ਜਲੰਧਰ ਇੰਪਰੂਵਮੈਂਟ ਟਰੱਸਟ ਮਾਮਲਾ: ਡੀਸੀ ਨੇ ਸਾਬਕਾ ਚੇਅਰਮੈਨ ਦੇ ਓਐੱਸਡੀ ਅਜੈ ਮਲਹੋਤਰਾ ਖਿਲਾਫ ਕਾਰਵਾਈ ਦੇ ਦਿੱਤੇ ਹੁਕਮ

ਨਗਰ ਸੁਧਾਰ ਟ੍ਰਸਟ ਜਲੰਧਰ ਵਲੋਂ, ਸੁਧਾਰ ਟ੍ਰਸਟ 'ਚ ਮਨਮਾਨੀ ਕਰਨ ਵਾਲੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਜਿਸ ਦੇ ਚਲਦਿਆਂ ਨਗਰ ਸੁਧਾਰ ਟ੍ਰਸਟ ਜਲੰਧਰ ਵਲੋਂ ਦਫਤਰ ਦੇ ਮਹੱਤਵਪੂਰਨ ਰਿਕਾਰਡ ਦੇ ਗੁੰਮ ਹੋਣ ਸੰਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਲਈ ਨਗਰ ਸੁਧਾਰ ਟ੍ਰਸਟ ਜਲੰਧਰ ਵਲੋਂ ਕਮਿਸ਼ਨਰ...

ਜਲੰਧਰ ਇੰਪਰੂਵਮੈਂਟ ਟਰਸਟ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਲੰਧਰ ਇੰਪਰੂਵਮੈਂਟ ਟਰਸਟ ਨੂੰ ਜਿਥੇ ਕ੍ਰਪਸ਼ਨ ਦਾ ਅੱਡਾ ਮਨਿਆ ਜਾਂਦਾ ਹੈ। ਇਸ ਦੇ ਅਧਿਕਾਰੀਆਂ ਨੂੰ ਕਈ ਵਾਰ ਪ੍ਰਸਾਸ਼ਨ ਦੇ ਨਿਯਮ ਕਾਨੂੰਨ ਦੀਆਂ ਧਜੀਆਂ ਉਡਾਉਂਦੇ ਦੇਖੀਆਂ ਜਾਂਦਾ ਹੈ ਜਿਸ ਦੇ ਚਲਦਿਆ ਉਕਤ ਅਫਸਰ ਨੂੰ ਅਗਾਂਹ ਵੀ ਕੀਤਾ ਜਾਂਦਾ ਹੈ ਪਰ ਇਨ੍ਹਾਂ ਅਧਿਕਾਰੀਆਂ ਅਫਸਰਾਂ ਦੇ ਹੋਂਸਲੇ ਇਨੇ ਵੱਧ ਚੁੱਕੇ ਹਨ ਕਿ ਇਹ ਹੁਣ ਜਲੰਧਰ ਡੀਸੀ ਤੱਕ ਦੇ ਹੁਕਮਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਹੁਣ ਇਨ੍ਹਾਂ ਮਨਮਰਜ਼ੀ ਕਰਨ ਵਾਲੇ ਅਫਸਰਾਂ ਦੇ ਖਿਲਾਫ ਸਖਤੀ ਦਿਖਾਈ ਸ਼ੁਰੂ ਕਰ ਦਿੱਤੀ ਹੈ। ਨਗਰ ਸੁਧਾਰ ਟ੍ਰਸਟ ਜਲੰਧਰ ਵਲੋਂ, ਸੁਧਾਰ ਟ੍ਰਸਟ 'ਚ ਮਨਮਾਨੀ ਕਰਨ ਵਾਲੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਜਿਸ ਦੇ ਚਲਦਿਆਂ ਨਗਰ ਸੁਧਾਰ ਟ੍ਰਸਟ ਜਲੰਧਰ ਵਲੋਂ ਦਫਤਰ ਦੇ ਮਹੱਤਵਪੂਰਨ ਰਿਕਾਰਡ ਦੇ ਗੁੰਮ ਹੋਣ ਸੰਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਲਈ  ਕਮਿਸ਼ਨਰ ਆਫ ਪੁਲਿਸ ਨੂੰ ਪੱਤਰ ਲਿਖਿਆ ਗਿਆ ਹੈ। ਜਿਸ ਤੇ ਡੀਸੀ ਵਲੋਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ। ਡੀਸੀ ਵਲੋਂ ਨਗਰ ਸੁਧਰ ਦਫਤਰ ਦੇ ਸਾਰੇ ਦਸਤਾਵੇਜ਼ ਦੀ ਗੁੰਮਸ਼ੁਦਗੀ ਬਾਰੇ ਐਫ ਆਈ ਆਰ ਦਰਜ਼ ਕਰਨ ਅਤੇ ਜ਼ਿੰਮੇਵਾਰਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀਆਂ ਬਣਦੀਆਂ ਧਾਰਾਵਾਂ ਮੁਤਾਬਕ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਗਏ ਹਨ।   
ਨਗਰ ਸੁਧਾਰ ਟ੍ਰਸਟ ਜਲੰਧਰ ਵਲੋਂ ਕਮਿਸ਼ਨਰ ਆਫ ਪੁਲਿਸ ਨੂੰ ਪੱਤਰ ਲਿਖਿਆ ਗਿਆ ਜਿਸ 'ਚ ਉਨ੍ਹਾਂ ਲਿਖਿਆ ਹੈ ਕਿ 22/03/2022 ਨੰ ਸੁਧਾਰ ਟਰੱਸਟ ਦਫ਼ਤਰ ਮੁੱਖੀ ਚੌਕਸੀ ਅਫ਼ਸਰ ਵਲੋਂ ਦੌਰਾ ਕੀਤਾ ਗਿਆ। ਦੌਰੇ ਦੋਰਾਨ ਉਨ੍ਹਾਂ ਵੱਲੋਂ ਡਿਸਪੈਚ ਰਜਿਸਟਰ (ਮਿਤੀ 29/09/2021 ਤੋਂ ਪਹਿਲਾਂ ਦਾ ), ਕੈਸ਼ ਬੁੱਕ ਕੁਝ ਸੇਲ ਫਾਈਲਾ, ਰਸੀਦ ਬੁੱਕ ਅਤੇ ਹੋਰ ਕਈ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ। ਜਿਸ ਸਬੰਧੀ ਸਬੰਧਤ ਸਟਾਫ ਵੱਲੋਂ ਉਕਤ ਸਾਰਾ ਰਿਕਾਰਡ ਉਸ ਸਮੇਂ ਦੇ ਚੇਅਰਮੈਨ ਵੱਲੋਂ ਇਸੇ ਹੀ ਦਫਤਰ ਦੇ ਕਰਮਚਾਰੀ ਸ੍ਰੀ ਅਜੈ ਮਲਹੋਤਰਾ ਸੀਨੀਅਰ ਸਹਾਇਕ ਜੋ ਬਤੌਰ ਓਐੱਸਡੀ ਚੇਅਰਮੈਨ ਕੰਮ ਕਰ ਰਹੇ ਸਨ ਰਾਹੀਂ ਸਾਬਕਾ ਚੇਅਰਮੇਨ ਦੇ ਦਫਤਰ ਵਿਖੇ ਮੰਗਵਾਏ ਜਾਣ ਸਬੰਧੀ ਬਿਆਨ ਦਰਜ ਕਰਵਾਇਆ ਗਿਆ ਸੀ ਪਰੰਤੂ ਵਾਪਸ ਨਹੀਂ ਕੀਤਾ ਗਿਆ ਜਿਸ ਤੋਂ ਇਹ ਜਾਪਦਾ ਹੈ ਕਿ ਇਹ ਸਾਰਾ ਰਿਕਾਰਡ ਖੁਰਦ ਬੁਰਦ ਕੀਤਾ ਜਾ ਚੁੱਕਿਆ ਹੈ।

ਇਸ ਸਬੰਧੀ ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ ਵੱਲੋਂ ਵੀ ਪੱਤਰ ਨੰ:ਸਸ./ਸੀ ਵੀ ਉ/2022/1519 ਮਿਤੀ 18.04.2022 ਰਾਂਹੀਂ ਵੀ ਗੁੰਮ ਹੋਏ ਰਿਕਾਰਡ ਸਬੰਧੀ ਨਿਯਮਾਂ ਅਧੀਨ ਕਾਰਵਾਈ ਕਰਨ ਅਤੇ ਜ਼ਿੰਮੇਵਾਰਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀਆਂ ਬਣਦੀਆਂ ਧਾਰਾਵਾਂ ਮੁਤਾਬਕ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਗਏ ਹਨ। ਉਹਨਾਂ ਵੱਲੋਂ ਇਹ ਵੀ ਸੂਚਿਤ ਕੀਤਾ ਗਿਆ ਸੀ ਕਿ ਉਕਤ ਸਾਰਾ ਰਿਕਾਰਡ ਟਰੱਸਟ ਲਈ ਬਹੁਤ ਅਹਿਮ ਹੈ ਅਤੇ ਦੋਸ਼ੀਆਂ ਵੱਲੋਂ ਕੇਸ ਬੁੱਕ ਤੇ ਵਿੱਤੀ ਮਸਲਿਆਂ ਨਾਲ ਸਬੰਧਤ ਦਸਤਾਵੇਜ਼ ਗ਼ੰਮ ਕਰ ਕੇ ਅਦਾਹੇ ਨੂੰ ਸਾਜ਼ਿਸ਼ ਤਹਿਤ ਜਾਣ ਬੁੱਝ ਕੇ ਵਿੱਤੀ ਨੁਕਸਾਨ ਪਹੁੰਚਾਇਆ ਹੈ। ਕੈਸ਼ ਬੁੱਕ ਅਤੇ ਸਬੰਧਤ ਰਿਕਾਰਡ ਨਾ ਮਿਲਣ ਕਰਕੇ ਅਦਾਰੇ ਦਾ ਲੇਖਾ ਜੋਖਾ ਕਰਨਾ ਸੰਭਵ ਨਹੀਂ ਹੈ, ਇਸ ਲਈ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਜਿੰਮੇਵਰ ਵਿਅਕਤੀਆਂ ਜਿਨ੍ਹਾਂ ਵਿਚ ਉਸ ਸਮੇਂ ਦੇ ਚੇਅਰਮੈਨ ਦੇ ਓਐੱਸਡੀ ਸ੍ਰੀ ਅਜੈ ਮਲਹੋਤਰਾ ਸੀਨੀਅਰ ਸਹਾਇਕ ਅਤੇ ਹੋਰਾਂ ਦੇ ਖ਼ਿਲਾਫ਼ ਬਣਦੀਆਂ ਧਾਰਾਵਾਂ ਮੁਤਾਬਕ ਮੁਕੱਦਮਾ ਦਰਜ ਕਰਕੇ ਸਾਰਾ ਰਿਕਾਰਡ ਬਰਾਮਦ ਕਰਕੇ ਟਰੱਸਟ ਨੂੰ ਮੁਹੱਈਆ ਕਰਵਾਇਆ ਜਾਵੇ ।

ਇਸ ਉਪਰੰਤ ਕਾਰਜ਼ ਸਾਧਕ ਅਫਸਰ, ਨਗਰ ਸੁਧਾਰ ਟਰੱਸਟ, ਜਲੰਧਰ ਨੇ ਨੋਟਿੰਗ ਮਿਤੀ 20.04.2022 ਰਾਂਹੀਂ ਡੀਸੀ  ਦੇ ਧਿਆਨ ਵਿੱਚ ਲਿਆਂਦਾ ਹੈ ਕਿ ਟਰੱਸਟ ਦਫਤਰ ਦੇ ਰਿਕਾਰਡ ਰਜਿਸਟਰ ਅਨੁਸਾਰ ਨਾਲ ਨੌਥੀ ਲਿਸਟ ਵਿੱਚ ਦਰਜ਼ ਫਾਈਲਾਂ/ਮਿਸਲਾਂ ਸੀਨੀਅਰ ਸਹਾਇਕ ਅਜੈ ਮਲਹੋਤਰਾ ਦੇ ਨਾਮ ਤੇ ਦਰਜ਼ ਹਨ, ਜੋ ਕਿ ਉਸ ਸਮੇਂ ਦੇ ਚੈਅਰਮੈਨ ਸ੍ਰੀ ਦਲਜੀਤ ਸਿੰਘ ਆਹਲੂਵਾਲੀਆ ਦੇ ਨਾਲ ਉ.ਐਸ.ਡੀ. ਵਜੋਂ ਤੇਨਾਤ ਸੀ, ਵੱਲੋਂ ਇਹ ਫਾਈਲਾਂ ਮੰਗਵਾਈਆਂ ਗਈਆਂ ਸਨ, ਜੋ ਕਿ ਰਿਕਾਰਡ ਵਿੱਚ ਵਾਪਸ ਨਹੀਂ ਕੀਤੀਆ ਗਈਆ ਸਨ, ਜਿਸ ਸਬੰਧੀ ਉਹਨਾਂ ਵੱਲੋਂ ਅਜੈ ਮਲਹੋਤਰਾ ਨੂੰ ਫਾਈਲਾਂ ਵਾਪਸ ਕਰਨ ਲਈ ਲਿਖਿਆ ਗਿਆ ਸੀ।ਇਸ ਲਈ ਆਪ ਨੂੰ ਹਵਾਲੇ ਅਧੀਨ ਪੱਤਰ ਦੀ ਲਗਾਤਾਰ ਵਿੱਚ ਕਾਰਜ ਸਾਧਕ ਅਫਸਰ, ਨਗਰ ਸੁਧਾਰ ਟਰੱਸਟ, ਜਲੰਧਰ ਪਾਸੋਂ ਪ੍ਰਾਪਤ ਲਿਸਟ ਦੀ ਕਾਪੀ ਇਸ ਪੱਤਰ ਨਾਲ ਨੌਥੀ ਕਰਕੇ ਭੇਜ਼ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਫਾਈਲਾਂ ਨੂੰ ਵੀ ਉਕਤ ਗੁੰਮ ਹੋਈਆਂ ਫਾਈਲਾਂ ਵਿੱਚ ਸ਼ਾਮਲ ਕਰਦੇ ਹੋਏ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਕੀਤੀ ਜਾਂਦੀ ਹੈ। 

Get the latest update about JALANDHAR, check out more about OSD AJAY MALHOTRA, DC OFFICE JALANDHAR & jalandhar improvement trust

Like us on Facebook or follow us on Twitter for more updates.