ਜਲੰਧਰ ਇੰਪਰੂਵਮੈਂਟ ਟਰੱਸਟ ਬਣਿਆ ਕਰਪਸ਼ਨ ਦਾ ਅੱਡਾ , ਜਾਣੋ ਉਹ ਕਿੱਸੇ ਜੋ ਅਫਸਰਸ਼ਾਹੀ ਨੂੰ ਕਰਦੇ ਨੇ ਬੇਨਕਾਬ

ਜਲੰਧਰ ਇੰਪਰੂਵਮੈਂਟ ਟਰੱਸਟ ਲਗਾਤਾਰ ਹੀ ਆਪਣੇ ਕੰਮ, ਆਪਣੇ ਫੈਸਲਿਆਂ ਤੇ ਅਫਸਰਸ਼ਾਹੀ ਕਾਰਨ ਚਰਚਾ 'ਚ ਰਹਿੰਦਾ ਹੈ। ਜਲੰਧਰ ਇੰਪਰੂਵਮੈਂਟ ਟਰਸਟ ਨੂੰ ਕਰਪਸ਼ਨ ਦਾ ਅੱਡਾ ਮੰਨਿਆ ਜਾਂਦਾ ਹੈ। ਇਸ ਦੇ ਅਧਿਕਾਰੀਆਂ ਨੂੰ ਕਈ ਵਾਰ ਪ੍ਰਸਾਸ਼ਨ ਦੇ ਨਿਯਮ ਕਾਨੂੰਨ ਦੀਆਂ ਧਜੀਆਂ ਉਡਾਉਂਦੇ ਦੇਖੀਆਂ ਜਾਂਦਾ ਹੈ ਜਿਸ ਦੇ ਚਲਦਿਆ ਉਕਤ ਅਫਸਰ ਨੂੰ ਅਗਾਂਹ ਵੀ ਕੀਤਾ ਜਾਂਦਾ ਹੈ ਪਰ ਇਨ੍ਹਾਂ ਅਧਿਕਾਰੀਆਂ...

ਜਲੰਧਰ ਇੰਪਰੂਵਮੈਂਟ ਟਰੱਸਟ ਲਗਾਤਾਰ ਹੀ ਆਪਣੇ ਕੰਮ, ਆਪਣੇ ਫੈਸਲਿਆਂ ਤੇ ਅਫਸਰਸ਼ਾਹੀ ਕਾਰਨ ਚਰਚਾ 'ਚ ਰਹਿੰਦਾ ਹੈ। ਜਲੰਧਰ ਇੰਪਰੂਵਮੈਂਟ ਟਰਸਟ ਨੂੰ ਕਰਪਸ਼ਨ ਦਾ ਅੱਡਾ ਮੰਨਿਆ ਜਾਂਦਾ ਹੈ। ਇਸ ਦੇ ਅਧਿਕਾਰੀਆਂ ਨੂੰ ਕਈ ਵਾਰ ਪ੍ਰਸਾਸ਼ਨ ਦੇ ਨਿਯਮ ਕਾਨੂੰਨ ਦੀਆਂ ਧਜੀਆਂ ਉਡਾਉਂਦੇ ਦੇਖੀਆਂ ਜਾਂਦਾ ਹੈ ਜਿਸ ਦੇ ਚਲਦਿਆ ਉਕਤ ਅਫਸਰ ਨੂੰ  ਅਗਾਂਹ ਵੀ ਕੀਤਾ ਜਾਂਦਾ ਹੈ ਪਰ ਇਨ੍ਹਾਂ ਅਧਿਕਾਰੀਆਂ ਅਫਸਰਾਂ ਦੇ ਹੋਂਸਲੇ ਇਨੇ ਵੱਧ ਚੁੱਕੇ ਹਨ ਕਿ ਇਹ ਹੁਣ ਜਲੰਧਰ ਡੀਸੀ ਤੱਕ ਦੇ ਹੁਕਮਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ। ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਜਦੋ ਜਲੰਧਰ ਡੀਸੀ ਨੂੰ ਇਹਨਾਂ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਰਜ਼ ਹੋਈ ਤਾਂ ਉਨ੍ਹਾਂ ਇਨ੍ਹਾਂ ਅਧਿਕਾਰੀ ਨੂੰ ਕੁਝ ਦਿਨਾਂ ਦਾ ਸਮਾਂ ਦੇਂਦੇ ਹੋਏ ਰਿਪੋਰਟ ਦੇਣ ਲਈ ਕਿਹਾ ਪਰ ਇਨ੍ਹਾਂ ਅਫਸਰਾਂ ਵਲੋਂ ਲਾਪਰਵਾਹੀ ਦੀ ਸਭ ਹਦਾ ਪਾਰ ਕਰਦਿਆਂ ਹੋਏ ਡੀਸੀ ਨੂੰ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ ਤੇ ਹੁਣ ਡੀਸੀ ਵਲੋਂ ਇਨ੍ਹਾਂ ਕਰੱਪਟ ਅਫਸਰ ਦੇ ਖਿਲਾਫ ਕਾਰਵਾਈ ਦੇ ਆਦੇਸ਼ ਦੇ ਦਿੱਤੇ ਹਨ ਤੇ ਜਵਾਨਦੇਈ ਲਈ ਸਮਾਂ ਦਿੱਤਾ ਗਿਆ ਹੈ।  


ਜਲੰਧਰ ਇੰਪਰੂਵਮੈਂਟ ਟ੍ਰਸਟ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਚ ਰਹਿੰਦਾ ਹੈ ਉਹ ਬੇਸ਼ਕ ਚੋਣਾਂ ਦਾ ਸਮਾਂ ਹੋਵੇ ਜਾਂ ਲੋਕਾਂ ਵਲੋਂ ਕੀਤੀਆਂ ਸ਼ਿਕਾਇਤਾਂ ਦੇ ਕਾਰਨ। ਮੌਜੂਦਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਡੀਸੀ ਜਲੰਧਰ ਨੇ 31 ਮਾਰਚ ਨੂੰ ਚਾਰਜ ਸੰਭਾਲਿਆ ਹੈ। ਇਸ ਦੌਰਾਨ ਉਨ੍ਹਾਂ ਵਲੋਂ ਜਲੰਧਰ ਨਗਰ ਸੁਧਾਰ ਟਰੱਸਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਲੋਕਾਂ ਵਲੋਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ। ਲੋਕਾਂ ਦੱਸਿਆ ਕਿ ਕਾਰਜ ਸਾਧਕ ਅਫਸਰ ਤੇ ਉਨ੍ਹਾਂ ਦੇ ਸਟਾਫ ਵਲੋਂ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵਲੋਂ ਜਦੋਂ ਕਾਰਜ ਸਾਧਕ ਅਫਸਰ ਨੂੰ ਇਕ ਪਲਾਟ ਉੱਤੇ ਨਾਜਾਇਜ਼ ਕਬਜ਼ੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਅਜਿਹੇ ਹੋਰ ਵੀ ਬਹੁਤ ਸਾਰੇ ਮਾਮਲੇ ਹਨ ਜੋ ਇਨ੍ਹਾਂ ਅਫਸਰ ਦੀ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦਿਮਾਗ ਦਾ ਚਿਹਰਾ ਲੋਕਾਂ ਸਾਹਮਣੇ ਲਿਆ ਸਕਦਾ ਹੈ।

*  ਦਫਤਰ ਦੇ ਹੀ ਇੱਕ ਕਰਮਚਾਰੀ ਸ਼੍ਰੀ ਅਮਰਜੀਤ ਸਿੰਘ, ਸੀਨੀਅਰ ਸਹਾਇਕ ਨੇ ਡੀਸੀ  ਨੂੰ ਇੱਕ ਸ਼ਿਕਾਇਤ ਕੀਤੀ ਕਿ ਟਰੱਸਟ ਵੱਲੋਂ ਉਸ ਲਈ ਰਿਜ਼ਰਵ ਕੀਤੇ ਗਏ ਪਲਾਟ ਨੰਬਰ1425 ਤੇ ਰੋਹਨ ਸਹਿਗਲ (ਕੋਂਸਲਰ ) ਵੱਲੋਂ ਕਬਜਾ ਕਰ ਕੇ ਨਜਾਇਜ਼ ਉਸਾਰੀ ਕਰ ਲਈ ਗਈ ਹੈ। ਜਦੋਂ ਇਸ ਸ਼ਿਕਾਇਤ ਦੇ ਤੱਥਾਂ ਸਬੰਧੀ ਕਾਰਜ ਸਾਧਕ ਅਫਸਰ ਨੂੰ ਪੁੱਛਿਆ ਗਿਆ ਕਿ ਤਾਂ ਉਸ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਐਮ.ਐਲ. ਸਹਿਗਲ, ਪ੍ਰੈਜੀਡੈਂਟ ਸੂਰਯਾ ਇਨਕਲੈਵ ਐਕਸਟੈਨਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਵੀ ਡੀਸੀ ਦੇ ਸਨਮੁੱਖ ਪੇਸ਼ ਹੋ ਕੇ ਦਰਖਾਸਤ ਦਿੱਤੀ ਗਈ ਕਿ ਉਹਨਾਂ ਨੂੰ ਉਕਤ ਸਕੀਮ ਅਧੀਨ ਹਾਲੇ ਤੱਕ ਵੀ ਪਲਾਟਾਂ ਦਾ ਪੋਜੇਸ਼ਨ ਪ੍ਰਾਪਤ ਨਹੀਂ ਹੋਇਆ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਈ ਬਾਰ ਨਗਰ ਸੁਧਾਰ ਟਰੱਸਟ ਦੇ ਦਫਤਰ ਦੇ ਚੱਕਰ ਲਗਾਏ ਗਏ ਹਨ ਪਰੰਤੂ ਹਰ ਬਾਰ ਉਹਨਾਂ ਨੂੰ ਉਸ ਦਫਤਰ ਵਿੱਚ ਖੱਜਲ ਖੁਆਰੀ ਦਾ ਸਾਹਮਣਾ ਹੀ ਕਰਨਾ ਪੈਂਦਾ ਹੈ ਅਤੇ ਕਾਰਜ ਸਾਧਕ ਅਫਸਰ ਵੱਲੋਂ ਵੀ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਡੀਸੀ ਵੱਲੋਂ ਉਕਤ ਸ਼ਿਕਾਇਤ ਤੇ ਕਾਰਜ ਸਾਧਕ ਅਫਸਰ, ਜਲੰਧਰ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਲਈ ਹਦਾਇਤ ਕੀਤੀ ਗਈ ਸੀ ਪਰੰਤੂ ਉਹਨਾਂ ਵੱਲੋਂ ਹਾਲੇ ਤੱਕ ਵੀ ਇਹ ਸਟੇਟਸ ਰਿਪੋਰਟ ਪੇਸ਼ ਨਹੀਂ ਕੀਤੀ ਗਈ ਹੈ।


* ਡੀਸੀ ਦਫਤਰ 'ਚ ਇਕ ਹੋਰ ਸ਼ਿਕਾਇਤ ਦਰਜ਼ ਕਾਰਵਾਈ ਗਈ ਜਿਸ 'ਚ ਸ਼ਿਕਾਇਤਕਰਤਾ ਸੁਦਰਸ਼ਨ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਦਾਵਾ ਮੰਡੀ ਨੇ ਸ਼ਕਾਇਤ ਦਰਜ਼ ਕਾਰਵਾਈ ਕਿ ਉਹਨਾ ਨੂੰ ਪਲਾਟ ਨੰਬਰ 128 ਅਲਾਟ ਹੋਇਆ ਸੀ ਪਰੰਤੂ ਨਗਰ ਸੁਧਾਰ ਟਰੱਸਟ ਵੱਲੋ ਇਹ ਪਲਾਟ ਸ਼੍ਰੀ ਜਸਵੰਤ ਸਿੰਘ ਨੂੰ ਅਲਾਟ ਕਰ ਦਿੱਤਾ ਗਿਆ। ਸ਼ਿਕਾਇਤ 'ਚ ਸੁਦਰਸ਼ਨ ਸਿੰਘ ਨੇ ਲਿਖਿਆ ਕਿ ਮੇਰੇ ਪਿਤਾ ਜੀ ਲੇਟ ਸ੍ਰੀ ਜਸਵੰਤ ਸਿੰਘ ਨੇ 1959 ਵਿਚ ਰਿਹੈਬੀਟੇਸ਼ਨ ਭਿਪਾਰਟਮੈਟ ਰਾਂਹੀ ਪਲਾਟ ਲਿਆ ਸੀ ਜੋ ਕਿ ਇੰਪਰੂਵਮੈਟੇ ਟਰਸਟ ਨੇ ਆਪਣੀ 81.5 ਏਕੜ ਵਿਕਾਸ ਸਕੀਮ ਦੇ ਤਹਿਤ ਗਰੀਨ ਪਾਰਕ ਵਿਚ ਪਲਾਟ ਨੰ: 128 ਰੱਖਿਆ ਹੈ। ਜਦੋਂ ਇੰਪਰੂਵਮੈਟੇ ਟਰਸਟ ਜਲੰਧਰ ਨੇ ਇਸ ਸਕੀਮ ਦਾ ਅਵਾਰਡ ਦਿੱਤਾ ਤਾਂ ਉਸ ਵਿਚ ਵੀ ਮੇਰੇ ਪਿਤਾ ਜੀ ਦਾ ਨਾਮ ਉਕਤ ਹੈ। ਦਸਤਾਵੇਜ਼ ਮੁਤਾਬਿਕ ਨਗ਼ਰ ਸੁਧਾਰ ਟੱਰਸਟ ਜਲੰਧਰ ਦੇ ਪਟਵਾਰੀ ਦੀ ਰਿਪੋਰਟ ਅਨੁਸਾਰ ਇਸ ਪਲਾਟ ਦਾ ਮਾਲਕ ਸ੍ਰੀ ਜਸਵੰਤ ਸਿੰਘ ਹੈ ਨਾਂ ਕਿ ਸ੍ਰੀਮਤੀ ਬਖਿੰਤ ਕੌਰ। ਟੱਰਸਟ ਨੇ ਮਿਤੀ 6-1-2020 ਨੂੰ ਤਹਿਸੀਲਦਾਰ-1 ਤੋਂ ਮਾਲਕ ਰਿਕਾਰਡ ਅਨੁਸਾਰ ਰਿਪੋਰਟ ਮੰਗੀ ਹੋਈ ਹੈ ਪਰ ਅੱਜ 18 ਮਹੀਨੇ ਮਗਰੋਂ ਦੀ ਇਹ ਰਿਪੋਰਟ ਨਹੀ ਦਿੱਤੀ ਗਈ ਜੋ ਕਿ ਪੰਜਾਬ ਸਰਕਾਰ ਦੇ ਕੰਮ ਕਾਜ਼ ਤੇ ਇਕ ਦਾਗ ਹੈ । ਕਿਰਪਾ ਕਰਕੇ ਇਸ ਦੀ ਇਨਕਿਉਰੀ ਕਰਵਾਈ ਜਾਵੇ ਅਤੇ ਮੈਨੂੰ ਸੂਚਿਤ ਕੀਤਾ ਜਾਵੇ। 


* ਇਹਨਾਂ ਤੋਂ ਇਲਾਵਾ ਜੇਕਰ ਅਫਸਰਾਂ ਦੀ ਲਾਪਰਵਾਹੀ ਦੀ ਗੱਲ ਕੀਤੀ ਜਾਵੇ ਤਾਂ ਉਹ ਸਭ ਹਦਾ ਪਾਰ ਦਿੰਦੇ ਹਨ। ਡੀਸੀ ਜਲੰਧਰ ਵਲੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਜਦੋ ਇਨ੍ਹਾਂ ਅਫਸਰਾਂ ਤੋਂ ਹੋਰ ਕਈ ਮਹਤੱਵਪੂਰਨ ਫਾਈਲਾਂ ਬਾਰੇ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਤਾਂ ਇਨ੍ਹਾਂ ਅਫਸਰਾਂ ਨੇ ਹਰ ਬਾਰ ਕੋਈ ਨਾ ਕੋਈ ਬਹਾਨਾ ਲਗਾ ਉਕਤ ਸਬੰਧੀ ਮੁਕੰਮਲ ਸੂਚਨਾ ਨਹੀਂ ਦਿੱਤੀ ਅਤੇ ਟਾਲ-ਮਟੋਲ ਦੀ ਨੀਤੀ ਅਪਨਾਈ ਗਈ। ਡੀਸੀ ਵੱਲੋਂ ਕੁੱਝ ਫਾਈਲਾਂ ਦਾ ਰਿਕਾਰਡ ਮੰਗਣ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਫਾਈਲਾਂ/ਰਿਕਾਰਡ ਪੂਰਵ ਚੈਅਰਮੇਨ ਪਾਸ ਹਨ ਜਦਕਿ ਕਾਰਜ ਸਾਧਕ ਅਫਸਰ ਦੀ ਇਹ ਡਿਊਟੀ ਬਣਦੀ ਸੀ ਕਿ ਉਹ ਪਹਿਲਾਂ ਵਾਲੇ ਚੈਅਰਮੈਨ ਪਾਸੋਂ ਇਹ ਫਾਈਲਾਂ ਉਸ ਦਿਨ ਹੀ ਪ੍ਰਾਪਤ ਕਰਨ ਜਿਸ ਦਿਨ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਬਤੌਰ ਚੇਅਰਮੈਨ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਤੋਂ ਕਾਰਜ ਸਾਧਕ ਅਫਸਰ ਦੀ ਘੋਰ ਲਾਪਰਵਾਹੀ ਸਾਹਮਣੇ ਆਉਂਦੀ ਹੈ। ਜਿਕਰਯੋਗ ਹੈ ਕਿ ਉਪਰੋਕਤ ਸਾਰੇ ਤੱਥਾਂ ਤੋਂ ਜਾਹਿਰ ਹੁੰਦਾ ਹੈ ਕਿ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫਸਰ ਵੱਲੋਂ ਨਾਂ ਤਾਂ ਲੋਕਾਂ ਦੀਆਂ ਸ਼ਿਕਾਇਤਾਂ/ਸਮੱਸਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਨਾ ਹੀ ਰਿਕਾਰਡ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਕੋਈ ਤਵਜੋਂ ਦਿੱਤੀ ਜਾ ਰਹੀ ਹੈ। ਇਸ ਲਈ ਸ੍ਰੀ ਪਰਮਿੰਦਰ ਸਿੰਘ ਗਿੱਲ, ਕਾਰਜ ਸਾਧਕ ਅਫਸਰ, ਨਗਰ ਸੁਧਾਰ ਟਰੱਸਟ, ਜਲੰਧਰ ਨੂੰ ਤੂਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ  ਅਤੇ ਇਹ ਵੀ ਬੇਨਤੀ ਕੀਤੀ ਗਈ ਕਿ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਅਧਿਕਾਰੀ ਨੂੰ ਨਗਰ ਸੁਧਾਰ ਟਰੱਸਟ, ਜਲੰਧਰ ਦਾ ਕਾਰਜ ਸਾਧਕ ਅਫਸਰ ਤੈਨਾਤ ਕੀਤਾ ਜਾਵੇ।  

Get the latest update about improvement trust Jalandhar, check out more about truescooppunjabi, corruption in Jalandhar, dc of Jalandhar & Jalandhar corruption

Like us on Facebook or follow us on Twitter for more updates.