ਜਲੰਧਰ: ਲਾਲਚ ਦੇ ਚੱਕਰ 'ਚ ਜਾਨਵਰਾਂ ਤੇ ਅੱਤਿਆਚਾਰ ਕਰ ਰਹੇ ਇਨਸਾਨ

ਜਲੰਧਰ ਵਿੱਚ ਗਰਮੀ ਕਰਕੇ ਜਿੱਥੇ ਆਮ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਉਥੇ ਹੀ ਕੁਝ ਲੋਕ ਏਦਾਂ ਦੇ ਵੀ ਨੇ ਜੋ ਜਾਨਵਰਾਂ ਤੇ ਵੀ ਤਰਸ ਨਹੀਂ ਖਾਂਦੇ। ਜਲੰਧਰ ਦੇ ਫੁੱਟਬਾਲ ਚੌਂਕ ਕੋਲਇਹ ਨਜ਼ਾਰਾ ਦੇਖਣ ਨੂੰ ਮਿਲਿਆ...

ਪੰਜਾਬ ਦੇ ਪੂਰੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਪੈਣ ਦੇ ਕਾਰਨ ਜਿੱਥੇ ਲੋਕਾਂ ਦਾ ਬੁਰਾ ਹਾਲ ਹੈ ਓਥੇ ਹੀ ਜੀਵ ਜੰਤੂ ਦਾ ਵੀ ਗਰਮੀ ਨਾਲ ਬੁਰਾ ਹਾਲ ਹੈ। ਜਲੰਧਰ ਵਿੱਚ ਗਰਮੀ ਕਰਕੇ ਜਿੱਥੇ ਆਮ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਉਥੇ ਹੀ ਕੁਝ ਲੋਕ ਏਦਾਂ ਦੇ ਵੀ ਨੇ ਜੋ ਜਾਨਵਰਾਂ ਤੇ ਵੀ ਤਰਸ ਨਹੀਂ ਖਾਂਦੇ। ਜਲੰਧਰ ਦੇ ਫੁੱਟਬਾਲ ਚੌਂਕ ਕੋਲਇਹ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਘੋੜੇ ਦੇ ਪਿੱਛੇ 10 ਕੁਇੰਟਲ ਤੋਂ ਵੀ ਜ਼ਿਆਦਾ ਸਰੀਆ ਲੱਗਿਆ ਹੋਇਆ ਸੀ ਤੇ ਇਨੀ ਗਰਮੀ ਦੇ ਕਰਕੇ ਘੋੜਾ ਬੇਹੋਸ਼ ਹੋ ਕੇ ਸੜਕ ਤੇ ਡਿੱਗ ਗਿਆ।

ਜਲੰਧਰ ਦੇ ਫੁੱਟਬਾਲ ਚੌਂਕ ਦੇ ਕੋਲ ਸਮਾਨ ਲੈ ਜਾਣ ਵਾਲਾ ਘੋੜੇ ਦਾ ਅਜਿਹਾ ਹਸ਼ਰ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ। ਘੋੜੇ ਦੇ ਪਿੱਛੇ 10 ਕੁਇੰਟਲ ਤੋਂ ਵੀ ਜ਼ਿਆਦਾ ਸਰੀਆ ਲੱਦਿਆ ਗਿਆ ਸੀ। ਹੋਰ ਤਾਂ ਹੋਰ ਘੋੜੇ ਨੂੰ ਚਾਬੁਕ ਨਾਲ ਵੀ ਮਾਰੀਆ ਜਾ ਰਿਹਾ ਸੀ। ਪਰ ਸਰੀਆ ਛੱਡਣ ਜਾਂਦੇ ਸਮੇਂ ਗਰਮੀ ਦੇ ਬੁਰੇ ਹਾਲ ਨਾਲ ਘੋੜਾ ਬੇਹੋਸ਼ ਹੋ ਕੇ ਸੜਕ ਤੇ ਡਿੱਗਿਆ। ਜਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਘੋੜਾ ਤੇ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। 


ਉਥੇ ਹੀ ਨਿੱਜੀ ਸੰਸਥਾ ਦੀ ਮਹਿਲਾ ਜਸਮੀਤ ਨੇ ਦੱਸਿਆ ਕੀ 10 ਕੁਇੰਟਲ ਤੋਂ ਵੀ ਜ਼ਿਆਦਾ ਸਰੀਆ ਘੋੜੇ ਤੇ ਲੱਦ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਨੀ ਗਰਮੀ ਕਾਰਨ ਇਕ ਤਰਫਾ ਆਮ ਇਨਸਾਨ AC ਤੋਂ ਨਹੀਂ ਨਿਕਲਦਾ ਉੱਥੇ ਇੱਕ ਘੋੜੇ ਦੇ ਮਾਲਕ ਨੇ ਘੋੜੇ ਨਾਲ ਬਦਸਲੂਕੀ ਕਰਦੇ ਹੋਏ ਕਿੰਨਾ ਵਜ਼ਨ ਲਾ ਦਿੱਤਾ ਕਿ ਘੋੜਾ ਸੜਕ ਵਿੱਚ ਹੀ ਬੇਹੋਸ਼ ਹੋ ਗਿਆ। 

ਮੌਕੇ ਤੇ ਪਹੁੰਚੇ ਪੁਲਿਸ ਨੇ ਦੱਸਿਆ ਕਿ ਘੋੜੇ ਤੇ ਸਮਾਨ ਨੂੰ ਫਿਲਹਾਲ ਥਾਣੇ ਲਿਜਾਇਆ ਜਾ ਰਿਹਾ ਹੈ ਤਫ਼ਤੀਸ਼ ਦੌਰਾਨ ਜੋ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਘੋੜੇ ਦਾ ਮਾਲਕ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਤਾਂ ਪਹਿਲੇ  ਉਸ ਨੇ ਕਿਹਾ ਕਿ ਤਿੰਨ ਰੇੜ੍ਹੀਆਂ ਤੇ ਸੱਤ-ਅੱਠ ਕੁਇੰਟਲ ਸਰੀਆਂ ਲੱਦਿਆ ਗਿਆ ਸੀ ਤੇ ਉਹਨਾਂ ਦਾ ਇਕ ਬਿੱਲ ਬਣਿਆ ਸੀ।  ਪਰ ਬਾਅਦ ਵਿਚ ਉਨ੍ਹਾਂ ਵੱਲੋਂ ਆਪਣੀ ਗਲਤੀ ਮੰਨ ਲਈ ਗਈ ਤੇ ਕਿਹਾ ਕਿ ਅੱਗੇ ਤੋਂ ਨਹੀਂ ਹੋਵੇਗਾ ।

Get the latest update about greed, check out more about jalandhar, jalandhar news, Punjab & punjab police

Like us on Facebook or follow us on Twitter for more updates.