ਜਲੰਧਰ ਪੁਲਿਸ ਦੀ ਤਸਕਰਾਂ ਖਿਲਾਫ ਕਾਰਵਾਈ, ਰੇਡ 'ਚ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਕਾਬੂ

ਨਸ਼ਾ ਤਸਕਰਾਂ ਦੇ ਘਰਾਂ ਵਿਚ ਰੇਡ ਕਰਨ ਅਤੇ ਜਿਥੇ ਵੀ ਸ਼ੱਕ ਪਵੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਿਸ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮਿਲੀ ਸੂਚਨਾ ਦੇ ਆਧਾਰ ਤੇ ਸੋਨੂੰ ਭਾਂਡਿਆਂ ਵਾਲੇ ਦੀ ਦੁਕਾਨ ਤੇ ਰੇਡ ਕਰ ਇਕ ਦੋਸ਼ੀ ਨੂੰ ਭਾਰੀ ਮਾਤਰਾ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।...

ਪੁਲੀਸ ਕਮਿਸ਼ਨਰੇਟ ਜਲੰਧਰ ਵੱਲੋਂ ਨਸ਼ਾ ਤਸਕਰ ਤੇ ਨੱਥ ਪਾਉਣ ਦੇ ਸੰਬੰਧ ਵਿਚ ਜਗ੍ਹਾ ਜਗ੍ਹਾ ਨਾਕੇ ਅਤੇ ਪੁਲੀਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਨਸ਼ਾ ਤਸਕਰਾਂ ਦੇ ਘਰਾਂ ਵਿਚ ਰੇਡ ਕਰਨ ਅਤੇ ਜਿਥੇ ਵੀ ਸ਼ੱਕ ਪਵੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਿਸ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲੀਸ ਨੇ ਮਿਲੀ ਸੂਚਨਾ ਦੇ ਆਧਾਰ ਤੇ ਸੋਨੂੰ ਭਾਂਡਿਆਂ ਵਾਲੇ ਦੀ ਦੁਕਾਨ ਤੇ ਰੇਡ ਕਰ ਇਕ ਦੋਸ਼ੀ ਨੂੰ ਭਾਰੀ ਮਾਤਰਾ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਵੱਲੋਂ ਸੂਚਨਾ ਦੇ ਆਧਾਰ ਤੇ ਉਨ੍ਹਾਂ ਨੇ ਸੋਨੂੰ ਭਾਂਡਿਆਂ ਵਾਲੇ ਦੀ ਦੁਕਾਨ ਤੇ ਰੇਡ ਕੀਤੀ ਅਤੇ ਉਸ ਦੀ ਦੁਕਾਨ ਤੇ ਰੇਡ ਕਰਨ ਤੇ  ਦੁਕਾਨ ਵਿਚੋਂ  325 ਬੋਤਲਾਂ ਕੱਚ ਵਾਲੀਆਂ ਅਤੇ  200 ਬੋਤਲਾਂ ਪਲਾਸਟਿਕ ਵਾਲੀਆਂ ਅੱਧੀਏ ਦੀਆਂ ਬਰਾਮਦ ਹੋਈਆਂ ਅਤੇ ਚਾਰ ਪੇਟੀਆਂ ਰੋਇਲ ਸਟੈਗ ਤੇ 16 ਬੋਤਲਾਂ ਰੌਇਲ ਚੈਲੇਂਜ, ਇੱਕ ਪੇਟੀ ਇਮਪੀਰਿਅਰ ਬਲਿਊ ਦੀ ਬਰਾਮਦ ਹੋਈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਨੂੰ ਦੇ ਸਾਲੇ ਰਾਜੇ ਨੂੰ ਵੀ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਕੱਦਮਾ ਨੰਬਰ ਬੱਨਵੇ ਦਰਜ ਕਰ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਸੋਨੂੰ ਪਹਿਲਾਂ ਵੀ ਸ਼ਰਾਬ ਵੇਚਦਾ ਹੈ ਅਤੇ ਹੁਣ ਉਹ ਫ਼ਰਾਰ ਹੈ ਅਤੇ ਉਸ  ਨੂੰ ਜਲਦ ਹੀ ਗ੍ਰਿਫਤਾਰ ਕਰ ਦਿੱਤਾ ਜਾਵੇਗਾ। 

Get the latest update about jalandhar police track drug smugglers, check out more about jalandhar police, jalandhar news & crime in jalandhar

Like us on Facebook or follow us on Twitter for more updates.