ਜਲੰਧਰ: ਥਾਈ ਸਪਾ ਸੈਂਟਰ 'ਤੇ ਪੁਲਿਸ ਦੀ ਛਾਪੇਮਾਰੀ, ਮਾਲਕ ਅਤੇ ਸਟਾਫ਼ ਗ੍ਰਿਫਤਾਰ

ਪੁਲਿਸ ਨੇ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਡਾਇਮੰਡ ਥਾਈ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਮੌਕੇ ਤੇ ਮੌਜੂਦ ਸਪਾ ਸੈਂਟਰ ਦੇ ਮਾਲਕ ਅਤੇ ਇੱਕ ਹੋਰ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ...

ਪੁਲਿਸ ਨੇ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਡਾਇਮੰਡ ਥਾਈ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਮੌਕੇ ਤੇ ਮੌਜੂਦ ਸਪਾ ਸੈਂਟਰ ਦੇ ਮਾਲਕ ਅਤੇ ਇੱਕ ਹੋਰ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ। ਪਰ ਪੁਲਿਸ ਨੂੰ ਮੌਕੇ ਤੇ ਕੋਈ ਵੀ ਕੁੜੀ ਨਹੀਂ ਮਿਲੀ। 

ਜਾਣਕਾਰੀ ਮੁਤਾਬਿਕ ਲੋਕਾਂ ਨੇ ਦੋਸ਼ ਲਾਇਆ ਕਿ ਇਸ ਸੈਂਟਰ 'ਚ ਕਈ ਦੇਸੀ-ਵਿਦੇਸ਼ੀ ਕੁੜੀਆਂ ਆਉਂਦੀਆਂ ਹਨ ਅਤੇ ਸਪਾ ਸੈਂਟਰਾਂ ਦੀ ਆੜ 'ਚ ਕਈ ਗਲਤ ਕੰਮ ਕੀਤੇ ਜਾ ਰਹੇ ਹਨ।  ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਪਾ ਮਾਲਕ ਨੂੰ ਪੁਲੀਸ ਵੱਲੋਂ ਸੈਂਟਰ ’ਤੇ ਛਾਪਾ ਮਾਰਨ ਤੋਂ ਪਹਿਲਾਂ ਹੀ ਸੂਚਨਾ ਮਿਲ ਗਈ ਸੀ, ਇਸ ਲਈ ਮਾਲਕ ਉਥੇ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਭਜਾ ਕੇ ਲੈ ਗਿਆ ਸੀ। 

ਛਾਪੇਮਾਰੀ ਕਰਨ ਆਏ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਲੋਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਇਥੇ ਆਏ ਸਨ। ਪਰ ਮੌਕੇ 'ਤੇ ਅਜਿਹਾ ਕੁਝ ਵੀ ਨਹੀਂ ਮਿਲਿਆ, ਜਿਸ ਦਾ ਸ਼ਿਕਾਇਤ 'ਚ ਜ਼ਿਕਰ ਕੀਤਾ ਗਿਆ ਸੀ। ਸਪਾ ਸੈਂਟਰ ਦੇ ਮਾਲਕ ਅਤੇ ਮੁਲਾਜ਼ਮ ਨੂੰ ਪੁੱਛਗਿੱਛ ਲਈ ਥਾਣੇ ਲਿਜਾਇਆ ਜਾ ਰਿਹਾ ਹੈ।

Get the latest update about PUNJAB NEWS, check out more about DIAMOND THAI SPA CENTER, diamond spa center raid, police raid & diamond spa center owner arrested

Like us on Facebook or follow us on Twitter for more updates.