ਜਲੰਧਰ ਸ਼ਹਿਰ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਦੇ ਵਧਣ ਨਾਲ ਜਿਥੇ ਪੁਲਿਸ ਹਰ ਵੇਲੇ ਸਵਾਲ ਦੇ ਘੇਰੇ 'ਚ ਹੈ ਓਥੇ ਹੀ ਇਨ੍ਹਾਂ ਚੋਰਾਂ ਦੇ ਹੋਂਸਲੇ ਵੀ ਹਰ ਦਿਨ ਬੁਲੰਦ ਹੋ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਦੇ ਲਾਡੋਵਾਲੀ ਰੋਡ 'ਤੇ ਪ੍ਰੀਤ ਨਗਰ ਤੋਂ ਸਾਹਮਣੇ ਆਇਆ ਹੈ ਜਿਥੇਂ ਚੋਰਾਂ ਨੇ ਦੇਰ ਰਾਤ 11 ਵਜੇ ਘਰ ਦੇ ਬਾਹਰ ਖੜ੍ਹੀ ਕਾਰ ਨੰਬਰ ਪੀ.ਬੀ.-08ਏ.ਯੂ.-1155 ਚੋਰੀ ਕਰ ਲਈ। ਇਹ ਚੋਰ ਇਕ ਮਿੰਟ 'ਚ ਇਸ ਕਾਰ ਨੂੰ ਖੋਲ੍ਹ ਕੇ ਉਸ ਨੂੰ ਲੈ ਕੇ ਭੱਜ ਗਏ।
ਇਹ ਵੀ ਪੜ੍ਹੋ:- Video: ਅੰਮ੍ਰਿਤਸਰ ਦੀਆਂ ਸੜਕਾਂ 'ਤੇ ਗੁੰਡਾਗਰਦੀ, ਭਰੇ ਬਾਜ਼ਾਰ 'ਚ ਸ਼ਰੇਆਮ ਪਿਸਤੌਲ ਲੈ ਘੁੰਮਦਾ ਰਿਹਾ ਵਿਅਕਤੀ
ਕਾਰ ਦੇ ਮਾਲਕ ਵਿਜੇ ਸ਼ਰਮਾ ਮੁਤਾਬਿਕ ਉਸ ਨੇ ਆਪਣੀ ਚਿੱਟੇ ਰੰਗ ਦੀ ਰੈਂਡ ਸਿਟੀ ਹੌਂਡਾ ਜ਼ੈੱਡ ਐਕਸ ਕਾਰ ਨੰਬਰ ਪੀਬੀ-08ਏਯੂ-1155 ਪ੍ਰੀਤ ਨਗਰ ਦੀ ਗਲੀ ਨੰਬਰ ਦੋ ਅਤੇ ਨੌਂ ਪੱਤੀ ਚੌਕ ਕੋਲ ਖੜ੍ਹੀ ਕੀਤੀ ਸੀ। ਉਹ ਹਰ ਰੋਜ਼ ਕੰਮ ਤੋਂ ਵਾਪਸ ਆ ਕੇ ਉੱਥੇ ਆਪਣੀ ਕਾਰ ਖੜ੍ਹੀ ਕਰ ਲੈਂਦਾ ਸੀ। ਪਰ ਕੱਲ ਰਾਤ ਚੋਰ 11 ਵੱਜ ਦ ਕਰੀਬ ਕਾਰ 'ਚ ਆਏ। ਇੱਕ ਮਿੰਟ ਦੇ ਅੰਦਰ ਹੀ ਉਨ੍ਹਾਂ ਕਾਰ ਸਟਾਰਟ ਕਰ ਲਈ ਤੇ ਓਥੋਂ ਫਰਾਰ ਹੋ ਗਏ।
ਕਾਰ ਮਾਲਕ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਰ ਚੋਰੀ ਹੋਣ ਦਾ ਪਤਾ ਰਾਤ ਸਵਾ ਬਾਰਾਂ ਵਜੇ ਲੱਗਾ ਜਦੋਂ ਉਹ ਸੌਣ ਤੋਂ ਪਹਿਲਾਂ ਸੀਸੀਟੀਵੀ ਦੇਖ ਰਿਹਾ ਸੀ। ਚੋਰੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪ੍ਰੀਤ ਨਗਰ ਵਿੱਚ ਪਹਿਲਾਂ ਵੀ ਵਾਹਨ ਚੋਰੀ ਹੋ ਚੁੱਕੇ ਹਨ। ਭਾਵੇ ਇਸ ਇਲਾਕੇ ਦੇ ਆਸ-ਪਾਸ ਕਈ ਨਾਕੇ ਲੱਗੇ ਹੋਏ ਹਨ ਪਰ ਪੁਲੀਸ ਵੀ ਗਸ਼ਤ ਕਰਦੀ ਰਹਿੰਦੀ ਹੈ। ਪਰ ਫਿਰ ਵੀ ਚੋਰ ਨਹੀਂ ਮੰਨ ਰਹੇ।
Get the latest update about PUNJAB NEWS, check out more about PUNJAB NEWS TODAY, CAR STOLEN FROM JALANDHAR, car chori & jalandhar
Like us on Facebook or follow us on Twitter for more updates.