ਸਪੈਸ਼ਲ ਰਿਪੋਰਟ : 2019 'ਚ ਜਲੰਧਰ ਔਰਤਾਂ ਲਈ ਰਿਹਾ ਸੁਰੱਖਿਅਤ, ਇਨ੍ਹਾਂ ਵਾਰਦਾਤਾਂ 'ਤੇ ਕੱਸਿਆ ਗਿਆ ਸ਼ਿਕੰਜਾ

ਜਲੰਧਰ ਸ਼ਹਿਰ ਸਾਲ 2019 ਵਿੱਚ ਔਰਤਾਂ ਲਈ ਸੁਰੱਖਿਅਤ ਰਿਹਾ। ਸਾਲ 2018 ਦੇ ਮੁਕਾਬਲੇ ਸਾਲ 2019 'ਚ ਚੈਨ ਸਨੈਚਿੰਗ ਦੇ ਮਾਮਲਿਆਂ ਵਿੱਚ 63 ਫੀਸਦੀ ਕਮੀ ਆਈ। ਪੰਜਾਬ ਸਰਕਾਰ ਦੀ ਸ਼ਹਿਰਾਂ ਵਿੱਚ ਔਰਤਾਂ ਨੂੰ ਸੁਰੱਖਿਅਤ...

ਜਲੰਧਰ— ਜਲੰਧਰ ਸ਼ਹਿਰ ਸਾਲ 2019 ਵਿੱਚ ਔਰਤਾਂ ਲਈ ਸੁਰੱਖਿਅਤ ਰਿਹਾ। ਸਾਲ 2018 ਦੇ ਮੁਕਾਬਲੇ ਸਾਲ 2019 'ਚ ਚੈਨ ਸਨੈਚਿੰਗ ਦੇ ਮਾਮਲਿਆਂ ਵਿੱਚ 63 ਫੀਸਦੀ ਕਮੀ ਆਈ। ਪੰਜਾਬ ਸਰਕਾਰ ਦੀ ਸ਼ਹਿਰਾਂ ਵਿੱਚ ਔਰਤਾਂ ਨੂੰ ਸੁਰੱਖਿਅਤ ਬਣਾਉਣ ਦੀ ਵਚਨਬੱਧਤਾ ਤਹਿਤ ਸ਼ਹਿਰੀ ਪੁਲਿਸ ਵਲੋਂ ਪੂਰੀ ਚੌਕਸੀ ਨਾਲ ਕਾਰਵਾਈ ਕਰਦਿਆਂ ਸ਼ਹਿਰ ਵਿੱਚ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਸਾਰੇ 142 ਦੌਸ਼ੀਆਂ ਨੂੰ ਗ੍ਰਿਫਤਾਰ ਕਰਕੇ 16.28 ਲੱਖ ਰੁਪਏ ਬਰਾਮਦ ਕੀਤੇ ਗਏ। ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2018 ਵਿੱਚ 312 ਚੇਨ ਸਨੈਚਿੰਗ ਦੀਆਂ ਘਟਨਾਵਾਂ ਹੋਈਆਂ ਸਨ ਜੋ ਕਿ ਸਾਲ 2019 ਦੌਰਾਨ 118 ਰਹਿ ਗਈਆਂ। ਇਸੇ ਤਰ੍ਹਾਂ ਸ਼ਹਿਰੀ ਪੁਲਿਸ ਵਲੋਂ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਯੈਂਕੀ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਛਾਣਬੀਣ ਤੋਂ ਬਾਅਦ 9 ਕੇਸਾਂ ਨੂੰ ਸੁਲਝਾਇਆ ਗਿਆ। ਇਸੇ ਤਰ੍ਹਾਂ ਹੋਰਨਾਂ ਗੈਂਗਸਟਰਾਂ ਜਿਨਾਂ ਵਿੱਚ ਪਰਮਜੀਤ ਸਿੰਘ ਉਰਫ਼ ਬਾਬਾ, ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਕੁਲਵਿੰਦਰ ਸਿੰਘ ਉਰਫ਼ ਕਾਕਾ ਸ਼ਾਮਿਲ ਹਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਸ਼ਹਿਰੀ ਪੁਲਿਸ ਵਲੋਂ 693 ਪੀ.ਓ.ਅਤੇ ਭਗੌੜਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

ਮੁੱਖ ਮੰਤਰੀ ਕੈਪਟਨ ਦੀ ਅਗਵਾਈ 'ਚ 'ਨਾਗਰਿਕਤਾ ਸੋਧ ਐਕਟ' ਵਿਰੁੱਧ ਕੱਢਿਆ ਗਿਆ ਰੋਸ ਮਾਰਚ

ਐੱਨ.ਡੀ.ਪੀ.ਐਸ.ਐਕਟ ਤਹਿਤ ਸ਼ਹਿਰੀ ਪੁਲਿਸ ਵਲੋਂ ਸਮਰੱਥ ਅਥਾਰਟੀ ਵਲੋਂ ਤਿੰਨ ਕੇਸਾਂ ਵਿੱਚ ਦੋਸ਼ੀਆਂ ਦੀ 1.11 ਕਰੋੜ ਦੀ ਜਾਇਜ਼ਾਦ ਜ਼ਬਤ ਕਰਨ ਲਈ ਪ੍ਰਵਾਨੀ ਹਾਸਿਲ ਕਰਨ ਵਿੱਚ ਸਫ਼ਲ ਰਹੀ। ਇਸ ਤਰ੍ਹਾਂ ਦੋ ਹੋਰ ਮਾਮਲੇ ਕਾਰਵਾਈ ਅਧੀਨ ਹਨ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਰਿਪੋਰਟ ਜਮ੍ਹਾ ਕਰ ਦਿੱਤੀ ਗਈ ਹੈ। ਐਨ.ਡੀ.ਪੀ.ਐਸ.ਐਕਟ ਤਹਿਤ 247 ਕੇਸਾਂ ਰਜਿਸਟਰਡ ਕਰਕੇ 321 ਵਿਅਕਤੀਆਂ ਨੂੰ  9.5 ਕਿਲੋ ਹੈਰੋਇਨ, 24 ਕਿਲੋ ਅਫ਼ੀਮ, 825 ਗ੍ਰਾਮ ਨਸ਼ੀਲਾ ਪਾਊਟਰ, 619 ਕਿਲੋਗ੍ਰਾਮ ਭੁੱਕੀ, 150 ਗ੍ਰਾਮ ਸਮੈਕ, 17 ਕਿਲੋਗ੍ਰਾਮ ਗਾਂਜਾ , ਇਕ ਕਿਲੋਗ੍ਰਾਮ ਚਰਸ, 9337 ਕੈਪਸੂਲ, 1730 ਇੰਜੈਕਸ਼ਨ ਅਤੇ 14152 ਇੰਜੈਕਸ਼ਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਆਕਬਾਰੀ ਐਕਟ ਤਹਿਤ 408 ਕੇਸ ਰਜਿਸਟਰਡ ਕਰਕੇ 476930 ਮਿਲੀ. ਨਜ਼ਾਇਜ ਸ਼ਰਾਬ, 1806900 ਮਿ.ਲੀ. ਸ਼ਰਾਬ ਅਤੇ 55677090 ਮਿ.ਲੀ. ਅੰਗਰੇਜ਼ੀ ਸ਼ਰਾਬ ਅਤੇ 29 ਕਿਲੋਗ੍ਰਰਾਮ ਲਾਹਣ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਜੂਏ ਦੇ 159 ਕੇਸ ਦਰਜ ਕਰਕੇ 318 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਪਾਸੋਂ 45.89 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ। ਇਸੇ ਤਰ੍ਹਾਂ ਆਰਮਜ਼ ਐਕਟ ਤਹਿਤ 20 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਜਿਸ ਤਹਿਤ 16 ਪਿਸਟਲ, ਤਿੰਨ ਰਿਵਾਲਵਰ, ਪੰਜ ਦੇਸੀ ਪਿਸਟਲ (ਦੇਸੀ ਕੱਟਾ), ਤਿੰਨ ਮੈਗਜੀਨ ਅਤੇ 280 ਕਾਰਤੂਸ ਬਰਾਮਦ ਕੀਤੇ ਗਏ।

ਪੰਜਾਬ ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਂਡ, ਨਾਬਾਲਗ ਨਾਲ ਰੇਪ ਕਰਨ ਦੀ ਕੋਸ਼ਿਸ਼ 'ਚ ASI ਬਰਖ਼ਾਸਤ

ਜ਼ਿਕਰਯੋਗ ਹੈ ਕਿ ਆਈ.ਪੀ.ਸੀ.ਦੀ ਧਾਰਾ 411 ਤਹਿਤ ਲੁੱਟ ਖੋਹ ਦੇ 52 ਲੱਖ ਤੇ 18.15 ਲੱਖ ਅਤੇ ਚੋਰੀ ਦੇ ਮਾਮਲਿਆਂ ਵਿੱਚ 91.71 ਲੱਖ ਦੀ ਵਸੂਲੀ ਕੀਤੀ ਗਈ। ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਪਣੇ ਅਧਿਕਾਰ ਖੇਤਰ ਵਿੱਚ ਜੁਰਮ ਨੂੰ ਕਾਬੂ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੀ.ਸੀ.ਆਰ.ਟੀਮਾਂ ਨੂੰ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੂਰੀ ਜਿੰਮੇਵਾਰੀ ਅਤੇ ਅਸਰਦਾਰ ਢੰਗ ਨਾਲ ਕਿਸੇ ਵੀ ਸਥਿਤੀ ਨੂੰ ਕਾਬੂ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪੀ.ਸੀ.ਆਰ.ਟੀਮਾਂ 'ਤੇ ਕਿਸੇ ਵੀ ਜੁਰਮ ਨਾਲ ਨਿਪਟਣ ਲਈ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਸੂਚਨਾ ਮਿਲਣ 'ਤੇ ਤੁਰੰਤ ਜੁਰਮ ਵਾਲੇ ਸਥਾਨ 'ਤੇ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ।

ਪੰਜਾਬ ਸਰਕਾਰ ਨੇ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਸਕੂਲਾਂ ਦੀਆਂ ਵਧਾਈਆਂ ਛੁੱਟੀਆਂ, ਦੇਖੋ ਲਿਸਟ

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਸਟੇਸ਼ਨਾਂ ਅਤੇ ਪੀ.ਸੀ.ਆਰ.ਟੀਮਾਂ ਵਲੋਂ ਲੋਕਾਂ ਦੁਆਰਾ ਜੁਰਮ ਜਾਂ ਕੋਈ ਦੁਰਘਟਨਾਂ ਵਾਪਰਣ ਸਬੰਧੀ ਸੂਚਨਾ ਪ੍ਰਾਪਤ ਹੋਣ 'ਤੇ ਤੁਰੰਤ ਕਾਰਵਾਈ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਿਸੇਸ਼ ਚੌਕਸੀ ਦਾ ਧਿਆਨ ਰੱਖਦਿਆਂ ਉਚੱ ਅਧਿਕਾਰੀਆਂ ਨੂੰ ਉਨਾਂ ਦੇ ਖੇਤਰ ਅਧੀਨ ਆਉਂਦੇ ਨਾਕਿਆਂ ਦੀ ਖੁਦ ਨਿਗਰਾਨੀ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਹਰ ਪੁਲਿਸ ਅਧਿਕਾਰੀ ਤੇ ਕਰਮੀ ਵਲੋਂ ਆਪਣੀ ਡਿਊਟੀ ਪੂਰੀ ਚੌਕਸੀ ਨਾਲ ਕਰਨ ਨੂੰ ਯਕੀਨੀ ਬਣਾਇਆ ਗਿਆ ਤਾਂ ਕਿ ਕੋਈ ਵੀ ਦੋਸ਼ੀ ਜੁਰਮ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਤਾਂ ਇਕ ਨਿਮਾਣੀ ਜਿਹੀ ਸ਼ੁਰੂਆਤ ਹੈ ਅਤੇ ਸ਼ਹਿਰ ਨੂੰ ਮੁਕੰਮਲ ਜੁਰਮ ਮੁਕਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੂਰਨ ਸਹਿਯੋਗ ਨਾਲ ਹੀ ਸਾਲ 2020 ਦੌਰਾਨ ਸ਼ਹਿਰ ਨੂੰ ਜੁਰਮ ਮੁਕਤ ਬਣਾਉਣ ਦੇ ਟੀਚੇ ਨੂੰ ਹਾਸਿਲ ਕੀਤਾ ਜਾਵੇਗਾ।

Get the latest update about Punjab Special News, check out more about Punjab News, True Scoop News, Jalandhar Safe City For Womens & Jalandhar News

Like us on Facebook or follow us on Twitter for more updates.