ਜਲੰਧਰ: ਦਸਮੇਸ਼ ਨਗਰ 'ਚ ਲੋਕਾਂ ਨੇ ਰੰਗੇ ਹੱਥੀਂ ਫੜ੍ਹਿਆ ਚੋਰ, ਖੰਬੇ ਨਾਲ ਬੰਨ ਚਾੜ੍ਹਿਆ ਕੁਟਾਪਾ

ਥਾਣਾ ਭਾਰਗੋ ਕੈਂਪ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨ ਲੁਟੇਰਿਆਂ ਨੇ ਡੇਅਰੀ ਮਾਲਕ ਦਾ ਫੋਨ ਖੋਹਿਆ ਅਤੇ ਫਰਾਰ ਹੋਣ ਲਗੇ...

ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਜਲੰਧਰ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਇਨ੍ਹਾਂ ਨੂੰ ਨੱਥ ਪਾਉਣ ਦੇ ਲੱਖਾਂ ਦਾਅਵੇ ਕਰ ਰਿਹਾ ਹੈ ਪਰ ਕਿਤੇ ਨਾ ਕਿਤੇ ਚੋਰ ਆਪਣੀ ਭੂਮਿਕਾ ਬਾਖੂਬੀ ਨਿਭਾਉਂਦੇ ਨਜ਼ਰ ਆ ਰਹੇ ਹਨ। ਇਸੇ ਕਰਕੇ ਹੁਣ ਆਪ ਲੋਕ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਇਨ੍ਹਾਂ ਚੋਰਾਂ ਦਾ ਸਾਹਮਣਾ ਕਰ ਰਹੇ ਰਹੇ ਹਨ। ਹਾਲ੍ਹੀ 'ਚ ਜਲੰਧਰ ਦੇ ਦਸ਼ਮੇਸ਼ ਨਗਰ 'ਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜਦੋ ਲੋਕਾਂ ਨੇ ਇੱਕ ਚੋਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਖੰਬੇ ਨਾਲ ਬੰਨ ਕੁਟਾਪਾ ਦਿੱਤਾ।  

 
ਜਾਣਕਾਰੀ ਮੁਤਾਬਿਕ ਜਲੰਧਰ ਦੇ ਦਸਮੇਸ਼ ਨਗਰ ਵਿੱਚ ਦੁੱਧ ਦਾ ਕੰਮ ਕਰਨ ਵਾਲੇ ਦੋਜੀ ਦੇ ਹੱਥੋਂ ਮੋਬਾਇਲ ਖੋਹ ਕੇ ਤਿੰਨ ਚੋਰ ਫਰਾਰ ਹੋ ਗਏ। ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਿਚੋਂ ਦੋ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ ਪਰ ਇੱਕ ਚੋਰ ਲੋਕਾਂ ਦੇ ਹੱਥ ਲੱਗ ਗਿਆ। ਜਿਸ ਨੂੰ ਲੋਕਾਂ ਵੱਲੋਂ ਖੰਭੇ ਨਾਲ ਬੰਨ੍ਹ ਕੇ ਚੰਗੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਤੇ ਫਿਰ ਉਸ ਨੂੰ ਪੁਲੀਸ ਹਵਾਲੇ ਕੀਤਾ। ਹਾਲਾਂਕਿ ਇਸ ਦੌਰਾਨ ਦੁੱਧ ਵੇਚਣ ਵਾਲੇ ਨੇ ਦੱਸਿਆ ਕਿ ਉਸ ਨੂੰ ਉਸ ਦਾ ਮੋਬਾਇਲ ਨਹੀਂ ਮਿਲਿਆ ਹੈ ਜੋ ਕਿ ਦੂਸਰੇ ਫਰਾਰ ਲੁਟੇਰਿਆਂ ਕੋਲ ਹੈ। 

ਥਾਣਾ ਭਾਰਗੋ ਕੈਂਪ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨ ਲੁਟੇਰਿਆਂ ਨੇ ਡੇਅਰੀ ਮਾਲਕ ਦਾ ਫੋਨ ਖੋਹਿਆ ਅਤੇ ਫਰਾਰ ਹੋਣ ਲਗੇ। ਜਿਸ ਤੋਂ ਬਾਅਦ ਮੌਕੇ ਤੇ ਹੀ ਲੋਕਾਂ ਨੇ ਇਕ ਚੋਰ ਨੂੰ ਫੜ ਲਿਆ ਹੈ ਤੇ ਦੋ ਫ਼ਰਾਰ ਹੋ ਗਏ ਹਨ ਤੇ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਦਿੱਤਾ ਜਾਵੇਗਾ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । 

Get the latest update about JALANDHAR POLICE, check out more about JALANDHAR NEWS, JALANDHAR LATEST NEWS & JALANDHAR DASHMESH NAGAR THEIF

Like us on Facebook or follow us on Twitter for more updates.