ਜਲੰਧਰ ਨਕੋਦਰ ਰੋਡ 'ਤੇ ਦਰਦਨਾਕ ਹਾਦਸਾ, ਐਕਟਿਵਾ ਬੁਲੇਟ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ

ਜਲੰਧਰ ਨਕੋਦਰ ਰੋਡ 'ਤੇ ਸ਼ੁੱਕਰਵਾਰ ਦੇਰ ਸ਼ਾਮ ਇੱਕ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ ਜਿਥੇ ਇਕ ਐਕਟਿਵ ਅਤੇ ਬੁਲੇਟ ਦੀ ਭਿਆਨਕ ਟੱਕਰ ਹੋ ਗਈ...

ਜਲੰਧਰ ਨਕੋਦਰ ਰੋਡ 'ਤੇ ਸ਼ੁੱਕਰਵਾਰ ਦੇਰ ਸ਼ਾਮ ਇੱਕ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ ਜਿਥੇ ਇਕ ਐਕਟਿਵ ਅਤੇ ਬੁਲੇਟ ਦੀ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਇਕ ਐਕਟਿਵਾ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮੌਕੇ ਬੁਲੇਟ ਸਵਾਰ ਉਥੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਲਖਵਿੰਦਰ ਕੁਮਾਰ ਵਾਸੀ ਅਬਾਦਪੁਰਾ ਵਜੋਂ ਹੋਈ ਹੈ।


ਜਾਣਕਾਰੀ ਦਿੰਦਿਆਂ ਥਾਣਾ 6 ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਰਵਿਦਾਸ ਚੌਕ ਨੇੜੇ ਬਰਗਰ ਦੀ ਦੁਕਾਨ ਚਲਾਉਂਦਾ ਹੈ। ਜਦੋਂ ਗੁਰੂ ਰਵਿਦਾਸ ਨਗਰ ਪਾਰਕ ਨੇੜੇ ਪਹੁੰਚਿਆ ਤਾਂ ਉਸ ਦੀ ਐਕਟਿਵਾ ਨੂੰ ਉਥੇ ਇੱਕ ਬੁਲੇਟ ਚਾਲਕ ਨੇ ਟੱਕਰ ਮਾਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੁਲੇਟ ਦੀ ਰਫ਼ਤਾਰ ਬਹੁਤ ਤੇਜ਼ ਸੀ। ਘਟਨਾ ਤੋਂ ਬਾਅਦ ਲੋਕਾਂ ਨੇ ਬੁਲੇਟ ਚਲਾਉਣ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉੱਥੋਂ ਭੱਜਣ 'ਚ ਕਾਮਯਾਬ ਹੋ ਗਿਆ।

ਥਾਣਾ ਪੰਜ ਦੀ ਪੁਲੀਸ ਨੇ ਅਣਪਛਾਤੇ ਬੁਲੇਟ ਸਵਾਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੌਕੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ।

Get the latest update about news in punjabi, check out more about accident, jalandhar news & truesciooppunjabi

Like us on Facebook or follow us on Twitter for more updates.