70 ਕਿਲੋ ਡੋਡੇ-ਚੂਰਾ ਪੋਸਤ ਸਣੇ ਜਲੰਧਰ ਦਿਹਾਤੀ ਪੁਲਸ ਵਲੋਂ 2 ਨਸ਼ਾ ਤਸਕਰ ਗ੍ਰਿਫਤਾਰ

ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਪੁਲਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰ...

ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਪੁਲਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ, ਪੁਲਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਹਰਿੰਦਰ ਸਿੰਘ ਮਾਨ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਮਨਜੀਤ ਸਿੰਘ ਸਬ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਸ ਪਾਰਟੀ ਵੱਲੋਂ 02 ਨਸ਼ਾ ਤਸਕਰਾ ਪਾਸੋਂ 70 ਕਿੱਲੋਂ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਟਰੱਕ ਨੰਬਰੀ ਫਭ-35-ਥ-3641 ਅਤੇ ਟਰੱਕ ਨੰਬਰੀ ਫਭ-46-ਖ-9737 ਕਬਜਾ ਪੁਲਸ ਵਿਚ ਲੈ ਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਿੰਦਰ ਸਿੰਘ ਮਾਨ, ਪੀ.ਪੀ.ਐਸ, ਉਪ ਪੁਲਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 01.01.2021 ਨੂੰ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਨਾਕਾ ਕੁਰੇਸ਼ੀਆ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਲਜੀਤ ਸਿੰਘ ਉਰਫ ਸੋਨੂੰ ਪੁੱਤਰ ਨਰਿੰਦਰ ਸਿੰਘ ਵਾਸੀ ਫੈਕਟਰੀ ਏਰੀਆ ਜੱਗੂ ਸ਼ਾਹ ਡੇਰਾ ਕਪੁਰਥਲਾ ਜੋ ਕਿ ਟਰੱਕ ਨੰਬਰੀ ਫਭ-35-ਥ-3641 ਚਲਾਉਂਦਾ ਹੈ ਅਤੇ ਆਪਣੇ ਉਕਤ ਟਰੱਕ ਵਿਚ ਸ਼੍ਰੀਨਗਰ ਤੋਂ ਡੋਡੇ ਚੂਰਾ ਪੋਸਤ ਲਿਆ ਕੇ ਵੱਖ-ਵੱਖ ਸ਼ਹਿਰ ਵਿਚ ਸਪਲਾਈ ਕਰਦਾ ਹੈ, ਜਿਸ ਤੇ ਏ.ਐਸ.ਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਤੇ ਵਹੀਕਲਾ ਦੀ ਚੈਕਿੰਗ ਦੌਰਾਨ ਟਰੱਕ ਨੰਬਰੀ ਫਭ-35-ਥ-3641 ਦੇ ਡਰਾਇਵਰ ਨੂੰ ਰੋਕ ਕੇ ਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਕੁਲਜੀਤ ਸਿੰਘ ਉਰਫ ਸੋਨੂੰ ਪੁੱਤਰ ਨਰਿੰਦਰ ਸਿੰਘ ਵਾਸੀ ਫੈਕਟਰੀ ਏਰੀਆ ਜੱਗੂ ਸ਼ਾਹ ਡੇਰਾ ਕਪੁਰਥਲਾ ਦੱਸਿਆ ਜਿਸ ਦੇ ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਦੇ ਕੈਬਿਨ ਦੀ ਸੀਟਾਂ ਵਿੱਚੋ 40 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸੇ ਤਰ੍ਹਾ ਮਿਤੀ 01.01.2021 ਨੂੰ ਏ.ਐਸ.ਆਈ ਜਗਦੀਪ ਸਿੰਘ ਸਮੇਤ ਸਾਥੀ ਕਰਮਚਾਰੀਆ ਨੇ ਟਾਂਡੀ ਅੱਡਾ ਭੋਗਪੁਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਇੱਬਣ ਥਾਣਾ ਸਦਰ ਕਪੂਰਥਲਾ ਜੋ ਕਿ ਟਰੱਕ ਨੰਬਰੀ ਫਭ-46-ਖ-9737 ਚਲਾਉਂਦਾ ਹੈ ਅਤੇ ਆਪਣੇ ਉਕਤ ਟਰੱਕ ਵਿਚ ਸ਼੍ਰੀਨਗਰ ਤੋਂ ਡੋਡੇ ਚੂਰਾ ਪੋਸਤ ਲਿਆ ਕੇ ਵੱਖ-ਵੱਖ ਸ਼ਹਿਰ ਵਿਚ ਸਪਲਾਈ ਕਰਦਾ ਹੈ, ਜੇਕਰ ਭੁਲੱਥ ਮੋੜ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਟਰੱਕ ਵਿੱਚੋ ਭਾਰੀ ਮਾਤਰਾ ਵਿੱਚੋਂ ਡੋਡੇ ਚੂਰਾ ਪੋਸਤ ਬ੍ਰਾਮਦ ਹੋ ਸਕਦੇ ਹਨ ਜਿਸ ਤੇ ਏ.ਐਸ.ਆਈ ਜਗਦੀਪ ਸਿੰਘ ਨੇ ਨਾਕਾਬੰਦੀ ਕੀਤੀ ਐਸ.ਆਈ ਬਲਵਿੰਦਰ ਸਿੰਘ ਵਲੋ ਸਮੇਤ ਪੁਲਸ ਪਾਰਟੀ ਮੋਕਾ ਤੇ ਜਾ ਵਹੀਕਲਾ ਦੀ ਚੈਕਿੰਗ ਦੋਰਾਨ ਟਰੱਕ ਨੰਬਰੀ ਫਭ-46-ਖ-9737 ਦੇ ਡਰਾਇਵਰ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਇੱਬਣ ਥਾਣਾ ਸਦਰ ਕਪੂਰਥਲਾ ਦੱਸਿਆ ਜਿਸ ਦੇ ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਦੇ ਕੈਬਿਨ ਦੀ ਸੀਟਾਂ ਵਿੱਚੋ 30 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬਰਾਮਦਗੀ
1) 70 ਕਿਲੋ ਡੋਡੇ ਚੂਰਾ ਪੋਸਤ
2) ਟਰੱਕ ਨੰਬਰੀ ਫਭ-35-ਥ-3641
3) ਟਰੱਕ ਨੰਬਰੀ ਫਭ-46-ਖ-9737

Get the latest update about arrest, check out more about 2 drug smuggler, Jalandhar Rural Police &

Like us on Facebook or follow us on Twitter for more updates.