ਜਲੰਧਰ ਵਾਸੀਆਂ ਨੇ ਲਈ ਬਾਰ੍ਹਾਸਿੰਘਾ ਦੀ ਜਾਨ, ਮਚਿਆ ਹੜਕੰਪ

ਜੰਗਲਾਂ ਦੀ ਲਗਾਤਾਰ ਕਟਾਈ ਹੋਣ ਦੇ ਕਾਰਨ ਜੰਗਲੀ ਜਾਨਵਰ ਮੈਦਾਨੀ ਖੇਤਰਾਂ ਦਾ ਰੁੱਖ ...

ਜਲੰਧਰ — ਜੰਗਲਾਂ ਦੀ ਲਗਾਤਾਰ ਕਟਾਈ ਹੋਣ ਦੇ ਕਾਰਨ ਜੰਗਲੀ ਜਾਨਵਰ ਮੈਦਾਨੀ ਖੇਤਰਾਂ ਦਾ ਰੁੱਖ ਕਰ ਰਹੇ ਹਨ। ਦੱਸ ਦੱਈਏ ਕਿ ਜਲੰਧਰ ਕੈਂਟ ਦੇ ਵੜਿੰਗ ਪਿੰਡ 'ਚ ਬਾਰ੍ਹਾਸਿੰਘਾ ਦੇ ਆਉਣ ਕਾਰਨ ਲੋਕਾਂ 'ਚ ਹੜਕੰਪ ਮਚ ਗਿਆ, ਆਪਣੇ ਪਿੰਡ 'ਚ ਬਾਰ੍ਹਾਸਿੰਘਾ ਨੂੰ ਦੇਖ ਕੇ ਲੋਕਾਂ ਦੀ ਭੀੜ ਜਮ੍ਹਾ ਹੋਣੀ ਸ਼ੁਰੂ ਹੋ ਗਈ, ਜਿਸ ਨਾਲ ਘਬਰਾ ਕੇ ਬਾਰ੍ਹਾਸਿੰਘਾ ਨੈਸ਼ਨਲ ਹਾਈਵੇ 'ਤੇ ਪਹੁੰਚ ਗਿਆ ਅਤੇ ਗੱਡੀ ਨਾਲ ਟਕਰਾਉਣ ਕਾਰਨ ਜ਼ਖਮੀ ਅਵਸਥਾ 'ਚ ਇਸ ਦੀ ਮੌਤ ਹੋ ਗਈ। ਚਸ਼ਮਦੀਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬਾਰ੍ਹਾਸਿੰਘਾ ਕਿ ਪਿੰਡ 'ਚ ਆਉਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਜੰਗਲਾਤ ਵਿਭਾਗ ਨੂੰ ਫੋਨ ਕੀਤਾ ਪਰ ਜੰਗਲਾਤ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ, ਜਿਸ ਕਾਰਨ ਹੜਬੜਾਹਟ 'ਚ ਬਾਰ੍ਹਾਸਿੰਘਾ ਇੱਧਰ-ਉੱਧਰ ਭੱਜਦਾ ਰਿਹਾ ਅਤੇ ਗੱਡੀ ਨਾਲ ਟਕਰਾਉਣ ਦੇ ਕਾਰਨ ਬੁਰੀ ਤਰ੍ਹਾਂ ਤੋਂ ਜ਼ਖਮੀ ਹੋ ਗਿਆ। ਜਾਨਵਰਾਂ ਦੇ ਡਾਕਟਰ ਨੇ ਆ ਕੇ ਉਸ ਦੀ ਜਾਂਚ ਕੀਤੀ ਉਦੋਂ ਤੱਕ ਉਹ ਦਮ ਤੋੜ ਚੁੱਕਿਆ ਸੀ।

ਹੋਲੇ-ਮਹੱਲੇ ਦੀਆਂ ਖੁਸ਼ੀਆਂ ਮਨਾ ਕੇ ਪਰਤ ਰਹੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ 'ਚ, ਹੋਇਆ ਭਿਆਨਕ ਸੜਕ ਹਾਦਸਾ

ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਡਿੰਗ ਪਿੰਡ 'ਚ ਬਾਰ੍ਹਾਸਿੰਘਾ ਦੇ ਆਉਣ ਦੀ ਸੂਚਨਾ ਮਿਲੀ ਸੀ, ਜਿਸ ਦੀ ਅਣਪਛਾਤੇ ਵਾਹਨ ਨਾਲ ਟਕਰਾਉਣ ਦੇ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਅੱਗੇ ਦੀ ਕਾਰਵਾਈ ਜੰਗਲਾਤ ਵਿਭਾਗ ਵੱਲੋਂ ਕੀਤੀ ਜਾਵੇਗੀ।

ਜਲੰਧਰ ਵਾਸੀਓ ਸਾਵਧਾਨ : ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਦੇਸੀ ਘਿਓ ਦੀ ਜਗ੍ਹਾ ਡਾਲਡਾ?  

 

Get the latest update about Died, check out more about Jalandhar News, Jalandhar Cantt Area, Punjab News & Ludhiana News

Like us on Facebook or follow us on Twitter for more updates.