ਜਲੰਧਰ: ਦਮੋਰੀਆ ਪੁਲ ਉਪਰ ਐਕਟਿਵਾ ਸਵਾਰ ਵਿਅਕਤੀ ਤੋਂ ਬੰਦੂਕ ਦੀ ਨੋਕ ਤੇ ਲੁੱਟ, 5.67 ਲੱਖ ਅਤੇ ਐਕਟਿਵ ਲੈ ਲੁਟੇਰੇ ਹੋਏ ਫਰਾਰ

ਉਧਰ ਮੌਕੇ ਤੇ ਪਹੁੰਚੀ ਪੁਲੀਸ ਨੇ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ...

ਜਲੰਧਰ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਐਸੀ ਹੀ ਇੱਕ ਘਟਨਾ ਅੱਜ ਜਲੰਧਰ ਦੇ ਦਮੋਰੀਆ ਪੁਲ ਦੇ ਉੱਪਰ ਹੋਈ ਹੈ, ਜਿੱਥੇ ਰਾਕੇਸ਼ ਕੁਮਾਰ ਨਾਮ ਦੇ ਇਕ ਵਿਅਕਤੀ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ 5 ਲੱਖ 64 ਹਜ਼ਾਰ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਹੀ ਨਹੀਂ ਲੁਟੇਰੇ ਜਾਂਦੀ ਵਾਰ ਉਸ ਵਿਅਕਤੀ ਦੀ ਐਕਟਿਵਾ ਵੀ ਆਪਣੇ ਨਾਲ ਲੈ ਗਏ। 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨੀ ਅਰੋੜਾ ਇਸਲਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਇੱਕ ਮਿੱਲ ਮਾਲਕ ਹੈ ਅਤੇ ਰੁਟੀਨ ਵਿੱਚ ਰਾਕੇਸ਼ ਕੁਮਾਰ ਨਾਮ ਦੇ ਇਸ ਵਿਅਕਤੀ ਨੂੰ ਪੇਮੈਂਟ ਦੇ ਕੇ ਬੈਂਕ ਵਿਚ ਭੇਜਦਾ ਹੇੈ। ਅੱਜ ਜਦੋਂ ਸਵੇਰੇ ਉਸ ਨੇ ਰਾਕੇਸ਼ ਕੁਮਾਰ ਨੂੰ 5 ਲੱਖ 64 ਹਜ਼ਾਰ ਰੁਪਏ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਦਿੱਤੇ ਤਾਂ ਥੋੜ੍ਹੀ ਦੇਰ ਬਾਅਦ ਹੀ ਰਾਕੇਸ਼ ਕੁਮਾਰ ਦਾ ਫੋਨ ਆਇਆ ਕਿ ਦਮੋਰੀਆ ਪੁਲ ਦੇ ਉੱਪਰ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ਤੇ ਉਸ ਤੋਂ ਇਹ ਪੈਸਾ ਲੁੱਟ ਲਿਆ ਹੈ ਅਤੇ ਨਾਲ ਹੀ ਉਸਦੀ ਐਕਟਿਵਾ ਵੀ ਲੈ ਗਏ ਹਨ। ਜਿਸ ਤੋਂ ਬਾਅਦ ਮਨੀ ਅਰੋੜਾ ਨੇ ਮੌਕੇ ਤੇ ਪਹੁੰਚ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। 


ਉਧਰ ਮੌਕੇ ਤੇ ਪਹੁੰਚੀ ਪੁਲੀਸ ਨੇ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਕਮਲਜੀਤ ਸਿੰਘ ਨੇ ਦੱਸਿਆ ਕਿ ਮਨੀ ਅਰੋੜਾ ਨਾਮ ਦਾ ਇੱਕ ਵਿਅਕਤੀਨਾਲ ਦਮੋਰੀਆ ਪੁਲ ਤੇ ਹੋਈ ਇਸ ਲੁੱਟ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਪੂਰੀ ਘਟਨਾ ਦੀ ਸਹੀ ਜਾਣਕਾਰੀ ਮਿਲ ਸਕੇ। 

Get the latest update about loot at damoria pul at jalandhar, check out more about , jalandhar news & news in punjabi

Like us on Facebook or follow us on Twitter for more updates.