ਜਲੰਧਰ ਗੁਰੂਘਰ 'ਚ ਕੁਰਸੀਆਂ ਤੇ ਸੋਫ਼ਿਆਂ 'ਤੇ ਭੜਕੇ ਅੰਮ੍ਰਿਤਪਾਲ; ਕਿਹਾ- ਪੈਲੇਸ ਬਣਿਆ ਹੋਇਆ, ਸਮਰਥਕਾਂ ਲਾਈ ਅੱਗ

ਪੰਜਾਬ ਦੇ ਜਲੰਧਰ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੱਖ-ਵੱਖ ਗੁਰੂਘਰਾਂ...

ਵੈੱਬ ਸੈਕਸ਼ਨ - ਪੰਜਾਬ ਦੇ ਜਲੰਧਰ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੱਖ-ਵੱਖ ਗੁਰੂਘਰਾਂ ਦਾ ਦੌਰਾ ਕੀਤਾ। ਉਹ ਆਪਣੇ ਸਮਰਥਕਾਂ ਨਾਲ ਸ਼ਹਿਰ ਤੋਂ ਪੌਸ਼ ਏਰੀਆ ਮਾਡਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਵੀ ਪੁੱਜੇ। ਉਸ ਨੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਉਥੇ ਪਈਆਂ ਕੁਰਸੀਆਂ ਅਤੇ ਸੋਫ਼ਿਆਂ ਨੂੰ ਦੇਖ ਕੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕੀ ਅਸੀਂ ਗੁਰੂ ਸਾਹਿਬ ਦੇ ਬਰਾਬਰ ਬੈਠ ਸਕਦੇ ਹਾਂ? ਇੱਥੇ ਕੁਰਸੀਆਂ ਅਤੇ ਸੋਫੇ ਲਗਾ ਕੇ ਗੁਰਦੁਆਰੇ ਨੂੰ ਪੈਲੇਸ ਬਣਾ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਰੀਆਂ ਕੁਰਸੀਆਂ ਅਤੇ ਸੋਫ਼ਿਆਂ ਦੇ ਗੱਦਿਆਂ ਨੂੰ ਪਾੜ ਦਿੱਤਾ। ਗੁਰੂ ਘਰ ਵਿਚ ਕਾਫੀ ਸਮੇਂ ਤਕ ਹੰਗਾਮਾ ਹੁੰਦਾ ਰਿਹਾ। ਇਸ ਤੋਂ ਬਾਅਦ ਵਾਰਿਸ ਪੰਜਾਬ ਦੇ ਸਮਰਥਕਾਂ ਨੇ ਸਾਰੀਆਂ ਕੁਰਸੀਆਂ ਅਤੇ ਸੋਫ਼ੇ ਗੁਰਦੁਆਰੇ ਦੇ ਬਾਹਰ ਇੱਕ ਥਾਂ ’ਤੇ ਸੁੱਟ ਦਿੱਤੇ। ਉਨ੍ਹਾਂ ਉੱਤੇ ਤੇਲ ਪਾ ਕੇ ਸਾੜ ਦਿੱਤਾ।

ਗੁਰਦੁਆਰੇ ਵਿਚ ਕੁਰਸੀ 'ਤੇ ਕੋਈ ਨਹੀਂ ਬੈਠੇਗਾ
ਵਾਰਿਸ ਪੰਜਾਬ ਦੇ ਸਮਰਥਕਾਂ ਨੇ ਐਲਾਨ ਕੀਤਾ ਹੈ ਕਿ ਕਿਸੇ ਵੀ ਗੁਰਦੁਆਰੇ ਵਿੱਚ ਕੋਈ ਕੁਰਸੀ ਜਾਂ ਸੋਫਾ ਨਜ਼ਰ ਨਹੀਂ ਆਉਣ ਦਿੱਤਾ ਜਾਵੇਗਾ। ਸਾਰੇ ਗੁਰਦੁਆਰਿਆਂ ਵਿੱਚ ਸੰਗਤਾਂ ਹੇਠਾਂ ਹੀ ਬੈਠਣਗੀਆਂ। ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਉਥੇ ਬਰਾਬਰ ਕੁਰਸੀਆਂ ’ਤੇ ਬੈਠਣਾ ਤੌਹੀਨ ਮੰਨਿਆ ਜਾਵੇਗਾ। ਉਸ ਨੇ ਸਾਰੇ ਗੁਰੂਘਰਾਂ ਨੂੰ ਕੁਰਸੀਆਂ ਅਤੇ ਸੋਫੇ ਹਟਾਉਣ ਲਈ ਕਿਹਾ ਹੈ।

Get the latest update about vandalized chairs, check out more about gurudwara, jalandhar & waris punjab de

Like us on Facebook or follow us on Twitter for more updates.