤ ਸਚਦੇਵਾ ਦੇ ਸ਼ੋਅਰੂਮ 'ਤੇ ਜੀ.ਐੱਸ.ਟੀ ਵਿਭਾਗ ਵੱਲੋਂ ਰੇਡ ਕੀਤੀ ਗਿਆ ਹੈ। ਇਸ ਦੌਰਾਨ ਜੀਐੱਸਟੀ ਵਿਭਾਗ ਵੱਲੋਂ ਰਿਕਾਰਡ ਜ਼ਬਤ ਕੀਤੇ ਗਏ। ਇਸ ਦੌਰਾਨ ਇਥੇ ਪੁਲਿਸ ਵੀ ਨਜ਼ਰ ਆਈ। ਅਧਿਕਾਰਤ ਤੌਰ 'ਤੇ ਇਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਤਲਾਸ਼ੀ ਮੁਹਿੰਮ ਦੌਰਾਨ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸੇ ਨੂੰ ਵੀ ਸ਼ੋਅਰੂਮ ਵਿੱਚ ਆਉਣ-ਜਾਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਤਿਉਹਾਰਾਂ ਦੇ ਸੀਜ਼ਨ 'ਚ ਅਧਿਕਾਰੀ ਵੀ ਨਹੀਂ ਚਾਹੁੰਦੇ ਕਿ ਕਿਸੇ ਦਾ ਕੰਮ ਪ੍ਰਭਾਵਿਤ ਹੋਵੇ। ਅਧਿਕਾਰੀ ਆਉਣ-ਜਾਣ ਵਾਲੇ ਗਾਹਕਾਂ ਨੂੰ ਰੋਕੇ ਬਿਨਾਂ ਆਪਣਾ ਕੰਮ ਕਰ ਰਹੇ ਹਨ। ਉਹ ਬਿਨਾਂ ਕਿਸੇ ਨੂੰ ਪਰੇਸ਼ਾਨ ਕੀਤੇ ਆਪਣੇ ਸਰਚ ਆਪਰੇਸ਼ਨ 'ਚ ਰੁੱਝਿਆ ਹੋਇਆ ਹੈ।


ਦਸ ਦਈਏ ਕਿ ਜੀਐਸਟੀ ਵਿਭਾਗ ਦੀ ਲਗਾਤਾਰ ਤਲਾਸ਼ੀਆਂ ਕਾਰਨ ਵਪਾਰੀ ਵਰਗ ਨਾਰਾਜ਼ ਨਜ਼ਰ ਆ ਰਿਹਾ ਹੈ। ਵਪਾਰੀਆਂ ਨੇ ਵੀ ਇਸ 'ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਵਾਰ-ਵਾਰ ਤਲਾਸ਼ੀ ਲੈਣ ਨਾਲ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਇਕ ਪਾਸੇ ਸਰਕਾਰ ਇੰਸਪੈਕਟਰੀ ਰਾਜ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਮੌਜੂਦਾ ਸਮੇਂ ਵਿਚ ਇੰਸਪੈਕਟਰੀ ਰਾਜ ਤੋਂ ਵੀ ਬਦਤਰ ਸਥਿਤੀ ਹੈ।

Get the latest update about JALANDHAR NEWS, check out more about NEWS IN PUNJABI GST RAIOD & SAFFRON MALL GST RAID

Like us on Facebook or follow us on Twitter for more updates.