ਜਲੰਧਰ ਫਗਵਾੜਾ-ਹਾਈਵੇ 'ਤੇ ਮਿਲੀ ਵਿਦਿਆਰਥੀ ਦੀ ਲਾਸ਼, ਫੈਲੀ ਸਨਸਨੀ

ਜਲੰਧਰ ਫਗਵਾੜਾ ਹਾਈਵੇ ਤੇ ਲਵਲੀ ਪ੍ਰਫੈਸ਼ਨਲ ਯੂਨੀਵਰਸਟੀ ਦੇ ਸਾਹਮਣੇ ...

ਜਲੰਧਰ — ਜਲੰਧਰ ਫਗਵਾੜਾ ਹਾਈਵੇ ਤੇ ਲਵਲੀ ਪ੍ਰਫੈਸ਼ਨਲ ਯੂਨੀਵਰਸਟੀ ਦੇ ਸਾਹਮਣੇ ਬੰਦ ਪਏ ਖੋਖੇ ਤੇ ਭੇਤ-ਭਰੇ ਹਾਲਾਤਾਂ ਚ ਇਕ ਵਿਦਿਆਰਥੀ ਦੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ ਫੈਲ ਗਈ। ਜਿਸ ਦੀ ਸੂਚਨਾ ਮਿਲਦੇ ਹੀ ਚਹੇੜੂ ਚੌਂਕੀ ਪੁਲਸ ਦੇ ਏਐਸ ਆਈ ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੱਈਏ ਕਿ  ਮ੍ਰਿਤਕ ਦੀ ਜੇਬ 'ਚੋਂ ਮਿਲੇ ਆਈ ਕਾਰਡ ਤੋਂ ਉਸ ਦੀ ਪਛਾਣ ਮੋਹਿਤ ਘਨਘਾਸ ਵਜੋਂ ਹੋਈ ਹੈ ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਦੇ ਐੱਮਐੱਸਸੀ ਦਾ ਸੈਕੰਡ ਸਮਿਸਟਰ ਦਾ ਵਿਦਿਆਰਥੀ ਸੀ ਦੂਸਰੇ ਪਾਸੇ ਮੌਕੇ 'ਤੇ ਏਐੱਸਆਈ ਚਹੇੜੂ ਚੌਂਕੀ ਕੋਲੋਂ ਲਾਸ਼ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਉਸ ਨੇ ਸਾਰੇ ਮਾਮਲੇ 'ਤੇ ਪਰਦਾ ਪਾਉਣ ਦੀ ਕੋਸ਼ਿਸ ਕੀਤੀ।

ਇਹੋ ਜਿਹਾ ਪਿਤਾ ਰੱਬ ਕਿਸੇ ਨੂੰ ਨਾ ਦੇਵੇ, 39 ਸਾਲਾਂ ਪਿਤਾ ਦੀ ਜਾਣੋ ਗੰਦੀ ਹਰਕਤ, ਹੋ ਜਾਣਗੇ ਰੌਂਗਟੋ ਖੜ੍ਹੇ

ਦੱਸ ਦੱਈਏ ਕਿ ਜਦੋਂ ਉਸ ਨੂੰ ਲਾਸ਼ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਲਾਸ਼ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤੀ ਗਈ ਹੈ ਪਰ ਵੱਡੀ ਹੈਰਾਨੀ ਉਸ ਵੇਲੇ ਹੋਈ ਜਦਂੋ ਲਾਸ਼ ਖੋਖੇ 'ਚ ਹੀ ਪਈ ਹੋਈ ਸੀ ਜਿਸ ਦੀ ਜਾਂਚ ਕਰਨ ਲਈ ਡੀਐੱਸ ਪੀ ਸੁਰਿੰਦਰ ਚਾਂਦ ਐੱਸਐੱਚਓ ਸਦਰ ਅਮਰਜੀਤ ਮੱਲੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ। ਇਸ ਸਾਰੇ ਮਾਮਲੇ ਸਬੰਧੀ ਏਐੱਸ ਆਈ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਚ ਆਉਂਦੀ ਹੈ ਅਧਿਕਾਰੀਆਂ ਨੂੰ ਚਾਹੀਦਾ ਇਹੋ ਜਿਹੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਭਰੋਸਾ ਖਾਕੀ ਤੇ ਬਣਿਆ ਰਹੇ ਲਾਸ਼ ਮਿਲਣ ਬਾਰੇ ਜਦੋਂ ਐੱਸਐੱਚਓ ਅਮਰਜੀਤ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਕੈਥਲ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਗੁਰਦਾਸਪੁਰ 'ਚ 22 ਪੈਕਟ ਹੈਰੋਇਨ ਤੇ ਹਥਿਆਰ ਹੋਏ ਬਰਾਮਦ, ਦੇਖੋਂ ਕਿਵੇਂ ਤੇ ਕਿੱਦਾ

Get the latest update about Dead Body, check out more about Jalandhar Phagwara Highway, Student, Punjab News & True Scoop News

Like us on Facebook or follow us on Twitter for more updates.