ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਅੱਜ ਆਏ ਕੋਰੋਨਾ ਦੇ 7 ਨਵੇਂ ਕੇਸ, ਪੜ੍ਹੋ ਪੂਰੀ ਖ਼ਬਰ

ਜ਼ਿਲ੍ਹੇ 'ਚ ਅੱਜ ਮੁੜ ਕੋਰੋਨਾ ਦੇ 7 ਕੇਸ ਨਵੇਂ ਆਏ ਹਨ। ਇਨ੍ਹਾਂ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹੇ 'ਚ ਕੋਰੋਨਾ ਕੇਸਾਂ ਦੀ ਕੁੱਲ੍ਹ ਗਿਣਤੀ 720 ਤੱਕ ਪਹੁੰਚ ਗਈ...

ਜਲੰਧਰ— ਸ਼ਹਿਰ 'ਚ ਕੋਰੋਨਾਵਾਇਰਸ ਦੇ ਕੇਸ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਜ਼ਿਲ੍ਹੇ 'ਚ ਅੱਜ ਮੁੜ ਕੋਰੋਨਾ ਦੇ 7 ਕੇਸ ਨਵੇਂ ਆਏ ਹਨ। ਇਨ੍ਹਾਂ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹੇ 'ਚ ਕੋਰੋਨਾ ਕੇਸਾਂ ਦੀ ਕੁੱਲ੍ਹ ਗਿਣਤੀ 720 ਤੱਕ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਅੱਜ ਕੋਰੋਨਾ ਦੇ 7 ਨਵੇਂ ਕੇਸ ਆਏ ਹਨ—
ਗੁੱਜਾਪੀਰ
ਅਮਰ ਗਾਰਡਨ
ਅਮਰ ਨਗਰ
ਨਿਊ ਗੋਬਿੰਦ ਨਗਰ
ਬਸਤੀ ਸ਼ੇਖ

ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਵੀ ਕੋਰੋਨਾ ਦੇ 14 ਨਵੇਂ ਕੇਸ ਸਾਹਮਣੇ ਆਏ ਸਨ। ਇਹ ਸਾਰੇ ਮਰੀਜ਼ ਲੰਮਾ ਪਿੰਡ, ਅਰਜੁਨ ਨਗਰ, ਗੋਬਿੰਦ ਨਗਰ, ਨਿਊ ਦਿਓਲ ਨਗਰ, ਪੱਕਾ ਬਾਗ, ਨਿਊ ਹਰਦਿਆਲ ਨਗਰ, ਦਸ਼ਮੇਸ਼ ਨਗਰ, ਪਚਰੰਗਾ ਭੋਗਪੁਰ ਦੇ ਰਹਿਣ ਵਾਲੇ ਸਨ। ਇਨ੍ਹਾਂ ਮਰੀਜ਼ਾਂ 'ਚ 2 ਮਾਸੂਮ ਬੱਚੇ ਵੀ ਸ਼ਾਮਲ ਸਨ।

Get the latest update about Corona Positive Case, check out more about News In Punjabi, True Scoop News, Punjab News & Corona Case

Like us on Facebook or follow us on Twitter for more updates.